World leaders congratulate PM Modi on becoming India’s longest serving democratically elected PM in consecutive terms
June 10th, 02:08 pm
World leaders from across the globe congratulated PM Modi on becoming India’s longest continuously serving democratically elected PM in consecutive terms. Leaders from Bhutan, Sri Lanka, Malaysia, Nigeria, the Malpes, Kenya, South Korea, Italy, Denmark, Cyprus and Greece praised his leadership, public service and contribution to India’s progress, while reaffirming their commitment to strengthening bilateral ties and cooperation with India.ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ-ਕੋਰੀਆ ਗਣਰਾਜ ਦਾ ਸਾਂਝਾ ਬਿਆਨ
April 20th, 10:55 pm
ਭਾਰਤ ਗਣਰਾਜ ਅਤੇ ਕੋਰੀਆ ਗਣਰਾਜ ਜਿਨ੍ਹਾਂ ਨੂੰ ਅੱਗੇ ਦੋਵੇਂ ਪੱਖ ਕਿਹਾ ਗਿਆ ਹੈ, ਨੇ ਜਲਵਾਯੂ ਪਰਿਵਰਤਨ, ਸਮੁੰਦਰੀ ਅਤੇ ਆਰਕਟਿਕ ਮੁੱਦਿਆਂ ਵਿੱਚ ਵਿਹਾਰਕ ਸਹਿਯੋਗ ਰਾਹੀਂ ਵਿਸ਼ਵ-ਵਿਆਪੀ ਸਥਿਰਤਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ।ਭਾਰਤ–ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਭਾਈਵਾਲੀ ਲਈ ਸਾਂਝਾ ਰਣਨੀਤਕ ਵਿਜ਼ਨ
April 20th, 10:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਕੋਰੀਆ ਗਣਰਾਜ (ਆਰਓਕੇ) ਦੇ ਰਾਸ਼ਟਰਪਤੀ ਮਹਾਮਹਿਮ ਲੀ ਜੇ ਮਿਯੁੰਗ ਨੇ 19 ਤੋਂ 21 ਅਪ੍ਰੈਲ, 2026 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ, ਜੋ ਕਿਸੇ ਕੋਰੀਆਈ ਰਾਸ਼ਟਰਪਤੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦਾ ਸਭ ਤੋਂ ਜਲਦੀ ਕੀਤਾ ਗਿਆ ਦੌਰਾ ਹੈ। ਰਾਸ਼ਟਰਪਤੀ ਲੀ ਜੇ ਮਿਯੁੰਗ ਦੇ ਨਾਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕੋਰੀਆਈ ਕੰਪਨੀਆਂ ਦੇ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ।ਭਾਰਤ-ਕੋਰੀਆ ਗਣਰਾਜ ਦਾ ਜਹਾਜ਼ ਨਿਰਮਾਣ, ਜਹਾਜ਼ਰਾਨੀ ਅਤੇ ਸਮੁੰਦਰੀ ਲੌਜਿਸਟਿਕਸ ਵਿੱਚ ਭਾਈਵਾਲੀ ਲਈ ਵਿਆਪਕ ਢਾਂਚਾ
April 20th, 10:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੋਰੀਆ ਗਣਰਾਜ ਦੇ ਮਹਾਮਹਿਮ ਸ਼੍ਰੀ ਲੀ ਜੇ-ਮਿਯੁੰਗ ਦਰਮਿਆਨ 20 ਅਪ੍ਰੈਲ 2026 ਨੂੰ ਭਾਰਤ ਦੀ ਉਨ੍ਹਾਂ ਦੀ ਸਰਕਾਰੀ ਯਾਤਰਾ ਦੇ ਮੌਕੇ ’ਤੇ ਹੋਈ ਮੀਟਿੰਗ ਦੌਰਾਨ, ਦੋਵਾਂ ਧਿਰਾਂ ਨੇ ਜਹਾਜ਼ ਨਿਰਮਾਣ, ਜਹਾਜ਼ਰਾਨੀ (ਸ਼ਿਪਿੰਗ) ਅਤੇ ਸਮੁੰਦਰੀ ਲੌਜਿਸਟਿਕਸ ਵਿੱਚ ਭਾਈਵਾਲੀ ਲਈ ਆਪਣੀਆਂ-ਆਪਣੀਆਂ ਸਰਕਾਰੀ ਏਜੰਸੀਆਂ ਅਤੇ ਨਿੱਜੀ ਸੰਸਥਾਵਾਂ ਦਰਮਿਆਨ ਆਪਸੀ ਲਾਭਕਾਰੀ ਸਹਿਯੋਗ ’ਤੇ ਸਾਰਥਕ ਅਤੇ ਡੂੰਘਾ ਵਿਚਾਰ-ਵਟਾਂਦਰਾ ਕੀਤਾ।ਰਿਪਬਲਿਕ ਆਫ਼ ਕੋਰੀਆ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
April 20th, 01:05 pm
ਆਪਣੀ ਪਹਿਲੀ ਭਾਰਤ ਯਾਤਰਾ ’ਤੇ ਰਾਸ਼ਟਰਪਤੀ ਲੀ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਰਾਸ਼ਟਰਪਤੀ ਲੀ ਦਾ ਜੀਵਨ ਸੰਘਰਸ਼, ਸੇਵਾ ਅਤੇ ਸਮਰਪਣ ਦੀ ਪ੍ਰੇਰਨਾਦਾਇਕ ਮਿਸਾਲ ਹੈ। ਹਰ ਚੁਣੌਤੀ ਨੇ ਉਨ੍ਹਾਂ ਅੰਦਰ ਜਨ-ਸੇਵਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਵੇਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇ, ਪਰ ਭਾਰਤ ਪ੍ਰਤੀ ਉਨ੍ਹਾਂ ਦੀ ਨੇੜਤਾ ਸਾਡੀ ਪਹਿਲੀ ਮੁਲਾਕਾਤ ਤੋਂ ਹੀ ਸਪਸ਼ਟ ਰਹੀ ਹੈ।ਪ੍ਰਧਾਨ ਮੰਤਰੀ ਨੇ ਜੀ7 ਸਮਿਟ ਦੇ ਅਵਸਰ ‘ਤੇ ਕੋਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
June 18th, 03:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਜੂਨ 2025 ਨੂੰ ਕੈਨੇਡਾ ਦੇ ਕਨਾਨਾਸਕਿਸ ਵਿੱਚ 51ਵੇਂ ਜੀ7 ਸਮਿਟ ਦੇ ਦੌਰਾਨ ਕੋਰੀਆ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੀ ਜੇ-ਮਯੁੰਗ (H.E Mr. Lee Jae-myung) ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੋਰੀਆ ਵਣਜ, ਨਿਵੇਸ਼, ਟੈਕਨੋਲੋਜੀ, ਗ੍ਰੀਨ ਹਾਈਡ੍ਰੋਜਨ, ਸ਼ਿਪਬਿਲਡਿੰਗ ਆਦਿ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ।ਪ੍ਰਧਾਨ ਮੰਤਰੀ ਨੇ ਸ਼੍ਰੀ ਲੀ ਜੇ-ਮਯੁੰਗ (Mr Lee Jae-Myung) ਨੂੰ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ
June 04th, 08:38 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਲੀ ਜੇ-ਮਯੁੰਗ (Mr Lee Jae-Myung) ਨੂੰ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ।