ਯੂਈਆਰ- II ਅਤੇ ਦਵਾਰਕਾ ਐਕਸਪ੍ਰੈੱਸਵੇਅ ਦੇ ਦਿੱਲੀ ਭਾਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
August 17th, 12:45 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਨਿਤਿਨ ਗਡਕਰੀ ਜੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਜੀ, ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਜੀ, ਦਿੱਲੀ ਦੀ ਮੁੱਖ ਮੰਤਰੀ ਭੈਣ ਰੇਖਾ ਗੁਪਤਾ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਜੈ ਟਮਟਾ ਜੀ, ਹਰਸ਼ ਮਲਹੋਤਰਾ ਜੀ, ਦਿੱਲੀ ਅਤੇ ਹਰਿਆਣਾ ਦੇ ਸਾਂਸਦ ਗਣ, ਮੌਜੂਦਾ ਮੰਤਰੀ ਗਣ, ਹੋਰ ਜਨ ਪ੍ਰਤੀਨਿਧੀਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11,000 ਕਰੋੜ ਰੁਪਏ ਦੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
August 17th, 12:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਰੋਹਿਣੀ ਵਿਖੇ ਲਗਭਗ 11,000 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਥਾਨ ਦੀ ਮਹੱਤਤਾ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਐਕਸਪ੍ਰੈੱਸਵੇਅ ਦਾ ਨਾਮ ਦਵਾਰਕਾ ਹੈ, ਅਤੇ ਇਹ ਪ੍ਰੋਗਰਾਮ ਰੋਹਿਣੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਨਮਾਸ਼ਟਮੀ ਦੇ ਤਿਉਹਾਰ ਦੀ ਭਾਵਨਾ ਨੂੰ ਉਜਾਗਰ ਕੀਤਾ ਅਤੇ ਇਸ ਸੰਜੋਗ ਦਾ ਜ਼ਿਕਰ ਕੀਤਾ ਕਿ ਉਹ ਖੁਦ ਦਵਾਰਕਾਧੀਸ਼ ਦੀ ਧਰਤੀ ਤੋਂ ਹਨ। ਪ੍ਰਧਾਨ ਮੰਤਰੀ ਨੇ ਦੇਖਿਆ ਕਿ ਪੂਰਾ ਮਾਹੌਲ ਭਗਵਾਨ ਕ੍ਰਿਸ਼ਨ ਦੇ ਸਾਰ ਨਾਲ ਡੂੰਘਾਈ ਤੋਂ ਪ੍ਰਭਾਵਿਤ ਹੋ ਗਿਆ ਹੈ।ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 11th, 11:00 am
ਕਾਰਜਕ੍ਰਮ ਵਿੱਚ ਉਪਸਥਿਤ ਸ਼੍ਰੀਮਾਨ ਓਮ ਬਿਰਲਾ ਜੀ, ਮਨੋਹਰ ਲਾਲ ਜੀ, ਕਿਰੇਨ ਰਿਜਿਜੂ ਜੀ, ਮਹੇਸ਼ ਸ਼ਰਮਾ ਜੀ, ਸੰਸਦ ਦੇ ਸਾਰੇ ਸਨਮਾਨਿਤ ਮੈਂਬਰ ਸਾਹਿਬਾਨ, ਲੋਕ ਸਭਾ ਦੇ ਸਕੱਤਰ ਜਨਰਲ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੰਸਦ ਮੈਬਰਾਂ ਦੇ ਲਈ ਨਵੇਂ ਬਣੇ ਫਲੈਟਸ ਦਾ ਉਦਘਾਟਨ ਕੀਤਾ
August 11th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਬਾਬਾ ਖੜਕ ਸਿੰਘ ਮਾਰਗ ‘ਤੇ ਸਾਂਸਦਾਂ ਦੇ ਲਈ ਨਵੇਂ ਬਣੇ 184 ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਕਰਤਵਯ ਪਥ (Kartavya Path) ‘ਤੇ ਕਰਤਵਯ ਭਵਨ (Kartavya Bhavan) ਦੇ ਨਾਮ ਨਾਲ ਪ੍ਰਸਿੱਧ ਕੌਮਨ ਸੈਂਟਰਲ ਸਕੱਤਰੇਤ ਦਾ ਉਦਘਾਟਨ ਕੀਤਾ ਸੀ ਅਤੇ ਅੱਜ ਉਨ੍ਹਾਂ ਨੂੰ ਸਾਂਸਦਾਂ ਦੇ ਲਈ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਭਾਰਤ ਦੀਆਂ ਚਾਰ ਮਹਾਨ ਨਦੀਆਂ ਦੇ ਨਾਮ ‘ਤੇ ਰੱਖੇ ਗਏ ਕੰਪਲੈਕਸ ਦੇ ਚਾਰ ਟਾਵਰਾਂ- ਕ੍ਰਿਸ਼ਨਾ, ਗੋਦਾਵਰੀ, ਕੋਸੀ ਅਤੇ ਹੁਗਲੀ (Krishna, Godavari, Kosi, and Hooghly) ਦਾ ਉਲੇਖ ਕਰਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਨੂੰ ਜੀਵਨ ਦੇਣ ਵਾਲੀਆਂ ਇਹ ਨਦੀਆਂ ਹੁਣ ਜਨ-ਪ੍ਰਤੀਨਿਧੀਆਂ ਦੇ ਜੀਵਨ ਵਿੱਚ ਆਨੰਦ ਦੀ ਨਵੀਂ ਧਾਰਾ ਪ੍ਰਵਾਹਿਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਨਦੀਆਂ ‘ਤੇ ਨਾਮਕਰਣ ਦੀ ਪਰੰਪਰਾ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਨਵਾਂ ਕੰਪਲੈਕਸ ਦਿੱਲੀ ਵਿੱਚ ਸਾਂਸਦਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਸਾਂਸਦਾਂ ਦੇ ਲਈ ਸਰਕਾਰੀ ਆਵਾਸ ਦੀ ਉਪਲਧਤਾ ਵਧੇਗੀ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਫਲੈਟਾਂ ਦੇ ਨਿਰਮਾਣ ਵਿੱਚ ਸ਼ਾਮਲ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (shramjeevis) ਦੀ ਵੀ ਸ਼ਲਾਘਾ ਕੀਤੀ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਨਵੀਂ ਦਿੱਲੀ ਦੇ ਕਰਤਵਯ ਪਥ ‘ਤੇ ਕਰਤਵਯ ਭਵਨ ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 06th, 07:00 pm
ਕੇਂਦਰ ਸਰਕਾਰ ਵਿੱਚ ਮੰਤਰੀਮੰਡਲ (ਕੈਬਨਿਟ) ਦੇ ਸਾਰੇ ਸਾਥੀ, ਉਪਸਥਿਤ ਮਾਣਯੋਗ ਸਾਂਸਦਗਣ, ਸਰਕਾਰ ਦੇ ਸਾਰੇ ਕਰਮਚਾਰੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਕਰਤਵਯ ਪਥ ‘ਤੇ ਕਰਤਵਯ ਭਵਨ (Kartavya Bhavan) ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ
August 06th, 06:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਕਰਤਵਯ ਪਥ ‘ਤੇ ਕਰਤਵਯ ਭਵਨ-3 (Kartavya Bhavan-3) ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਕ੍ਰਾਂਤੀ ਦਾ ਅਗਸਤ ਮਹੀਨਾ 15 ਅਗਸਤ ਤੋਂ ਪਹਿਲੇ ਇੱਕ ਹੋਰ ਇਤਿਹਾਸਕ ਮਹੱਤਵਪੂਰਨ ਉਪਲਬਧੀ ਲੈ ਕੇ ਆਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਇੱਕ ਤੋਂ ਬਾਅਦ ਇੱਕ ਆਧੁਨਿਕ ਭਾਰਤ ਦੇ ਨਿਰਮਾਣ ਨਾਲ ਜੁੜੀਆਂ ਪ੍ਰਮੁੱਖ ਉਪਲਬਧੀਆਂ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਨਵੀਂ ਦਿੱਲੀ ਦਾ ਉਲੇਖ ਕਰਦੇ ਹੋਏ, ਹਾਲ ਦੇ ਇਨਫ੍ਰਾਸਟ੍ਰਕਚਰਲ ਲੈਂਡਮਾਰਕਸ: ਕਰਤਵਯ ਪਥ, ਨਵੇਂ ਸੰਸਦ ਭਵਨ, ਨਵੇਂ ਰੱਖਿਆ ਦਫ਼ਤਰ ਕੰਪਲੈਕਸ, ਭਾਰਤ ਮੰਡਪਮ, ਯਸ਼ੋਭੂਮੀ, ਸ਼ਹੀਦਾਂ ਨੂੰ ਸਮਰਪਿਤ ਰਾਸ਼ਟਰੀ ਯੁੱਧ ਸਮਾਰਕ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਅਤੇ ਹੁਣ ਕਰਤਵਯ ਭਵਨ ਨੂੰ ਸੂਚੀਬੱਧ ਕੀਤਾ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਕੇਵਲ ਨਵੀਆਂ ਇਮਾਰਤਾਂ ਜਾਂ ਨਿਯਮਿਤ ਬੁਨਿਆਦੀ ਢਾਂਚੇ ਨਹੀਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ (Amrit Kaal) ਵਿੱਚ, ਵਿਕਸਿਤ ਭਾਰਤ ਨੂੰ ਆਕਾਰ ਦੇਣ ਵਾਲੀਆਂ ਨੀਤੀਆਂ ਇਨ੍ਹਾਂ ਹੀ ਢਾਂਚਿਆਂ ਵਿੱਚ ਤਿਆਰ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਹਾਕਿਆਂ ਵਿੱਚ, ਰਾਸ਼ਟਰ ਦੀ ਦਿਸ਼ਾ ਇਨ੍ਹਾਂ ਸੰਸਥਾਨਾਂ ਤੋਂ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਰਤਵਯ ਭਵਨ ਦੇ ਉਦਘਾਟਨ ‘ਤੇ ਸਾਰੇ ਨਾਗਰਿਕਾਂ ਨੂੰ ਵਧਾਈਆਂ ਦਿੱਤੀ ਅਤੇ ਇਸ ਦੇ ਨਿਰਮਾਣ ਵਿੱਚ ਲਗੇ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (Shramjeevis) ਦਾ ਵੀ ਆਭਾਰ ਵਿਅਕਤ ਕੀਤਾ।ਪ੍ਰਧਾਨ ਮੰਤਰੀ ਨੇ ਕਰਤਵਯ ਭਵਨ (Kartavya Bhawan) ਰਾਸ਼ਟਰ ਨੂੰ ਸਮਰਪਿਤ ਕੀਤਾ
August 06th, 12:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਰਤਵਯ ਭਵਨ (Kartavya Bhawan) ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਇਸ ਨੂੰ ਜਨ-ਜਨ ਦੀ ਸੇਵਾ ਦੇ ਪ੍ਰਤੀ ਅਟੁੱਟ ਸੰਕਲਪ ਅਤੇ ਨਿਰੰਤਰ ਪ੍ਰਯਾਸਾਂ ਦਾ ਪ੍ਰਤੀਕ ਦੱਸਿਆ।ਪ੍ਰਧਾਨ ਮੰਤਰੀ 6 ਅਗਸਤ ਨੂੰ ਕਰਤਵਯ ਭਵਨ (Kartavya Bhavan) ਦਾ ਉਦਘਾਟਨ ਕਰਨਗੇ
August 04th, 05:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਗਸਤ ਨੂੰ ਦੁਪਹਿਰ ਲਗਭਗ 12 ਵਜ ਕੇ 15 ਮਿੰਟ ‘ਤੇ ਦਿੱਲੀ ਦੇ ਕਰਤਵਯ ਪਥ (Kartavya Path) ਸਥਿਤ ਕਰਤਵਯ ਭਵਨ (Kartavya Bhavan) ਜਾ ਕੇ ਉਸ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਪ੍ਰਧਾਨ ਮੰਤਰੀ ਸ਼ਾਮ ਲਗਭਗ ਸਾਢੇ ਛੇ ਵਜੇ ਕਰਤਵਯ ਪਥ (Kartavya Path) ‘ਤੇ ਇੱਕ ਪਬਲਿਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।