ਉੱਤਰ ਪ੍ਰਦੇਸ਼ ਦੇ ਕਾਨਪੁਰ ਨਗਰ ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 30th, 03:29 pm

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਇੱਥੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਸ੍ਰੀ ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ, ਸਾਂਸਦ, ਵਿਧਾਇਕ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ (ਪਹੁੰਚੇ) ਹੋਏ ਕਾਨਪੁਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਲਗਭਗ 47,600 ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

May 30th, 03:08 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਲਗਭਗ 47,600 ਕਰੋੜ ਰੁਪਏ ਦੀ ਲਾਗਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 24 ਅਪ੍ਰੈਲ 2025 ਨੂੰ ਕਾਨਪੁਰ ਦਾ ਉਨ੍ਹਾਂ ਦਾ ਦੌਰਾ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲਿਆਂ ਦੇ ਕਾਰਨ ਰੱਦ ਕਰਨਾ ਪਿਆ। ਉਨ੍ਹਾਂ ਨੇ ਕਾਨਪੁਰ ਦੇ ਸਪੂਤ ਸ਼੍ਰੀ ਸ਼ੁਭਮ ਦ੍ਵਿਵੇਦੀ (Shri Shubham Dwivedi) ਨੂੰ ਸ਼ਰਧਾਂਜਲੀ ਦਿੱਤੀ, ਜੋ ਇਸ ਵਹਿਸ਼ੀ ਹਰਕਤ (barbaric act) ਦਾ ਸ਼ਿਕਾਰ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਭਰ ਦੀਆਂ ਭੈਣਾਂ ਅਤੇ ਬੇਟੀਆਂ ਦੇ ਦਰਦ, ਪੀੜਾ, ਗੁੱਸੇ ਅਤੇ ਸਮੂਹਿਕ ਪੀੜਾ ਨੂੰ ਗਹਿਰਾਈ ਨਾਲ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਇਹ ਸਮੂਹਿਕ ਰੋਸ ਦੁਨੀਆ ਭਰ ਵਿੱਚ ਦੇਖਿਆ ਗਿਆ। ਉਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਨੂੰ ਰੇਖਾਂਕਿਤ ਕੀਤਾ, ਜਿਸ ਦੇ ਤਹਿਤ ਪਾਕਿਸਤਾਨ ਵਿੱਚ ਆਤੰਕਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਪਾਕਿਸਤਾਨੀ ਸੈਨਾ ਨੂੰ ਸੰਘਰਸ਼ ਨੂੰ ਸਮਾਪਤ ਕਰਨ ਦੀ ਗੁਹਾਰ ਲਗਾਉਣ ‘ਤੇ ਮਜਬੂਰ ਹੋਣਾ ਪਿਆ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਦੀ ਬੀਰਤਾ ਨੂੰ ਸਲਾਮ ਕੀਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਸੁਤੰਤਰਤਾ ਸੰਗ੍ਰਾਮ ਦੀ ਭੂਮੀ ਤੋਂ ਉਨ੍ਹਾਂ ਦੇ ਸਾਹਸ ਨੂੰ ਨਮਨ ਕਰਦੇ ਹਾਂ। ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਦੁਹਰਾਇਆ ਕਿ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਦਇਆ ਦੀ ਭੀਖ ਮੰਗਣ ਵਾਲੇ ਦੁਸ਼ਮਣ ਨੂੰ ਕਿਸੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਕਿਉਂਕਿ ਅਪ੍ਰੇਸ਼ਨ ਸਿੰਦੂਰ ਹਾਲੇ ਖ਼ਤਮ ਨਹੀਂ ਹੋਇਆ ਹੈ। ਪ੍ਰਧਾਨ ਮੰਤਰੀ ਨੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਤਿੰਨ ਸਪਸ਼ਟ ਸਿਧਾਂਤਾਂ ਨੂੰ ਰੇਖਾਂਕਿਤ ਕੀਤਾ। ਪਹਿਲਾ, ਭਾਰਤ ਹਰ ਆਤੰਕਵਾਦੀ ਹਮਲੇ ਦਾ ਨਿਰਣਾਇਕ ਜਵਾਬ ਦੇਵੇਗਾ। ਇਸ ਜਵਾਬ ਦਾ ਸਮਾਂ, ਤਰੀਕਾ ਅਤੇ ਸ਼ਰਤਾਂ ਪੂਰੀ ਤਰ੍ਹਾਂ ਨਾਲ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਨਿਰਧਾਰਿਤ ਕੀਤੇ ਜਾਣਗੇ। ਦੂਸਰਾ, ਭਾਰਤ ਹੁਣ ਪਰਮਾਣੂ ਖ਼ਤਰਿਆਂ ਤੋਂ ਨਹੀਂ ਡਰੇਗਾ, ਨਾ ਹੀ ਅਜਿਹੀਆਂ ਚੇਤਾਵਨੀਆਂ ਦੇ ਅਧਾਰ ‘ਤੇ ਨਿਰਣੇ ਲਵੇਗਾ। ਤੀਸਰਾ, ਭਾਰਤ ਆਤੰਕਵਾਦ ਦੇ ਸਾਜ਼ਿਸ਼ਕਰਤਾਵਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਸਰਕਾਰਾਂ ਦੋਨਾਂ ਨੂੰ ਇੱਕ ਹੀ ਨਜ਼ਰ ਨਾਲ ਦੇਖੇਗਾ। ਪਾਕਿਸਤਾਨ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸਾਜ਼ਿਸ਼ਕਰਤਾਵਾਂ ਦੇ ਦਰਮਿਆਨ ਦਾ ਅੰਤਰ ਹੁਣ ਸਵੀਕਾਰ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਦੁਸ਼ਮਣ ਚਾਹੇ ਕਿਤੇ ਭੀ ਹੋਵੇ, ਉਸ ਨੂੰ ਖ਼ਤਮ ਕਰਨ ਦਿੱਤਾ ਜਾਵੇਗਾ।