ਅਸਾਮ ਵਿੱਚ ਕਾਜ਼ੀਰੰਗਾ ਐਲੀਵੇਟਿਡ ਕਾਰੀਡੋਰ ਪ੍ਰੋਜੈਕਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 18th, 11:30 am
ਮੌਸਮ ਠੰਢਾ ਹੈ, ਪਿੰਡ ਦੂਰ-ਦੂਰ ਹਨ, ਉਸ ਦੇ ਬਾਵਜੂਦ ਵੀ ਜਿੱਥੇ-ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ, ਲੋਕ ਹੀ ਲੋਕ ਨਜ਼ਰ ਆ ਰਹੇ ਹਨ। ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹੋ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅੱਜ ਮੁੜ ਕਾਜ਼ੀਰੰਗਾ ਆਉਣ ਦਾ ਸੁਭਾਗ ਮਿਲਿਆ ਹੈ। ਸੁਭਾਵਿਕ ਹੈ ਮੈਨੂੰ ਆਪਣੀ ਪਿਛਲੀ ਯਾਤਰਾ ਯਾਦ ਆਉਣਾ, ਬਹੁਤ ਸੁਭਾਵਿਕ ਹੈ। ਦੋ ਸਾਲ ਪਹਿਲਾਂ ਕਾਜ਼ੀਰੰਗਾ ਵਿੱਚ ਬਿਤਾਏ ਪਲ, ਮੇਰੀ ਜ਼ਿੰਦਗੀ ਦੇ ਬਹੁਤ ਖ਼ਾਸ ਤਜਰਬਿਆਂ ਵਿੱਚ ਸ਼ਾਮਲ ਹੈ। ਮੈਨੂੰ ਕਾਜ਼ੀਰੰਗਾ ਰਾਸ਼ਟਰੀ ਪਾਰਕ ਵਿੱਚ ਰਾਤ ਰੁਕਣ ਦਾ ਮੌਕਾ ਮਿਲਿਆ ਸੀ ਅਤੇ ਅਗਲੀ ਸਵੇਰ ਹਾਥੀ ਦੀ ਸਫ਼ਾਰੀ ਦੌਰਾਨ ਮੈਂ ਇਸ ਖੇਤਰ ਦੀ ਸੁੰਦਰਤਾ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
January 18th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ (ਐੱਨਐੱਚ-715 ਦੇ ਕਾਲੀਆਬੋਰ-ਨੁਮਾਲੀਗੜ੍ਹ ਖੰਡ ਦਾ 4-ਲੇਨ ਨਿਰਮਾਣ) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਆਏ ਹਨ ਅਤੇ ਉਹ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਦੀ ਮੁੜ ਯਾਤਰਾ 'ਤੇ ਉਨ੍ਹਾਂ ਨੂੰ ਆਪਣੀ ਪਿਛਲੀ ਯਾਤਰਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਯਾਦ ਕੀਤਾ ਕਿ ਦੋ ਸਾਲ ਪਹਿਲਾਂ ਕਾਜ਼ੀਰੰਗਾ ਵਿੱਚ ਬਿਤਾਏ ਪਲ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਖਾਸ ਤਜਰਬਿਆਂ ਵਿੱਚੋਂ ਸਨ। ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਰਾਤ ਗੁਜ਼ਾਰਨ ਦਾ ਮੌਕਾ ਮਿਲਿਆ ਅਤੇ ਅਗਲੀ ਸਵੇਰ ਹਾਥੀ 'ਤੇ ਸਫਾਰੀ ਦੌਰਾਨ ਉਨ੍ਹਾਂ ਨੇ ਇਸ ਖੇਤਰ ਦੀ ਸੁੰਦਰਤਾ ਨੂੰ ਨੇੜਿਓਂ ਮਹਿਸੂਸ ਕੀਤਾ।ਪ੍ਰਧਾਨ ਮੰਤਰੀ 17-18 ਜਨਵਰੀ ਨੂੰ ਅਸਾਮ ਦਾ ਦੌਰਾ ਕਰਨਗੇ
January 16th, 02:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17-18 ਜਨਵਰੀ, 2026 ਨੂੰ ਅਸਾਮ ਦਾ ਦੌਰਾ ਕਰਨਗੇ।