ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਭਗਵਾਨ ਹਨੂੰਮਾਨ ਜੀ ਨੂੰ ਪ੍ਰਾਰਥਨਾ ਕੀਤੀ
April 02nd, 10:48 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਹਨੂੰਮਾਨ ਜੀ ਭਗਤੀ, ਸ਼ਕਤੀ ਅਤੇ ਅਟੁੱਟ ਸਮਰਪਣ ਦਾ ਬੇਮਿਸਾਲ ਪ੍ਰਤੀਕ ਹਨ। ਸ਼੍ਰੀ ਮੋਦੀ ਨੇ ਕਿਹਾ, ਮਹਾਬਲੀ ਦੀ ਕਿਰਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਵਿੱਚ ਹਿੰਮਤ ਅਤੇ ਸਕਾਰਾਤਮਿਕ ਦਾ ਸੰਚਾਰ ਹੋਵੇ।ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਹਨੂੰਮਾਨ ਜਯੰਤੀ 'ਤੇ ਵਧਾਈਆਂ ਦਿੱਤੀਆਂ
April 02nd, 10:47 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਨੂੰਮਾਨ ਜਯੰਤੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਪ੍ਰਾਰਥਨਾ ਕੀਤੀ ਕਿ ਇਹ ਪਵਿੱਤਰ ਮੌਕਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲੈ ਕੇ ਆਵੇ। ਸ਼੍ਰੀ ਮੋਦੀ ਨੇ ਕਿਹਾ, ਮੇਰੀ ਕਾਮਨਾ ਹੈ ਕਿ ਪਵਨਪੁੱਤਰ ਹਨੂੰਮਾਨ ਜੀ ਸਾਰਿਆਂ 'ਤੇ ਆਪਣੀ ਸ਼ਕਤੀ, ਬੁੱਧੀ ਅਤੇ ਗਿਆਨ ਦੀ ਭਰਪੂਰ ਕਿਰਪਾ ਬਖਸ਼ਿਸ਼ ਕਰਨ, ਜਿਸ ਨਾਲ ਸਾਡੇ ਦੇਸ਼ ਦੀ ਤਾਕਤ ਹੋਰ ਵਧੇ।ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅਹਿਮਦਾਬਾਦ ਵਿੱਚ ਇੰਟਰਨੈਸ਼ਨਲ ਕਾਇਟ ਫੈਸਟੀਵਲ ਦਾ ਦੌਰਾ ਕੀਤਾ
January 12th, 02:42 pm
ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅਹਿਮਦਾਬਾਦ ਦੇ ਸਾਬਰਮਤੀ ਰਿਵਰਫ੍ਰੰਟ 'ਤੇ ਆਯੋਜਿਤ ਰੰਗੀਨ ਅਤੇ ਜੀਵੰਤ ਇੰਟਰਨੈਸ਼ਨਲ ਕਾਇਟ ਫੈਸਟੀਵਲ ਵਿੱਚ ਹਿੱਸਾ ਲਿਆ। ਪ੍ਰਦਰਸ਼ਿਤ ਪਤੰਗਾਂ ਵਿੱਚ ਅਪ੍ਰੇਸ਼ਨ ਸਿੰਦੂਰ, ਭਗਵਾਨ ਹਨੂਮਾਨ, ਤਿਰੰਗਾ ਅਤੇ ਹੋਰ ਬਹੁਤ ਕੁਝ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਚਾਂਸਲਰ ਮਰਜ਼ ਦੁਆਰਾ ਪਤੰਗ ਉਡਾਉਣ ਦੀ ਕੋਸ਼ਿਸ਼ ਕਰਨ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ।ਆਈਸੀਸੀ ਮਹਿਲਾ ਵਿਸ਼ਵ ਕੱਪ ਚੈਂਪੀਅਨਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
November 06th, 10:15 am
ਮਾਣਯੋਗ ਪ੍ਰਧਾਨ ਮੰਤਰੀ ਬਹੁਤ-ਬਹੁਤ ਧੰਨਵਾਦ। ਸਾਨੂੰ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਿਰਫ਼ ਇੱਕ ਕੈਂਪੇਨ ਬਾਰੇ ਦੱਸਣਾ ਚਾਹਾਂਗਾ, ਜੋ ਇਨ੍ਹਾਂ ਕੁੜੀਆਂ ਨੇ ਕਮਾਲ ਕਰ ਦਿੱਤਾ ਹੈ। ਦੇਸ਼ ਦੀਆਂ ਬੇਟੀਆਂ ਨੇ ਕਮਾਲ ਕਰ ਦਿੱਤਾ ਹੈ। ਪਿਛਲੇ ਦੋ ਸਾਲਾਂ ਤੋਂ ਇਹ ਲੱਗੀਆਂ ਹੋਈਆਂ ਸਨ ਸਰ, ਇਨ੍ਹਾਂ ਨੇ ਬੇਹੱਦ ਮਿਹਨਤ ਕੀਤੀ ਹੈ। ਹਰ ਪ੍ਰੈਕਟਿਸ ਸੈਸ਼ਨ ਓਨੀ ਹੀ ਤੀਬਰਤਾ ਨਾਲ ਖੇਡਿਆ, ਹਰ ਵਾਰ ਗਰਾਊਂਡ ਵਿੱਚ ਓਨੀ ਹੀ ਊਰਜਾ ਨਾਲ ਉੱਤਰੀਆਂ ਅਤੇ ਮੈਂ ਕਹਾਂਗਾ ਕਿ ਇਨ੍ਹਾਂ ਦੀ ਮਿਹਨਤ ਰੰਗ ਲਿਆਈ।ਪ੍ਰਧਾਨ ਮੰਤਰੀ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਚੈਂਪੀਅਨਾਂ ਨਾਲ ਗੱਲਬਾਤ ਕੀਤੀ
November 06th, 10:00 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਜੇਤੂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਭਾਰਤੀ ਟੀਮ ਨੇ ਐਤਵਾਰ 2 ਨਵੰਬਰ, 2025 ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਵਿਰੁੱਧ ਜਿੱਤ ਹਾਸਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਇਹ ਦੇਵ ਦੀਵਾਲੀ ਅਤੇ ਗੁਰਪੁਰਬ ਦੋਵਾਂ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਨੇ ਮੌਜੂਦ ਸਾਰਿਆਂ ਨੂੰ ਆਪਣੇ ਵੱਲੋਂ ਵਧਾਈਆਂ ਵੀ ਦਿੱਤੀਆਂ।