ਕੈਬਨਿਟ ਨੇ ਓਡੀਸ਼ਾ ਵਿੱਚ ਰਾਮੇਸ਼ਵਰਮ ਤੋਂ ਪਾਰਾਦੀਪ ਤੱਕ ਨਵੇਂ ਤੱਟਵਰਤੀ ਰਾਜਮਾਰਗ (2 ਪੈਕੇਜ ਵਿੱਚ ਨਿਰਮਿਤ ਕੁੱਲ 163.180 ਕਿਲੋਮੀਟਰ ਲੰਬਾਈ ਵਾਲੇ ਤੱਟਵਰਤੀ ਰਾਜਮਾਰਗ ਦਾ ਹਿੱਸਾ) ਦੇ ਨਿਰਮਾਣ ਨੂੰ ਹਾਈਬ੍ਰਿਡ ਐਨੂਇਟੀ ਮੋਡ 'ਤੇ, ਪ੍ਰਵਾਨਗੀ ਦਿੱਤੀ

June 03rd, 03:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਓਡੀਸ਼ਾ ਵਿੱਚ ਰਾਮੇਸ਼ਵਰਮ ਤੋਂ ਪਾਰਾਦੀਪ ਤੱਕ ਹਾਈਬ੍ਰਿਡ ਐਨੂਇਟੀ ਮਾਡਲ (HM) ਦੇ ਤਹਿਤ ਇੱਕ ਨਵੇਂ ਤੱਟਵਰਤੀ ਰਾਜਮਾਰਗ ਦੇ ਨਿਰਮਾਣ ਨੂੰ 2 ਪੈਕੇਜ ਦੇ ਤਹਿਤ ਪ੍ਰਵਾਨਗੀ ਦੇ ਦਿੱਤੀ। ਇਸਦੀ ਕੁੱਲ ਲੰਬਾਈ 160.18 ਕਿਲੋਮੀਟਰ ਅਤੇ ਕੁੱਲ ਪੂੰਜੀ ਲਾਗਤ 8300.79 ਕਰੋੜ ਰੁਪਏ ਹੈ।