ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 23rd, 10:10 pm
ਮੈਂ World Leaders Forum ਵਿੱਚ ਆਏ ਸਾਰੇ ਮਹਿਮਾਨਾਂ ਦਾ ਅਭਿਨੰਦਨ ਕਰਦਾ ਹਾਂ। ਇਹ ਫੋਰਮ ਦੀ ਟਾਈਮਿੰਗ ਬਹੁਤ perfect ਹੈ, ਅਤੇ ਇਸ ਲਈ ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ। ਅਜੇ ਪਿਛਲੇ ਹਫ਼ਤੇ ਹੀ ਲਾਲ ਕਿਲ੍ਹੇ ਤੋਂ ਮੈਂ ਨੈਕਸਟ ਜੈਨਰੇਸ਼ਨ ਰਿਫੌਰਮਸ ਦੀ ਗੱਲ ਕਹੀ ਹੈ, ਅਤੇ ਹੁਣ ਇਹ ਫੋਰਮ ਇਸ ਸਪਿਰਿਟ ਦੇ ਫੋਰਸ ਮਲਟੀਪਲਾਇਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ
August 23rd, 05:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਵਰਲਡ ਲੀਡਰ ਫੋਰਮ ਵਿੱਚ ਮੌਜੂਦ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਫੋਰਮ ਦੇ ਆਯੋਜਨ ਦੇ ਸਮੇਂ ਨੂੰ “ਬੇਹੱਦ ਉਪਯੁਕਤ” ਦੱਸਦੇ ਹੋਏ, ਸ਼੍ਰੀ ਮੋਦੀ ਨੇ ਇਸ ਸਮੇਂ ਸਿਰ ਪਹਿਲਕਦਮੀ ਦੇ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪਿਛਲੇ ਹਫਤੇ ਹੀ ਉਨ੍ਹਾਂ ਨੇ ਲਾਲ ਕਿਲੇ ਤੋਂ ਅਗਲੀ ਪੀੜ੍ਹੀ ਦੇ ਸੁਧਾਰਾਂ ਬਾਰੇ ਗੱਲ ਕੀਤੀ ਸੀ ਅਤੇ ਅੱਗੇ ਕਿਹਾ ਕਿ ਇਹ ਫੋਰਮ ਹੁਣ ਉਸੇ ਭਾਵਨਾ ਨੂੰ ਗੁਣਾਤਮਕ ਬਲ ਪ੍ਰਦਾਨ ਕਰ ਰਿਹਾ ਹੈ।79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
August 15th, 03:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
August 15th, 07:00 am
ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ ਹੈ। ਆਜ਼ਾਦੀ ਦਾ ਇਹ ਪੁਰਬ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।India celebrates 79th Independence Day
August 15th, 06:45 am
PM Modi, in his address to the nation on the 79th Independence day paid tribute to the Constituent Assembly, freedom fighters, and Constitution makers. He reiterated that India will always protect the interests of its farmers, livestock keepers and fishermen. He highlighted key initiatives—GST reforms, Pradhan Mantri Viksit Bharat Rozgar Yojana, National Sports Policy, and Sudharshan Chakra Mission—aimed at achieving a Viksit Bharat by 2047. Special guests like Panchayat members and “Drone Didis” graced the Red Fort celebrations.2047 ਵਿੱਚ ਵਿਕਸਿਤ ਭਾਰਤ ਦਾ ਰਾਹ ਆਤਮ-ਨਿਰਭਰਤਾ ਵਿੱਚੋਂ ਹੋ ਕੇ ਗੁਜਰਦਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
July 27th, 11:30 am
ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।