ਅਗਲੇ ਦਹਾਕੇ ਲਈ ਭਾਰਤ-ਜਾਪਾਨ ਸੰਯੁਕਤ ਦ੍ਰਿਸ਼ਟੀਕੋਣ : ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਅੱਠ ਸੂਤਰੀ ਦਿਸ਼ਾਵਾਂ
August 29th, 07:11 pm
ਭਾਰਤ ਅਤੇ ਜਾਪਾਨ, ਦੋ ਦੇਸ਼ ਜੋ ਵਿਧੀ ਦੇ ਸ਼ਾਸਨ ‘ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਯੁਕਤ ਦ੍ਰਿਸ਼ਟੀਕੋਣ ਰੱਖਦੇ ਹਨ, ਦੋ ਅਰਥਵਿਵਸਥਾਵਾਂ ਜਿਨ੍ਹਾਂ ਦੇ ਕੋਲ ਪੂਰਕ ਸੰਸਾਧਨ ਸੰਪੰਨਤਾ, ਤਕਨੀਕੀ ਸਮਰੱਥਾਵਾਂ ਅਤੇ ਲਾਗਤ ਮੁਕਾਬਲੇਬਾਜ਼ੀ ਹੈ ਅਤੇ ਦੋ ਦੇਸ਼ ਜਿਨ੍ਹਾਂ ਦੇ ਕੋਲ ਮੈਤਰੀ ਅਤੇ ਆਪਸੀ ਸਦਭਾਵਨਾ ਦੀ ਲੰਬੀ ਪਰੰਪਰਾ ਹੈ, ਅਗਲੇ ਦਹਾਕੇ ਵਿੱਚ ਆਪਣੇ ਦੇਸ਼ਾਂ ਅਤੇ ਵਿਸ਼ਵ ਵਿੱਚ ਹੋਣ ਵਾਲੇ ਪਰਿਵਰਤਨਾਂ ਅਤੇ ਮੌਕਿਆਂ ਦਾ ਸੰਯੁਕਤ ਤੌਰ ‘ਤੇ ਲਾਭ ਉਠਾਉਣ, ਸਾਡੇ ਸਬੰਧਿਤ ਘਰੇਲੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਸਾਡੇ ਦੇਸ਼ਾਂ ਅਤੇ ਅਗਲੀ ਪੀੜ੍ਹੀ ਦੇ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਕਰੀਬ ਲਿਆਉਣ ਦੀ ਆਪਣੀ ਅਭਿਲਾਸ਼ਾ ਵਿਅਕਤ ਕਰਦੇ ਹਨ।ਕੌਪ(COP)-28 ਵਿੱਚ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ ਈਵੈਂਟ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
December 01st, 07:29 pm
ਅਸੀਂ ਸਾਰੇ ਇੱਕ ਸਾਂਝੀ ਪ੍ਰਤੀਬੱਧਤਾ ਨਾਲ ਜੁੜੇ ਹਾਂ- Global Net Zero. Net zero ਦੇ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਸਰਕਾਰ ਅਤੇ industry ਦੀ ਪਾਰਟਨਰਸ਼ਿਪ ਇਹ ਬਹੁਤ ਜ਼ਰੂਰੀ ਹੈ। ਅਤੇ, Industrial ਇਨੋਵੇਸ਼ਨ ਇੱਕ ਅਹਿਮ catalyst ਹੈ। ਧਰਤੀ ਦੇ ਸੁਰੱਖਿਅਤ ਭਵਿੱਖ ਦੇ ਲਈ Leadership Group for Industry Transition, ਯਾਨੀ Lead-IT, ਸਰਕਾਰਾਂ ਅਤੇ ਇੰਡਸਟ੍ਰੀ ਦੀ ਪਾਰਟਨਰਸ਼ਿਪ ਦੀ ਇੱਕ ਸਫ਼ਲ ਉਦਾਹਰਣ ਹੈ।