ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਦੇ ਲਈ ਕੇਇਜ਼ਾਈ ਦੋਯੁਕਾਈ (Keizai Doyukai) ਦੇ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ

March 27th, 08:17 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ, 7 ਲੋਕ ਕਲਿਆਣ ਮਾਰਗ ‘ਤੇ ਕੇਇਜ਼ਾਈ ਦੋਯੁਕਾਈ (Keizai Doyukai) (ਜਪਾਨ ਐਸੋਸੀਏਸ਼ਨ ਆਵ੍ ਕਾਰਪੋਰੇਟ ਐਗਜ਼ੀਕਿਊਟਿਵਜ਼-Japan Association of Corporate Executives) ਦੇ ਚੇਅਰਪਰਸਨ, ਸ਼੍ਰੀ ਤਾਕੇਸ਼ੀ ਨਿਨਾਮੀ (Mr. Takeshi Niinami) ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਅਤੇ 20 ਹੋਰ ਕਾਰੋਬਾਰੀ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਭਾਰਤ ਅਤੇ ਜਪਾਨ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਜਾਣਨਾ ਚਾਹੁੰਦੇ ਸਨ।