ਦੁਨੀਆ ਨੇ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਆਤੰਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ

ਦੁਨੀਆ ਨੇ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਆਤੰਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ

April 24th, 03:29 pm

22 ਅਪ੍ਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਆਤੰਕਵਾਦੀ ਹਮਲੇ, ਜਿਸ ਵਿੱਚ ਮਾਸੂਮ ਜਾਨਾਂ ਗਈਆਂ, ਨੇ ਵਿਸ਼ਵ ਨੇਤਾਵਾਂ ਤੋਂ ਏਕਤਾ ਦੀ ਇੱਕ ਮਜ਼ਬੂਤ ਲਹਿਰ ਪੈਦਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ, ਇਹ ਪ੍ਰਣ ਲਿਆ ਕਿ ਭਾਰਤ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਧਰਤੀ ਦੇ ਕੋਣੇ-ਕੋਣੇ ਤੱਕ ਪਿੱਛਾ ਕਰੇਗਾ।

ਪ੍ਰਧਾਨ ਮੰਤਰੀ ਨੇ ਅਮਰੀਕੀ ਉਪ-ਰਾਸ਼ਟਰਪਤੀ ਅਤੇ ਪਰਿਵਾਰ ਦੀ ਮੇਜ਼ਬਾਨੀ ਕੀਤੀ

ਪ੍ਰਧਾਨ ਮੰਤਰੀ ਨੇ ਅਮਰੀਕੀ ਉਪ-ਰਾਸ਼ਟਰਪਤੀ ਅਤੇ ਪਰਿਵਾਰ ਦੀ ਮੇਜ਼ਬਾਨੀ ਕੀਤੀ

April 21st, 08:56 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਜ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਨਯੋਗ ਜੇ.ਡੀ ਵੈਂਸ (Honorable J.D. Vance) ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਸੈਕੰਡ ਲੇਡੀ ਸ਼੍ਰੀਮਤੀ ਉਸ਼ਾ ਵੈਂਸ (Second Lady Mrs. Usha Vance), ਉਨ੍ਹਾਂ ਦੇ ਬੱਚੇ ਅਤੇ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਵੀ ਸਨ। ਪ੍ਰਧਾਨ ਮੰਤਰੀ ਨੇ ਜਨਵਰੀ ਵਿੱਚ ਵਾਸ਼ਿੰਗਟਨ ਡੀ.ਸੀ. ਦੀ ਆਪਣੀ ਯਾਤਰਾ ਅਤੇ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਉਪਯੋਗੀ ਚਰਚਾ ਨੂੰ ਯਾਦ ਕੀਤਾ। ਇਸ ਚਰਚਾ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਗਹਿਰੇ ਸਹਿਯੋਗ ਲਈ ਰੂਪ-ਰੇਖਾ ਤਿਆਰ ਕੀਤੀ ਗਈ ਸੀ ਜਿਸ ਵਿੱਚ ਮੇਕ ਅਮਰੀਕਾ ਗ੍ਰੇਟ ਅਗੇਨ (ਐੱਮਏਜੀਏ) ਅਤੇ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੇ ਟੀਚੇ ਦੀ ਤਾਕਤ ਦਾ ਲਾਭ ਚੁੱਕਣ ‘ਤੇ ਜ਼ੋਰ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ: ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਅਤੇ ਏਆਈ ਸਹਿਯੋਗ ਨੂੰ ਮੋਹਰੀ ਬਣਾਉਣਾ

ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ: ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਅਤੇ ਏਆਈ ਸਹਿਯੋਗ ਨੂੰ ਮੋਹਰੀ ਬਣਾਉਣਾ

February 13th, 03:06 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫਰਾਂਸ ਅਤੇ ਅਮਰੀਕਾ ਦੇ ਹਾਲੀਆ ਕੂਟਨੀਤਕ ਦੌਰੇ ਨੇ ਭਾਰਤ ਦੇ ਆਲਮੀ ਗਠਬੰਧਨਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਪ੍ਰਭਾਵ ਪਾਇਆ, ਜਿਸ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਆਰਥਿਕ ਸੁਧਾਰਾਂ ਅਤੇ ਇਤਿਹਾਸਿਕ ਸਬੰਧਾਂ ਦਾ ਸਨਮਾਨ ਕਰਨ 'ਤੇ ਜ਼ੋਰ ਦਿੱਤਾ ਗਿਆ। ਇਸ ਵਿਆਪਕ ਦੌਰੇ ਨੇ ਰਿਸਪੌਂਸਿਬਲ ਏਆਈ ਡਿਵੈਲਪਮੈਂਟ, ਆਰਥਿਕ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਨੂੰ ਗਹਿਰਾ ਕਰਨ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਇਆ।

ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਵੈਂਸ ਨਾਲ ਗੱਲਬਾਤ ਕੀਤੀ

February 12th, 12:19 am

ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਸ਼ਾਨਦਾਰ ਗੱਲਬਾਤ ਕੀਤੀ।