ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੇਹ ਵਿੱਚ ‘ਤਥਾਗਤ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ’ ਦੇ ਉਦਘਾਟਨ 'ਤੇ ਖ਼ੁਸ਼ੀ ਪ੍ਰਗਟ ਕੀਤੀ

May 02nd, 06:59 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੇਹ ਵਿੱਚ 'ਤਥਾਗਤ ਦੇ ਪਵਿੱਤਰ ਅਵਸ਼ੇਸ਼ਾਂ ਦੀ ਪਵਿੱਤਰ ਪ੍ਰਦਰਸ਼ਨੀ' ਦੇ ਉਦਘਾਟਨ 'ਤੇ ਅੱਜ ਖ਼ੁਸ਼ੀ ਪ੍ਰਗਟ ਕੀਤੀ। ਇਹ ਪ੍ਰਦਰਸ਼ਨੀ ਕੱਲ੍ਹ ਬੁੱਧ ਪੂਰਨਿਮਾ ਦੇ ਮੌਕੇ 'ਤੇ ਆਯੋਜਿਤ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਵਿੱਚ ਆਯੋਜਿਤ ਵੱਕਾਰੀ ਅੰਤਰਰਾਸ਼ਟਰੀ ਪਨੀਰ ਅਤੇ ਡੇਅਰੀ ਉਤਪਾਦ ਮੁਕਾਬਲੇ Mundial do Queijo do Brasil 2026 ਵਿੱਚ ਭਾਰਤੀ ਪਨੀਰ ਬਣਾਉਣ ਵਾਲਿਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ।

April 22nd, 09:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਵਿੱਚ ਆਯੋਜਿਤ ਵੱਕਾਰੀ ਅੰਤਰਰਾਸ਼ਟਰੀ ਪਨੀਰ ਅਤੇ ਡੇਅਰੀ ਉਤਪਾਦ ਮੁਕਾਬਲੇ Mundial do Queijo do Brasil 2026 ਵਿੱਚ ਭਾਰਤੀ ਪਨੀਰ ਬਣਾਉਣ ਵਾਲਿਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਹ ਪਨੀਰ ਅਤੇ ਡੇਅਰੀ ਉਤਪਾਦਾਂ ਲਈ ਇੱਕ ਜੀਵਿਤ ਅੰਤਰਰਾਸ਼ਟਰੀ ਮੁਕਾਬਲਾ ਹੈ। ਚਾਰ ਭਾਰਤੀ ਉਤਪਾਦਾਂ ਨੇ ਤਗਮੇ ਜਿੱਤੇ , ਜਿਨ੍ਹਾਂ ਵਿੱਚ 1 ਸੁਪਰ ਗੋਲਡ, 2 ਗੋਲਡ ਅਤੇ 1 ਚਾਂਦੀ ਤਗਮਾ ਸ਼ਾਮਲ ਹੈ।

ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

March 20th, 01:21 pm

ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਲਦਾਖ਼ ਦੇ ਲੈਫਟੀਨੈਂਟ ਗਵਰਨਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

January 05th, 01:25 pm

ਲਦਾਖ਼ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਕਵਿੰਦਰ ਗੁਪਤਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

August 12th, 04:34 pm

ਮਾਣਯੋਗ ਮਹਿਮਾਨੋਂ, ਵਿਸ਼ਿਸ਼ਟ ਡੈਲੀਗੇਟਸ, ਅਧਿਆਪਕੋ, ਮਾਰਗਦਰਸ਼ਕੋ ਅਤੇ ਮੇਰੇ ਪ੍ਰਿਅ ਪ੍ਰਤਿਭਾਸ਼ਾਲੀ ਯੁਵਾ ਮਿੱਤਰੋ, ਨਮਸਕਾਰ!( Honourable Guests, Distinguished Delegates, Teachers, Mentors, And my dear Bright Young Friends, Namaskaar!)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਨੂੰ ਸੰਬੋਧਨ ਕੀਤਾ

August 12th, 04:33 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ 64 ਦੇਸ਼ਾਂ ਦੇ 300 ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਜੁੜਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਭਾਰਤ ਵਿੱਚ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਰੰਪਰਾ ਦਾ ਮਿਲਣ ਇਨੋਵੇਸ਼ਨ ਨਾਲ ਹੁੰਦਾ ਹੈ, ਅਧਿਆਤਿਮਕਤਾ ਦਾ ਵਿਗਿਆਨ ਨਾਲ ਅਤੇ ਜਗਿਆਸਾ ਦਾ ਸਬੰਧ ਰਚਨਾਤਮਕਤਾ ਨਾਲ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਦੀਆਂ ਤੋਂ, ਭਾਰਤੀ ਅਸਮਾਨ ਨੂੰ ਨਿਹਾਰਦੇ ਰਹੇ ਹਨ ਅਤੇ ਬੜੇ ਪ੍ਰਸ਼ਨ ਪੁੱਛਦੇ ਰਹੇ ਹਨ। ਉਨ੍ਹਾਂ ਨੇ ਆਰੀਆਭੱਟ (Aryabhatta) ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ 5ਵੀਂ ਸ਼ਤਾਬਦੀ ਵਿੱਚ ਜ਼ੀਰੋ ਦਾ ਆਵਿਸ਼ਕਾਰ ਕੀਤਾ ਸੀ ਅਤੇ ਇਹ ਦੱਸਣ ਵਾਲੇ ਪਹਿਲੇ ਵਿਅਕਤੀ ਸਨ ਕਿ ਪ੍ਰਿਥਵੀ ਆਪਣੀ ਧੁਰੀ ‘ਤੇ ਘੁੰਮਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸੱਚਮੁੱਚ, ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਇਤਿਹਾਸ ਰਚ ਦਿੱਤਾ!(“Literally, he started from zero and made history!” the Prime Minister noted. )

ਲੱਦਾਖ ਦੇ ਲੈਫਟੀਨੈਂਟ ਗਵਰਨਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

August 02nd, 07:13 pm

ਲੱਦਾਖ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਕਵਿੰਦਰ ਗੁਪਤਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ 5ਵੀਆਂ ਖੇਲੋ ਇੰਡੀਆ ਵਿੰਟਰ ਗੇਮਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

January 23rd, 07:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 5ਵੀਆਂ ਖੇਲੋ ਇੰਡੀਆ ਵਿੰਟਰ ਗੇਮਸ (5th Khelo India Winter Games) 2025 ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

January 13th, 12:30 pm

ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਤਰੱਕੀ ਦੇ ਲਈ, ਜੰਮੂ ਕਸ਼ਮੀਰ ਦੀ ਤਰੱਕੀ ਦੇ ਲਈ ਜਿਨ੍ਹਾਂ ਸ਼੍ਰਮਿਕ ਭਰਾਵਾਂ ਨੇ ਕਠਿਨ ਤੋਂ ਕਠਿਨ ਸਥਿਤੀਆਂ ਵਿੱਚ ਕੰਮ ਕੀਤਾ, ਜੀਵਨ ਨੂੰ ਵੀ ਸੰਕਟ ਵਿੱਚ ਪਾ ਕੇ ਕੰਮ ਕੀਤਾ। ਸੱਤ ਸਾਡੇ ਸ਼੍ਰਮਿਕ ਸਾਥੀਆਂ ਨੇ ਆਪਣੀ ਜਾਨ ਗਵਾਈ, ਲੇਕਿਨ ਅਸੀਂ ਆਪਣੇ ਸੰਕਲਪ ਤੋਂ ਡਿਗੇ ਨਹੀਂ, ਮੇਰੇ ਸ਼੍ਰਮਿਕ ਸਾਥੀ ਡਿਗੇ ਨਹੀਂ, ਕਿਸੇ ਨੇ ਘਰ ਵਾਪਸ ਜਾਣ ਨੂੰ ਕਿਹਾ ਨਹੀਂ, ਇਨ੍ਹਾਂ ਮੇਰੇ ਸ਼੍ਰਮਿਕ ਸਾਥੀਆਂ ਨੇ ਹਰ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਇਸ ਕਾਰਜ ਨੂੰ ਪੂਰਾ ਕੀਤਾ ਹੈ। ਅਤੇ ਜਿਨ੍ਹਾਂ ਸੱਤ ਸਾਥੀਆਂ ਨੂੰ ਅਸੀਂ ਖੋਇਆ ਹੈ, ਮੈਂ ਅੱਜ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਯਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ

January 13th, 12:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਮਜ਼ਦੂਰਾਂ ਦਾ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਭਾਰਤ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣੀ ਜਾਨ ਵੀ ਦਾਅ ‘ਤੇ ਲਗਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਚੁਣੌਤੀਆਂ ਦੇ ਬਾਵਜੂਦ, ਸਾਡਾ ਸੰਕਲਪ ਡਗਮਗਾਇਆ ਨਹੀਂ।” ਉਨ੍ਹਾਂ ਨੇ ਮਜ਼ਦੂਰਾਂ ਦੇ ਦ੍ਰਿੜ੍ਹ ਸੰਕਲਪ ਅਤੇ ਪ੍ਰਤੀਬੱਧਤਾ ਅਤੇ ਕੰਮ ਪੂਰਾ ਕਰਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 7 ਮਜ਼ਦੂਰਾਂ ਦੀ ਮੌਤ ‘ਤੇ ਵੀ ਸੋਗ ਵਿਅਕਤ ਕੀਤਾ।

ਪ੍ਰਧਾਨ ਮੰਤਰੀ 13 ਜਨਵਰੀ ਨੂੰ ਜੰਮੂ –ਕਸ਼ਮੀਰ ਦਾ ਦੌਰਾ ਕਰਨਗੇ ਅਤੇ ਸੋਨਮਰਗ ਟਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ

January 11th, 05:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਜਨਵਰੀ ਨੂੰ ਜੰਮੂ –ਕਸ਼ਮੀਰ ਦੇ ਸੋਨਮਰਗ ਦਾ ਦੌਰਾ ਕਰਨਗੇ ਕਰਨਗੇ। ਲਗਭਗ 11:45 ਵਜੇ, ਉਹ ਸੋਨਮਰਗ ਟਨਲ ਦਾ ਦੌਰਾ ਕਰਨਗੇ ਅਤੇ ਉਸ ਤੋਂ ਬਾਅਦ ਇਸ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਹੋਏ ਇਕੱਠ ਨੂੰ ਉਹ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਨਿਰਮਾਣ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

August 26th, 12:54 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹਿਆਂ ਦੇ ਨਿਰਮਾਣ ‘ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਾਂਸਕਰ, ਦ੍ਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ਦੇ ਨਵੇਂ ਜ਼ਿਲ੍ਹਿਆਂ ‘ਤੇ ਹੁਣ ਅਧਿਕ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਨਾਲ ਸੇਵਾਵਾਂ ਅਤੇ ਅਵਸਰਾਂ ਨੂੰ ਲੋਕਾਂ ਦੇ ਹੋਰ ਵੀ ਕਰੀਬ ਲਿਆਇਆ ਜਾ ਸਕੇਗਾ।

ਲੱਦਾਖ ਦੇ ਉਪ-ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

August 19th, 05:48 pm

ਲੱਦਾਖ ਦੇ ਉਪ-ਰਾਜਪਾਲ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

PM marks 5 years of abrogation of Articles 370 and 35(A)

August 05th, 03:27 pm

The Prime Minister Shri Narendra Modi today recalled the Parliament's 5-year-old decision to abrogate Articles 370 and 35(A), calling it a watershed moment that led to a beginning of a new era of progress and prosperity in Jammu and Kashmir, and Ladakh.

ਜੰਮੂ ਅਤੇ ਕਸ਼ਮੀਰ ਦੇ ਦਰਾਸ ਵਿਖੇ ਕਰਗਿਲ ਵਿਜੈ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 26th, 09:30 am

ਲੱਦਾਖ ਦੇ ਲੈਫਟੀਨੈਂਟ ਗਵਰਨਰ ਬੀ ਡੀ ਮਿਸ਼ਰਾ ਜੀ, ਕੇਂਦਰੀ ਮੰਤਰੀ ਸੰਜੈ ਸੇਠ, ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ, ਤਿੰਨਾਂ ਸੈਨਾਵਾਂ ਦੇ ਸੈਨਾ ਮੁਖੀ, ਕਰਗਿਲ ਯੁੱਧ ਦੇ ਸਮੇਂ ਸੈਨਾ ਮੁਖੀ ਰਹੇ ਜਨਰਲ ਵੀ ਪੀ ਮਲਿਕ ਜੀ, ਸਾਬਕਾ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਜੀ, ਵੀਰਤਾ ਪੁਰਸਕਾਰ ਪ੍ਰਾਪਤ ਸੇਵਾਰਤ ਅਤੇ ਸੇਵਾਮੁਕਤ ਸੈਨਿਕਾਂ, ਕਰਗਿਲ ਯੁੱਧ ਦੇ ਬਹਾਦਰ ਵੀਰਾਂ ਦੀਆਂ ਮਾਤਾਵਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਸਮਸਤ ਪਰਿਜਨ (ਪਰਿਵਾਰਕ ਮੈਂਬਰ),

ਪ੍ਰਧਾਨ ਮੰਤਰੀ ਨੇ ਕਰਗਿਲ ਵਿਜੈ ਦਿਵਸ (Kargil Vijay Diwas) ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਲੱਦਾਖ ਵਿੱਚ ਸ਼ਰਧਾਂਜਲੀ ਸਮਾਰੋਹ (Shradhanjali Samaroh) ਵਿੱਚ ਹਿੱਸਾ ਲਿਆ

July 26th, 09:20 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ ਲੱਦਾਖ ਵਿੱਚ ਦੇਸ਼ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਹ ਸ਼ਰਧਾਂਜਲੀ ਸਮਾਰੋਹ (Shraddhanjali Samaroh) ਵਿੱਚ ਭੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਗੌਰਵ ਗਾਥਾ: ਐੱਨਸੀਓਜ਼ ਦੁਆਰਾ ਕਰਗਿਲ ਯੁੱਧ ‘ਤੇ ਬ੍ਰੀਫਿੰਗ (Gaurav Gatha: Briefing on Kargil War by NCOs) ਸੁਣੀ ਅਤੇ ਅਮਰ ਸੰਸਮਰਣ: ਹਟ ਆਵ੍ ਰਿਮੈਂਬਰੈਂਸ (Amar Sansmaran: Hut of Remembrance) ਦਾ ਦੌਰਾ ਕੀਤਾ। ਉਨ੍ਹਾਂ ਨੇ ਵੀਰ ਭੂਮੀ (Veer Bhoomi) ਦਾ ਭੀ ਦੌਰਾ ਕੀਤਾ।

25ਵੇਂ ਕਰਗਿਲ ਵਿਜੈ ਦਿਵਸ ਦੇ ਅਵਸਰ ‘ਤੇ 26 ਜੁਲਾਈ ਨੂੰ ਪ੍ਰਧਾਨ ਮੰਤਰੀ ਕਰਗਿਲ ਦਾ ਦੌਰਾ ਕਰਨਗੇ

July 25th, 10:28 am

26 ਜੁਲਾਈ, 2024 ਨੂੰ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੁਬ੍ਹਾ ਲਗਭਗ 9.20 ਵਜੇ ਕਰਗਿਲ ਯੁੱਧ ਸਮਾਰਕ (Kargil War Memorial) ਦਾ ਦੌਰਾ ਕਰਨਗੇ। ਉਹ ਕਰਗਿਲ ਯੁੱਧ ਦੇ ਦੌਰਾਨ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸ਼ਹੀਦ ਵੀਰਾਂ (bravehearts) ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਪ੍ਰਧਾਨ ਮੰਤਰੀ ਵਰਚੁਅਲੀ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ (Shinkun La Tunnel Project) ਦਾ ਪਹਿਲਾ ਵਿਸਫੋਟ ਭੀ ਕਰਨਗੇ।

ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ: ਪ੍ਰਧਾਨ ਮੰਤਰੀ

December 11th, 12:48 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਿਕ ਹੈ ਜੋ 5 ਅਗਸਤ 2019 ਨੂੰ ਭਾਰਤ ਦੀ ਸੰਸਦ ਦੁਆਰਾ ਲਏ ਗਏ ਨਿਰਣੇ ਨੂੰ ਸੰਵਿਧਾਨਿਕ ਤੌਰ ‘ਤੇ ਬਰਕਰਾਰ ਰੱਖਦਾ ਹੈ।

140 ਕਰੋੜ ਲੋਕ ਅਨੇਕ ਪਰਿਵਰਤਨ ਲਿਆ ਰਹੇ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

November 26th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ, ਲੇਕਿਨ ਅੱਜ 26 ਨਵੰਬਰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਹਾਂ। ਅੱਜ ਦੇ ਹੀ ਦਿਨ ਦੇਸ਼ ’ਤੇ ਸਭ ਤੋਂ ਭਿਆਨਕ ਆਤੰਕਵਾਦੀ ਹਮਲਾ ਹੋਇਆ ਸੀ। ਆਤੰਕਵਾਦੀਆਂ ਨੇ ਮੁੰਬਈ ਨੂੰ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੇਕਿਨ ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਉਸ ਹਮਲੇ ਤੋਂ ਉੱਭਰੇ ਅਤੇ ਹੁਣ ਪੂਰੇ ਹੌਂਸਲੇ ਦੇ ਨਾਲ ਆਤੰਕ ਨੂੰ ਕੁਚਲ ਭੀ ਰਹੇ ਹਾਂ। ਮੁੰਬਈ ਹਮਲੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ, ਮੈਂ ਸ਼ਰਧਾਂਜਲੀ ਦਿੰਦਾ ਹਾਂ। ਇਸ ਹਮਲੇ ਵਿੱਚ ਸਾਡੇ ਜੋ ਜਾਂਬਾਜ਼ ਵੀਰਗਤੀ ਨੂੰ ਪ੍ਰਾਪਤ ਹੋਏ, ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਕੈਬਨਿਟ ਨੇ ਲੱਦਾਖ ਵਿੱਚ 13 ਗੀਗਾਵਾਟ ਅਖੁੱਟ ਊਰਜਾ ਪ੍ਰੋਜੈਕਟ ਲਈ ਗ੍ਰੀਨ ਐਨਰਜੀ ਕੌਰੀਡੋਰ (ਜੀਈਸੀ) ਫੇਜ਼-II - ਅੰਤਰ-ਰਾਜੀ ਟ੍ਰਾਂਸਮਿਸ਼ਨ ਸਿਸਟਮ (ਆਈਐੱਸਟੀਐੱਸ) ਨੂੰ ਪ੍ਰਵਾਨਗੀ ਦਿੱਤੀ

October 18th, 03:27 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਲੱਦਾਖ ਵਿੱਚ 13 ਗੀਗਾਵਾਟ ਦੇ ਅਖੁੱਟ ਊਰਜਾ ਪ੍ਰੋਜੈਕਟ ਲਈ ਗ੍ਰੀਨ ਐਨਰਜੀ ਕੌਰੀਡੋਰ (ਜੀਈਸੀ) ਫੇਜ਼-II - ਅੰਤਰ-ਰਾਜੀ ਟ੍ਰਾਂਸਮਿਸ਼ਨ ਸਿਸਟਮ (ਆਈਐੱਸਟੀਐੱਸ) ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।