ਕੋਇੰਬਟੂਰ, ਤਾਮਿਲਨਾਡੂ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

November 19th, 07:01 pm

ਮੰਚ 'ਤੇ ਬਿਰਾਜਮਾਨ ਤਾਮਿਲਨਾਡੂ ਦੇ ਰਾਜਪਾਲ ਆਰ ਐੱਨ ਰਵੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਐੱਲ ਮੁਰੂਗਨ ਜੀ, ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾਕਟਰ ਕੇ. ਰਾਮਾਸਾਮੀ ਜੀ, ਵੱਖ-ਵੱਖ ਖੇਤੀ ਸੰਗਠਨਾਂ ਤੋਂ ਆਏ ਸਾਰੇ ਪਤਵੰਤੇ ਸੱਜਣੋ, ਬਾਕੀ ਹਾਜ਼ਰੀਨ ਮੇਰੇ ਪਿਆਰੇ ਕਿਸਾਨ ਭਰਾਵੋ ਤੇ ਭੈਣੋ ਅਤੇ ਦੇਸ਼ ਭਰ ਵਿੱਚ ਡਿਜੀਟਲ ਤਕਨੀਕ ਦੇ ਜ਼ਰੀਏ ਜੁੜੇ ਲੱਖਾਂ ਕਿਸਾਨਾਂ ਨੂੰ ਮੈਂ ਇੱਥੋਂ ਵਣੱਕਮ ਕਹਿੰਦਾ ਹਾਂ, ਨਮਸਕਾਰ ਕਹਿੰਦਾ ਹਾਂ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਅਤੇ ਦੇਸ਼ ਭਰ ਵਿੱਚ ਇਕੱਠੇ ਹੋਏ ਮੇਰੇ ਕਿਸਾਨ ਭਰਾਵਾਂ-ਭੈਣਾਂ ਤੋਂ ਵੀ ਮੁਆਫੀ ਮੰਗਦਾ ਹਾਂ। ਮੈਨੂੰ ਆਉਣ ਵਿੱਚ ਕਰੀਬ-ਕਰੀਬ ਇੱਕ ਘੰਟਾ ਦੇਰੀ ਹੋ ਗਈ, ਕਿਉਂਕਿ ਅੱਜ ਪੁੱਟਾਪਰਥੀ ਵਿੱਚ ਸੱਤਿਆ ਸਾਈਂ ਬਾਬਾ ਦੇ ਪ੍ਰੋਗਰਾਮ ਵਿੱਚ ਸੀ, ਪਰ ਉੱਥੇ ਪ੍ਰੋਗਰਾਮ ਥੋੜ੍ਹਾ ਲੰਮਾ ਚੱਲ ਗਿਆ, ਤਾਂ ਮੈਨੂੰ ਆਉਣ ਵਿੱਚ ਦੇਰੀ ਹੋਈ। ਤੁਹਾਨੂੰ ਸਭ ਨੂੰ ਅਤੇ ਦੇਸ਼ ਭਰ ਵਿੱਚ ਬੈਠੇ ਸਾਨੂੰ ਦੇਖ ਰਹੇ ਵੱਡੀ ਗਿਣਤੀ ਲੋਕਾਂ ਨੂੰ ਜੋ ਅਸੁਵਿਧਾ ਹੋਈ, ਉਸ ਲਈ ਮੈਂ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਨੂੰ ਸੰਬੋਧਨ ਕੀਤਾ

November 19th, 02:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕੋਇੰਬਟੂਰ ਦੀ ਪਵਿੱਤਰ ਧਰਤੀ 'ਤੇ ਮਰੂਧਮਲਾਈ ਦੇ ਭਗਵਾਨ ਮੁਰੂਗਨ ਨੂੰ ਨਮਨ ਕਰਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਕੋਇੰਬਟੂਰ ਨੂੰ ਸਭਿਆਚਾਰ, ਦਇਆ ਅਤੇ ਸਿਰਜਣਾਤਮਕਤਾ ਦੀ ਧਰਤੀ ਦੱਸਿਆ ਅਤੇ ਇਸ ਨੂੰ ਦੱਖਣੀ ਭਾਰਤ ਵਿੱਚ ਉੱਦਮਤਾ ਦੇ ਇੱਕ ਪਾਵਰ-ਹਾਊਸ ਵਜੋਂ ਸਵੀਕਾਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਦਾ ਕੱਪੜਾ ਸੈਕਟਰ ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਇੰਬਟੂਰ ਨੇ ਹੁਣ ਹੋਰ ਨਾਂ ਕਮਾਇਆ ਹੈ, ਕਿਉਂਕਿ ਇਸ ਦੇ ਸਾਬਕਾ ਸੰਸਦ ਮੈਂਬਰ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ, ਹੁਣ ਉਪ ਰਾਸ਼ਟਰਪਤੀ ਵਜੋਂ ਦੇਸ਼ ਦੀ ਅਗਵਾਈ ਕਰ ਰਹੇ ਹਨ। ਇਹ ਦੱਸਦੇ ਹੋਏ ਕਿ ਕੁਦਰਤੀ ਖੇਤੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ, ਸ਼੍ਰੀ ਮੋਦੀ ਨੇ ਤਾਮਿਲਨਾਡੂ ਦੇ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਮਾਗਮ ਵਿੱਚ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ, ਉਦਯੋਗ ਭਾਈਵਾਲਾਂ, ਸਟਾਰਟਅੱਪ ਉੱਦਮਾਂ ਅਤੇ ਨਵੀਨਤਾ ਨੇਤਾਵਾਂ ਦੀ ਮੌਜੂਦਗੀ ਦਾ ਸਵਾਗਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।

NDA freed Bihar from Naxalism and Maoist terror — now you can live and vote fearlessly: PM Modi in Begusarai

October 24th, 12:09 pm

Addressing a massive public rally in Begusarai, PM Modi stated, On one side, there is the NDA, an alliance with mature leadership, and on the other, there is the 'Maha Lathbandhan'. He highlighted that nearly 90% of purchases in the country are of Swadeshi products, benefiting small businesses. The PM remarked that the NDA has freed Bihar from Naxalism and Maoist terror, and that every vote of the people of Bihar will help build a peaceful, prosperous state.

We’re connecting Bihar’s heritage with employment, creating new opportunities for youth: PM Modi in Samastipur

October 24th, 12:04 pm

Ahead of the Bihar Assembly elections, PM Modi kickstarted the NDA’s campaign by addressing a grand public meeting in Samastipur, Bihar. He said, “The trumpet of the grand festival of democracy has sounded. The entire Bihar is saying, ‘Phir Ek Baar NDA Sarkar!’” Remembering Bharat Ratna Jan Nayak Karpoori Thakur ji, the PM said, “It is only due to his blessings that people like us, who come from humble and backward families, are able to stand on this stage today.”

PM Modi addresses enthusiastic crowds in Bihar’s Samastipur and Begusarai

October 24th, 12:00 pm

Ahead of the Bihar Assembly elections, PM Modi kickstarted the NDA’s campaign by addressing massive gatherings in Samastipur and Begusarai, Bihar. He said, “The trumpet of the grand festival of democracy has sounded. The entire Bihar is saying, ‘Phir Ek Baar NDA Sarkar!’” Remembering Bharat Ratna Jan Nayak Karpoori Thakur ji, the PM remarked, “It is only due to his blessings that people like us, who come from humble and backward families, are able to stand on this stage today.”

ਕੈਬਨਿਟ ਨੇ ਵਰਤਮਾਨ 1.5 ਪ੍ਰਤੀਸ਼ਤ ਵਿਆਜ ਛੂਟ (ਆਈਐੱਸ-IS) ਦੇ ਨਾਲ ਵਿੱਤ ਵਰ੍ਹੇ 2025-26 ਦੇ ਲਈ ਸੰਸ਼ੋਧਿਤ ਵਿਆਜ ਛੂਟ ਸਕੀਮ (ਐੱਮਆਈਐੱਸਐੱਸ-MISS) ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ

May 28th, 03:45 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੈਬਨਿਟ ਨੇ ਅੱਜ ਵਿੱਤ ਵਰ੍ਹੇ 2025-26 ਦੇ ਲਈ ਸੰਸ਼ੋਧਿਤ ਵਿਆਜ ਛੂਟ ਸਕੀਮ (ਐੱਮਆਈਐੱਸਐੱਸ-MISS) ਦੇ ਤਹਿਤ ਵਿਆਜ ਛੂਟ (ਆਈਐੱਸ-IS) ਕੰਪੋਨੈਂਟ ਨੂੰ ਜਾਰੀ ਰੱਖਣ ਅਤੇ ਜ਼ਰੂਰੀ ਫੰਡ ਵਿਵਸਥਾ ਨੂੰ ਮਨਜ਼ੂਰੀ ਦਿੱਤੀ।

ਵਾਰਾਣਸੀ ਵਿਖੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ /ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 11th, 11:00 am

ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਆਨਾਥ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ, ਬ੍ਰਜੇਸ਼ ਪਾਠਕ, ਉਪਸਥਿਤ ਮੰਤਰੀਗਣ, ਹੋਰ ਜਨਪ੍ਰਤੀਨਿਧੀਗਣ, ਬਨਾਸ ਡੇਅਰੀ ਦੇ ਪ੍ਰਧਾਨ ਸ਼ੰਕਰ ਭਾਈ ਚੌਧਰੀ ਅਤੇ ਇੱਥੇ ਇਤਨੀ ਬੜੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਮੇਰੇ ਸਾਰੇ ਪਰਿਵਾਰ ਜਨ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

April 11th, 10:49 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ 'ਤੇ ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਾਸ਼ੀ ਨਾਲ ਆਪਣੀ ਗਹਿਰੀ ਸਾਂਝ ਦੀ ਗੱਲ ਕਰਦੇ ਹੋਏ ਆਪਣੇ ਪਰਿਵਾਰ ਅਤੇ ਖੇਤਰ ਦੇ ਲੋਕਾਂ ਦੇ ਅਸ਼ੀਰਵਾਦ ਦੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵਿਅਕਤ ਕੀਤਾ ਅਤੇ ਉਨ੍ਹਾਂ ਨੂੰ ਮਿਲੇ ਅਥਾਹ ਪਿਆਰ ਅਤੇ ਸਮਰਥਨ ਨੂੰ ਭੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਿਆਰ ਦੇ ਪ੍ਰਤੀ ਕਰਜ਼ਦਾਰ ਹੋਣ ਦੀ ਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਸ਼ੀ ਉਨ੍ਹਾਂ ਦੀ ਹੈ ਅਤੇ ਉਹ ਕਾਸ਼ੀ ਦੇ ਹਨ। ਕੱਲ੍ਹ ਹਨੂਮਾਨ ਜਨਮੋਤਸਵ (Hanuman Janmotsav) ਦੇ ਪਾਵਨ ਅਵਸਰ ਹੋਣ 'ਤੇ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਕਾਸ਼ੀ ਵਿੱਚ ਸੰਕਟ ਮੋਚਨ ਮਹਾਰਾਜ ਦੇ ਦਰਸ਼ਨ ਕਰਨ ਦਾ ਅਵਸਰ ਪਾ ਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਨੂਮਾਨ ਜਨਮੋਤਸਵ (Hanuman Janmotsav) ਤੋਂ ਪਹਿਲੇ ਕਾਸ਼ੀ ਦੇ ਲੋਕ ਵਿਕਾਸ ਦਾ ਉਤਸਵ ਮਨਾਉਣ ਦੇ ਲਈ ਇਕਜੁੱਟ ਹੋਏ ਹਨ।

ਬਿਹਾਰ ਦੇ ਭਾਗਲਪੁਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 24th, 02:35 pm

ਅੰਗਰਾਜ ਦਾਨਵੀਰ ਕਰਣ ਦੇ ਧਰਤੀ ਮਹਾਰਿਸ਼ੀ ਮੇਂਹੀਂ ਕੇ ਤਪਸਥਲੀ, ਭਗਵਾਨ ਵਾਸੁਪੂਜਯ ਕੇ ਪੰਚ ਕਲਿਆਣਕ ਭੂਮੀ, ਵਿਸ਼ਵ ਪ੍ਰਸਿੱਧ ਵਿਕ੍ਰਮਸ਼ਿਲਾ ਮਹਾਵਿਹਾਰ ਬਾਬਾ ਬੂੜ੍ਹਾਨਾਥ ਕੇ ਪਵਿੱਤਰ ਭੂਮੀ ਪੇ ਸਬ ਭਾਯ ਬਹਿਨ ਸਿਨੀ ਕੇ ਪ੍ਰਣਾਮ ਕਰੈ ਛਿਯੈ।।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕੀਤੀ, ਬਿਹਾਰ ਦੇ ਭਾਗਲਪੁਰ ਤੋਂ ਵਿਕਾਸ ਪ੍ਰੋਜੈਕਟ ਲਾਂਚ ਕੀਤੇ

February 24th, 02:30 pm

ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਭਾਗਲਪੁਰ ਤੋਂ ਪੀਐੱਮ ਕਿਸਾਨ ਦੀ 19ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾਂ ਇਸ ਮੌਕੇ ‘ਤੇ ਕਈ ਵਿਕਾਸ ਪ੍ਰੋਜੈਕਟਸ ਵੀ ਲਾਂਚ ਕੀਤੇ। ਸ਼੍ਰੀ ਮੋਦੀ ਨੇ ਸਾਰੇ ਪਤਵੰਤਿਆਂ ਅਤੇ ਪ੍ਰੋਗਰਾਮ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਲੋਕਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਮਹਾਕੁੰਭ ਦੇ ਪਵਿੱਤਰ ਕਾਲ ਵਿੱਚ ਮੰਦਰਾਚਲ ਦੀ ਧਰਤੀ ‘ਤੇ ਪੈਰ ਰੱਖਣਾ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਸਥਾਨ ਵਿੱਚ ਅਧਿਆਤਮਿਕਤਾ, ਵਿਰਾਸਤ ਦੇ ਨਾਲ-ਨਾਲ ਵਿਕਸਿਤ ਭਾਰਤ ਦੀ ਸਮਰੱਥਾ ਵੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼ਹੀਦ ਤਿਲਕਾ ਮਾਂਝੀ ਦੀ ਭੂਮੀ ਹੋਣ ਦੇ ਨਾਲ-ਨਾਲ ਸਿਲਕ ਸਿਟੀ ਵਜੋਂ ਵੀ ਪ੍ਰਸਿੱਧ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਅਜਗੈਬੀਨਾਥ ਦੀ ਪਵਿੱਤਰ ਧਰਤੀ ‘ਤੇ ਆਗਾਮੀ ਮਹਾਸ਼ਿਵਰਾਤ੍ਰੀ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਮੌਕੇ ‘ਤੇ ਪੀਐੱਮ ਕਿਸਾਨ ਦੀ 19ਵੀਂ ਕਿਸ਼ਤ ਜਾਰੀ ਕਰਨਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ ਅਤੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਰਾਹੀਂ ਲਗਭਗ 22,000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੇ ਗਏ।

ਕੇਂਦਰੀ ਬਜਟ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

February 01st, 03:00 pm

ਅੱਜ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। ਇਹ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਦਾ ਬਜਟ ਹੈ, ਇਹ ਹਰ ਭਾਰਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਅਸੀਂ ਕਈ ਸੈਕਟਰਸ ਨੌਜਵਾਨਾਂ ਦੇ ਲਈ ਖੋਲ੍ਹ ਦਿੱਤੇ ਹਨ। ਆਮ ਨਾਗਰਿਕ, ਵਿਕਸਿਤ ਭਾਰਤ ਦੇ ਮਿਸ਼ਨ ਨੂੰ ਡਰਾਇਵ ਕਰਨ ਵਾਲਾ ਹੈ। ਇਹ ਬਜਟ ਇੱਕ ਫੋਰਸ ਮਲਟੀਪਲੇਅਰ ਹੈ। ਇਹ ਬਜਟ ਸੇਵਿੰਗਸ ਨੂੰ ਵਧਾਏਗਾ, ਇਨਵੈਸਟਮੈਂਟ ਨੂੰ ਵਧਾਏਗਾ, ਕੰਜ਼ੰਪਸ਼ਨ ਨੂੰ ਵਧਾਏਗਾ ਅਤੇ ਗ੍ਰੋਥ ਨੂੰ ਭੀ ਤੇਜ਼ੀ ਨਾਲ ਵਧਾਏਗਾ। ਮੈਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਜਨਤਾ ਜਨਾਰਦਨ ਦਾ ਬਜਟ, ਪੀਪਲਸ ਦਾ ਬਜਟ, ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਕੇਂਦਰੀ ਬਜਟ 2025-26 'ਤੇ ਟਿੱਪਣੀਆਂ

February 01st, 02:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਕੇਂਦਰੀ ਬਜਟ 2025-26 'ਤੇ ਆਪਣੀਆਂ ਟਿੱਪਣੀਆਂ ਦਿੱਤੀਆਂ। ਭਾਰਤ ਦੇ ਵਿਕਾਸ ਦੀ ਯਾਤਰਾ ਵਿੱਚ ਅੱਜ ਦੇ ਦਿਨ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਜਟ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਨੂੰ ਦਰਸਾਉਂਦਾ ਹੈ ਅਤੇ ਹਰ ਨਾਗਰਿਕ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਲਈ ਕਈ ਖੇਤਰ ਖੋਲ੍ਹੇ ਗਏ ਹਨ, ਅਤੇ ਆਮ ਨਾਗਰਿਕ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਏਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਇੱਕ ਫੋਰਸ ਮਲਟੀਪਲਾਇਰ ਹੈ ਜੋ ਬੱਚਤ, ਨਿਵੇਸ਼, ਖਪਤ ਅਤੇ ਵਿਕਾਸ ਨੂੰ ਅੱਗੇ ਵਧਾਏਗਾ। ਉਨ੍ਹਾਂ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਉਨ੍ਹਾਂ ਦੀ ਟੀਮ ਨੂੰ ਇਸ 'ਲੋਕਾਂ ਦੇ ਬਜਟ' (ਪੀਪਲਸ ਬਜਟ) ਲਈ ਵਧਾਈ ਦਿੱਤੀ।

ਭਾਰਤ ਗ੍ਰਾਮੀਣ ਮਹੋਤਸਵ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 04th, 11:15 am

ਮੰਚ ’ਤੇ ਵਿਰਾਜਮਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ, ਵਿੱਤ ਰਾਜ ਮੰਤਰੀ ਪੰਕਜ ਚੌਧਰੀ ਜੀ, ਇੱਥੇ ਉਪਸਥਿਤ, ਨਾਬਾਰਡ ਦੇ ਸੀਨੀਅਰ ਮੈਨੇਜਮੇਂਟ ਦੇ ਮੈਂਬਰ, ਸੇਲਫ ਹੇਲਪ ਗਰੁੱਖ ਦੇ ਮੈਂਬਰ, ਕੋਪਰੇਟਿਵ ਬੈਂਕਾਂ ਦੇ ਮੈਂਬਰ, ਕਿਸਾਨ ਉਤਪਾਦ ਸੰਘ- FPO’s ਦੇ ਮੈਂਬਰ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

PM Modi inaugurates the Grameen Bharat Mahotsav 2025

January 04th, 10:59 am

PM Modi inaugurated Grameen Bharat Mahotsav in Delhi. He highlighted the launch of campaigns like the Swamitva Yojana, through which people in villages are receiving property papers. He remarked that over the past 10 years, several policies have been implemented to promote MSMEs and also mentioned the significant contribution of cooperatives in transforming the rural landscape.

ਖਜੁਰਾਹੋ, ਮੱਧ ਪ੍ਰਦੇਸ਼ ਵਿੱਚ ਕੇਨ-ਬੇਤਵਾ ਨਦੀ ਜੋੜੋ ਰਾਸ਼ਟਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 25th, 01:00 pm

I extend warm greetings to all the people of Bundelkhand, the land of heroes.) ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਮੰਗੂ ਭਾਈ ਪਟੇਲ, ਇੱਥੋਂ ਦੇ ਕਰਮਠ ਭਾਈ ਮੋਹਨ ਯਾਦਵ ਜੀ, ਕੇਂਦਰੀ ਮੰਤਰੀ ਭਾਈ ਸ਼ਿਵਰਾਜ ਸਿੰਘ ਜੀ, ਵੀਰੇਂਦਰ ਕੁਮਾਰ ਜੀ, ਸੀਆਰ ਪਾਟਿਲ ਜੀ, ਡਿਪਟੀ ਸੀਐੱਮ ਜਗਦੀਸ਼ ਦੇਵੜਾ ਜੀ, ਰਾਜੇਂਦਰ ਸ਼ੁਕਲਾ ਜੀ, ਹੋਰ ਮੰਤਰੀਗਣ, ਸਾਂਸਦਗਣ, ਵਿਧਾਇੱਕਗਣ, ਹੋਰ ਸਾਰੇ ਮਹਾਨੁਭਾਵ, ਪੂਜਯ ਸੰਤ ਗਣ ਅਤੇ ਮੱਧ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

December 25th, 12:30 pm

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਮੌਕੇ ’ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਅਵਸਰ ’ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਅਤੇ ਵਿਸ਼ਵ ਦੇ ਇਸਾਈ ਸਮੁਦਾਇ ਦੇ ਲੋਕਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਯਾਦ ਕਰਦੇ ਹੋਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਅਗਵਾਈ ਵਿੱਚ ਸਰਕਾਰ ਨੇ ਆਪਣੇ ਗਠਨ ਦਾ ਇੱਕ ਵਰ੍ਹਾ ਪੂਰਾ ਕਰ ਲਿਆ ਹੈ, ਸ਼੍ਰੀ ਮੋਦੀ ਨੇ ਇਸ ਦੇ ਲਈ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਵਰ੍ਹੇ ਵਿੱਚ ਹਜ਼ਾਰਾਂ ਕਰੋੜ ਰੁਪਏ ਤੋਂ ਅਧਿਕ ਦੇ ਨਵੇਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਨਾਲ-ਨਾਲ ਵਿਕਾਸ ਕਾਰਜਾਂ ਨੇ ਤੇਜ਼ੀ ਪਕੜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਤਿਹਾਸਿਕ ਕੇਨ-ਬੇਤਵਾ ਰਿਵਰ ਲਿੰਕਿੰਗ ਪ੍ਰੋਜੈਕਟ, ਦੌਧਨ ਡੈਮ ਅਤੇ ਓਅੰਕਾਰੇਸ਼ਵਰ ਫਲੋਟਿੰਗ ਸੋਲਰ ਪ੍ਰੋਜੈਕਟ (ਮੱਧ ਪ੍ਰਦੇਸ਼ ਦੇ ਪਹਿਲੇ ਸੋਲਰ ਪਾਵਰ ਪਲਾਂਟ) ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 23rd, 09:24 pm

ਹਾਲੇ ਤਿੰਨ-ਚਾਰ ਦਿਨ ਪਹਿਲਾਂ ਮੈਂ ਆਪਣੇ ਸਾਥੀ ਭਾਰਤ ਸਰਕਾਰ ਵਿੱਚ ਮੰਤਰੀ ਜਾਰਜ ਕੁਰੀਅਨ ਜੀ ਦੇ ਇੱਥੇ ਕ੍ਰਿਸਮਸ ਸੈਲੀਬ੍ਰੇਸ਼ਨ ਵਿੱਚ ਗਿਆ ਸਾਂ। ਹੁਣ ਅੱਜ ਤੁਹਾਡੇ ਦਰਮਿਆਨ ਉਪਸਥਿਤ ਹੋਣ ਦਾ ਆਨੰਦ ਮਿਲ ਰਿਹਾ ਹੈ। Catholic Bishops Conference of India- CBCI ਦਾ ਇਹ ਆਯੋਜਨ ਕ੍ਰਿਸਮਸ ਦੀਆਂ ਖੁਸ਼ੀਆਂ ਵਿੱਚ ਆਪ ਸਭ ਦੇ ਨਾਲ ਜੁੜਨ ਦਾ ਇਹ ਅਵਸਰ, ਇਹ ਦਿਨ ਸਾਡੇ ਸਾਰਿਆਂ ਦੇ ਲਈ ਯਾਦਗਾਰ ਰਹਿਣ ਵਾਲਾ ਹੈ। ਇਹ ਅਵਸਰ ਇਸ ਲਈ ਭੀ ਖਾਸ ਹੈ, ਕਿਉਂਕਿ ਇਸੇ ਵਰ੍ਹੇ CBCI ਦੀ ਸਥਾਪਨਾ ਦੇ 80 ਵਰ੍ਹੇ ਪੂਰੇ ਹੋ ਰਹੇ ਹਨ। ਮੈਂ ਇਸ ਅਵਸਰ ’ਤੇ CBCI ਅਤੇ ਉਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਕੈਥੋਲਿਕ ਬਿਸ਼ਪ ਸੰਮੇਲਨ ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਵਿੱਚ ਹਿੱਸਾ ਲਿਆ

December 23rd, 09:11 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੀਬੀਸੀਆਈ ਸੈਂਟਰ ਪਰਿਸਰ ਵਿੱਚ ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ (ਸੀਬੀਸੀਆਈ-CBCI) ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ਵਿੱਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਨੇ ਕਾਰਡੀਨਲ, ਬਿਸ਼ਪ ਅਤੇ ਚਰਚ ਦੇ ਪ੍ਰਮੁੱਖ ਨੇਤਾਵਾਂ ਸਹਿਤ ਇਸਾਈ ਸਮੁਦਾਇ ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਭੀ ਗੱਲਬਾਤ ਕੀਤੀ।

ਛੱਤੀਸਗੜ੍ਹ ਵਿਖੇ ਮਹਤਾਰੀ ਵੰਦਨ ਯੋਜਨਾ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 10th, 02:30 pm

ਮੈਂ ਮਾਂ ਦੰਤੇਸ਼ਵਰੀ, ਮਾਂ ਬਮਲੇਸ਼ਵਰੀ ਅਤੇ ਮਾਂ ਮਹਾਮਾਯਾ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਛੱਤੀਸਗੜ੍ਹ ਦੀਆਂ ਮਾਤਾਵਾਂ-ਭੈਣਾਂ ਨੂੰ ਭੀ ਮੇਰਾ ਪ੍ਰਣਾਮ। ਦੋ ਹਫ਼ਤੇ ਪਹਿਲੇ ਮੈਂ ਛੱਤੀਸਗੜ੍ਹ ਵਿੱਚ 35 ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਲੋਕਅਰਪਣ ਕੀਤਾ ਸੀ। ਅਤੇ ਅੱਜ ਮੈਨੂੰ ਨਾਰੀਸ਼ਕਤੀ ਨੂੰ ਸਸ਼ਕਤ ਬਣਾਉਣ ਵਾਲੀ ਮਹਤਾਰੀ ਵੰਦਨ ਯੋਜਨਾ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਮਹਤਾਰੀ ਵੰਦਨ ਯੋਜਨਾ ਦੇ ਤਹਿਤ ਛੱਤੀਸਗੜ੍ਹ ਦੀਆਂ 70 ਲੱਖ ਤੋਂ ਜ਼ਿਆਦਾ ਮਾਤਾਵਾਂ-ਭੈਣਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਬੀਜੇਪੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਅੱਜ ਮਹਤਾਰੀ ਵੰਦਨ ਯੋਜਨਾ ਦੇ ਤਹਿਤ ਛੇ ਸੌ ਪਚਵੰਜਾ (655) ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਅਤੇ ਮੈਂ ਸਕ੍ਰੀਨ ‘ਤੇ ਦੇਖ ਰਿਹਾ ਹਾਂ, ਲੱਖਾਂ-ਲੱਖਾਂ ਭੈਣਾਂ ਦੇ ਦਰਸ਼ਨ ਹੋ ਰਹੇ ਹਨ, ਅਲੱਗ-ਅਲੱਗ ਸਥਾਨ ‘ਤੇ ਇਤਨੀ ਬੜੀ ਤਾਦਾਦ ਵਿੱਚ ਆਪ (ਤੁਸੀਂ) ਸਭ ਭੈਣਾਂ ਨੂੰ ਇੱਕ ਸਾਥ(ਇਕੱਠਿਆਂ) ਦੇਖਣਾ, ਆਪਕਾ (ਤੁਹਾਡਾ) ਅਸ਼ੀਰਵਾਦ ਪ੍ਰਾਪਤ ਕਰਨਾ, ਇਹ ਭੀ ਸਾਡਾ ਸੁਭਾਗ ਹੈ। ਦਰਅਸਲ ਤਾਂ ਅੱਜ ਕਾਰਜਕ੍ਰਮ ਇਤਨਾ ਮਹੱਤਵਪੂਰਨ ਹੈ। ਕਿ ਮੈਨੂੰ ਛੱਤੀਸਗੜ੍ਹ ਵਿੱਚ ਆਪਕੇ (ਤੁਹਾਡੇ) ਦਰਮਿਆਨ ਪਹੁੰਚਣਾ ਚਾਹੀਦਾ ਸੀ। ਲੇਕਿਨ ਮੈਂ ਅਲੱਗ-ਅਲੱਗ ਕਾਰਜਕ੍ਰਮਾਂ ਦੇ ਕਾਰਨ ਇੱਥੇ ਉੱਤਰ ਪ੍ਰਦੇਸ਼ ਵਿੱਚ ਹਾਂ। ਅਤੇ ਮਾਤਾਓ-ਭੈਣੋਂ, ਮੈਂ ਅਜੇ ਕਾਸ਼ੀ ਤੋਂ ਬੋਲ ਰਿਹਾ ਹਾਂ। ਅਤੇ ਕੱਲ੍ਹ ਰਾਤ ਬਾਬਾ ਵਿਸ਼ਵਨਾਥ ਨੂੰ ਪ੍ਰਣਾਮ ਕਰਦੇ ਹੋਏ, ਉਨ੍ਹਾਂ ਦੀ ਪੂਜਾ ਕਰਦੇ ਹੋਏ ਸਾਰੇ ਦੇਸ਼ਵਾਸੀਆਂ ਦੀ ਭਲਾਈ ਦੇ ਲਈ ਪ੍ਰਾਰਥਨਾ ਕਰਦਾ ਸਾਂ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਵਿੱਚ ਮਹਤਾਰੀ ਵੰਦਨ ਯੋਜਨਾ ਦੀ ਸ਼ੁਰੂਆਤ ਕੀਤੀ

March 10th, 01:50 pm

ਛੱਤੀਸਗੜ੍ਹ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਤਾਰੀ ਵੰਦਨਾ ਯੋਜਨਾ ਸ਼ੁਰੂ ਕੀਤੀ ਅਤੇ ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਦੀ ਵੰਡ ਕੀਤੀ। ਇਹ ਯੋਜਨਾ ਰਾਜ ਦੀਆਂ ਯੋਗ ਵਿਆਹੁਤਾ ਮਹਿਲਾਵਾਂ ਨੂੰ ਮਾਸਿਕ ਡੀਬੀਟੀ ਦੇ ਰੂਪ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਛੱਤੀਸਗੜ੍ਹ ਵਿੱਚ ਸ਼ੁਰੂ ਕੀਤੀ ਗਈ ਹੈ। ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ ਸੁਨਿਸ਼ਚਿਤ ਕਰਨ, ਉਨ੍ਹਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ, ਇਸਤਰੀ-ਪੁਰਸ਼ ਸਮਾਨਤਾ ਨੂੰ ਹੁਲਾਰਾ ਦੇਣ ਅਤੇ ਪਰਿਵਾਰ ਵਿੱਚ ਮਹਿਲਾਵਾਂ ਦੀ ਨਿਣਾਇਕ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੀ ਪਰਿਕਲਪਨਾ ਕੀਤੀ ਗਈ ਹੈ।