PM Modi chairs 51st PRAGATI Meeting

May 27th, 10:01 pm

PM Modi chaired the 51st meeting of PRAGATI and reviewed seven critical infrastructure projects across nine States worth around ₹30,000 crore. He emphasised the need for effective implementation of Swachh Bharat Mission 2.0 and lauded the Ken-Betwa River Inter-linking Project as a model initiative. A system of monthly review of social sector schemes at the State level had been operationalised, with Swachh Bharat Mission taken up for review.

ਏਬੀਪੀ ਨੈੱਟਵਰਕ ਇੰਡੀਆ @2047 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 06th, 08:04 pm

ਅੱਜ ਸਵੇਰ ਤੋਂ ਹੀ ਭਾਰਤ ਮੰਡਪਮ ਦਾ ਇਹ ਪਲੈਟਫਾਰਮ ਇੱਕ ਜੀਵੰਤ ਪਲੈਟਫਾਰਮ ਬਣਿਆ ਹੋਇਆ ਹੈ। ਹੁਣ ਮੈਨੂੰ ਤੁਹਾਡੀ ਟੀਮ ਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਮਿੰਟਾਂ ਦੇ ਲਈ। ਇਹ ਸਮਿਟ ਬਹੁਤ ਵਿਭਿੰਨਤਾ ਨਾਲ ਭਰੀ ਰਹੀ ਹੈ। ਕਈ ਮਹਾਨੁਭਾਵਾਂ ਨੇ ਇਸ ਸਮਿਟ ਵਿੱਚ ਰੰਗ ਭਰੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦਾ ਵੀ ਅਨੁਭਵ ਬਹੁਤ ਹੀ ਚੰਗਾ ਰਿਹਾ ਹੋਵੇਗਾ। ਇਸ ਸਮਿਟ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਮੌਜੂਦਗੀ, ਇਹ ਆਪਣੇ ਆਪ ਵਿੱਚ ਸ਼ਾਇਦ ਇਸ ਦਾ ਯੂਨੀਕਨੇਸ ਬਣ ਗਿਆ ਹੈ। ਖਾਸ ਤੌਰ ‘ਤੇ ਸਾਡੀਆਂ ਡ੍ਰੋਨ ਦੀਦੀਆਂ ਨੇ, ਲਖਪਤੀ ਦੀਦੀਆਂ ਨੇ ਜੋ ਆਪਣੇ ਅਨੁਭਵ ਸਾਂਝੇ ਕੀਤੇ, ਜਦੋਂ ਮੈਂ ਇਨ੍ਹਾਂ ਸਭ Anchors ਨੂੰ ਮਿਲਿਆ ਹੁਣ, ਮੈਂ ਦੇਖ ਰਿਹਾ ਸੀ, ਇੰਨੇ ਉਮੰਗ ਨਾਲ ਉਹ ਆਪਣਾ ਅਨੁਭਵ ਦੱਸ ਰਹੇ ਸਨ, ਉਨ੍ਹਾਂ ਦੇ ਇੱਕ-ਇੱਕ dialogue ਉਨ੍ਹਾਂ ਨੂੰ ਯਾਦ ਸਨ। ਯਾਨੀ ਆਪਣੇ ਆਪ ਵਿੱਚ ਇਹ ਬਹੁਤ ਪ੍ਰੇਰਿਤ ਕਰਨ ਵਾਲਾ ਅਵਸਰ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਬੀਪੀ ਨੈੱਟਵਰਕ ਇੰਡੀਆ@2047 ਸਮਿਟ ਨੂੰ ਸੰਬੋਧਤ ਕੀਤਾ

May 06th, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਏਬੀਪੀ ਨੈੱਟਵਰਕ ਇੰਡੀਆ@2047 ਸਮਿਟ ਵਿੱਚ ਹਿੱਸਾ ਲਿਆ। ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਮੰਡਪਮ ਵਿੱਚ ਅੱਜ ਸਵੇਰ ਤੋਂ ਹੀ ਪ੍ਰੋਗਰਾਮ ਦੀ ਚਹਿਲ-ਪਹਿਲ ਬਣੀ ਹੋਇਆ ਹੈ। ਉਨ੍ਹਾਂ ਨੇ ਆਯੋਜਨ ਦਲ ਦੇ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ ਅਤੇ ਸਮਿਟ ਦੀ ਸਮ੍ਰਿੱਧ ਵਿਭਿੰਨਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਈ ਉੱਘੀਆਂ ਸ਼ਖ਼ਸੀਅਤਾਂ ਦੀ ਭਾਗੀਦਾਰੀ ਦੇ ਲਈ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਗਤੀਸ਼ੀਲਤਾ ਵਿੱਚ ਯੋਗਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਹਾਜ਼ਰੀਨ ਲੋਕਾਂ ਦਾ ਅਨੁਭਵ ਬੇਹੱਦ ਸਕਾਰਾਤਮਕ ਰਿਹਾ। ਸਮਿਟ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਵੱਡੀ ਮੌਜੂਦਗੀ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਖਾਸ ਤੌਰ 'ਤੇ ਡਰੋਨ ਦੀਦੀਆਂ ਅਤੇ ਲਖਪਤੀ ਦੀਦੀਆਂ ਦੁਆਰਾ ਸਾਂਝੇ ਕੀਤੇ ਗਏ ਪ੍ਰੇਰਕ ਤਜ਼ਰਬਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਪ੍ਰੇਰਨਾ ਦਾ ਸਰੋਤ ਹਨ।

ਖਜੁਰਾਹੋ, ਮੱਧ ਪ੍ਰਦੇਸ਼ ਵਿੱਚ ਕੇਨ-ਬੇਤਵਾ ਨਦੀ ਜੋੜੋ ਰਾਸ਼ਟਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 25th, 01:00 pm

I extend warm greetings to all the people of Bundelkhand, the land of heroes.) ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਮੰਗੂ ਭਾਈ ਪਟੇਲ, ਇੱਥੋਂ ਦੇ ਕਰਮਠ ਭਾਈ ਮੋਹਨ ਯਾਦਵ ਜੀ, ਕੇਂਦਰੀ ਮੰਤਰੀ ਭਾਈ ਸ਼ਿਵਰਾਜ ਸਿੰਘ ਜੀ, ਵੀਰੇਂਦਰ ਕੁਮਾਰ ਜੀ, ਸੀਆਰ ਪਾਟਿਲ ਜੀ, ਡਿਪਟੀ ਸੀਐੱਮ ਜਗਦੀਸ਼ ਦੇਵੜਾ ਜੀ, ਰਾਜੇਂਦਰ ਸ਼ੁਕਲਾ ਜੀ, ਹੋਰ ਮੰਤਰੀਗਣ, ਸਾਂਸਦਗਣ, ਵਿਧਾਇੱਕਗਣ, ਹੋਰ ਸਾਰੇ ਮਹਾਨੁਭਾਵ, ਪੂਜਯ ਸੰਤ ਗਣ ਅਤੇ ਮੱਧ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

December 25th, 12:30 pm

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਮੌਕੇ ’ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਅਵਸਰ ’ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਅਤੇ ਵਿਸ਼ਵ ਦੇ ਇਸਾਈ ਸਮੁਦਾਇ ਦੇ ਲੋਕਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਯਾਦ ਕਰਦੇ ਹੋਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਅਗਵਾਈ ਵਿੱਚ ਸਰਕਾਰ ਨੇ ਆਪਣੇ ਗਠਨ ਦਾ ਇੱਕ ਵਰ੍ਹਾ ਪੂਰਾ ਕਰ ਲਿਆ ਹੈ, ਸ਼੍ਰੀ ਮੋਦੀ ਨੇ ਇਸ ਦੇ ਲਈ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਵਰ੍ਹੇ ਵਿੱਚ ਹਜ਼ਾਰਾਂ ਕਰੋੜ ਰੁਪਏ ਤੋਂ ਅਧਿਕ ਦੇ ਨਵੇਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਨਾਲ-ਨਾਲ ਵਿਕਾਸ ਕਾਰਜਾਂ ਨੇ ਤੇਜ਼ੀ ਪਕੜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਤਿਹਾਸਿਕ ਕੇਨ-ਬੇਤਵਾ ਰਿਵਰ ਲਿੰਕਿੰਗ ਪ੍ਰੋਜੈਕਟ, ਦੌਧਨ ਡੈਮ ਅਤੇ ਓਅੰਕਾਰੇਸ਼ਵਰ ਫਲੋਟਿੰਗ ਸੋਲਰ ਪ੍ਰੋਜੈਕਟ (ਮੱਧ ਪ੍ਰਦੇਸ਼ ਦੇ ਪਹਿਲੇ ਸੋਲਰ ਪਾਵਰ ਪਲਾਂਟ) ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਮੋਦੀ 25 ਦਸੰਬਰ ਨੂੰ ਮੱਧ ਪ੍ਰਦੇਸ਼ ਵਿੱਚ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ

December 24th, 11:46 am

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100 ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਦਸੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12:30 ਵਜੇ ਉਹ ਖਜੁਰਾਹੋ (Khajuraho) ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।