ਕੈਬਨਿਟ ਨੇ ਝਰੀਆ ਕੋਲਫੀਲਡ ਵਿੱਚ ਅੱਗ, ਸੁਰੰਗਾਂ ਦੇ ਧਸਣ ਨਾਲ ਨਜਿੱਠਣ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ ਸੋਧੇ ਹੋਏ ਝਰੀਆ ਮਾਸਟਰ ਪਲਾਨ ਨੂੰ ਪ੍ਰਵਾਨਗੀ ਦਿੱਤੀ
June 25th, 03:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ, ਝਰੀਆ ਕੋਲਫੀਲਡ ਵਿੱਚ ਅੱਗ, ਸੁਰੰਗਾਂ ਦੇ ਧਸਣ ਨਾਲ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਨਾਲ ਸਬੰਧਿਤ ਮੁੱਦਿਆਂ ਨਾਲ ਨਿਪਟਣ ਲਈ ਸੋਧੇ ਹੋਏ ਝਰੀਆ ਮਾਸਟਰ ਪਲਾਨ (JMP) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਸ਼ੋਧਿਤ ਯੋਜਨਾ ਦੇ ਲਾਗੂਕਰਨ ‘ਤੇ ਕੁੱਲ 5,940 ਕਰੋੜ 47 ਲੱਖ ਰੁਪਏ ਦਾ ਵਿੱਤੀ ਖਰਚ ਆਵੇਗਾ। ਯੋਜਨਾ ਦੇ ਲੜੀਵਾਰ ਲਾਗੂਕਰਨ ਨਾਲ ਅੱਗ ਅਤੇ ਸੁਰੰਗਾਂ ਦੇ ਧਸਣ ਨਾਲ ਨਿਪਟਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਭ ਤੋਂ ਕਮਜ਼ੋਰ ਸਾਈਟਾਂ ਤੋਂ ਤਰਜੀਹ ਦੇ ਅਧਾਰ ‘ਤੇ ਸੁਰੱਖਿਅਤ ਪੁਨਰਵਾਸ ਯਕੀਨੀ ਹੋਵੇਗਾ।