ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਹਾਵਿਯਰ ਮੀਲੇਈ (President Javier Milei) ਨਾਲ ਮੁਲਾਕਾਤ ਕੀਤੀ

July 06th, 01:48 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰਜਨਟੀਨਾ ਦੇ ਰਾਸ਼ਟਰਪਤੀ ਮਹਾਮਹਿਮ ਹਾਵਿਯਰ ਮੀਲੇਈ (President of Argentina, H.E. Javier Milei) ਨਾਲ ਮੁਲਾਕਾਤ ਕੀਤੀ। ਕਾਸਾ ਰੋਸਾਡਾ ਪਹੁੰਚਣ ‘ਤੇ ਰਾਸ਼ਟਰਪਤੀ ਮੀਲੇਈ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਕੱਲ੍ਹ ਬਿਊਨਸ ਆਇਰਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ ਗਿਆ। ਇਹ ਯਾਤਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ 57 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਅਰਜਨਟੀਨਾ ਦੀ ਪਹਿਲੀ ਦੁਵੱਲੀ ਯਾਤਰਾ ਹੈ। ਇਹ ਭਾਰਤ-ਅਰਜਨਟੀਨਾ ਸਬੰਧਾਂ ਦੇ ਲਈ ਮਹੱਤਵਪੂਰਨ ਵਰ੍ਹਾ (seminal year) ਹੈ ਕਿਉਂਕਿ ਦੋਨੋਂ ਦੇਸ਼ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਅਤੇ ਆਪਣੇ ਵਫ਼ਦ ਦੀ ਸ਼ਾਨਦਾਰ ਪ੍ਰਾਹੁਣਾਚਾਰੀ ਦੇ ਲਈ ਰਾਸ਼ਟਰਪਤੀ ਮੀਲੇਈ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਅਰਜਨਟੀਨਾ ਦੇ ਬਿਊਨਸ ਆਇਰਸ ਪਹੁੰਚੇ

July 05th, 07:23 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਅਰਜਨਟੀਨਾ ਪਹੁੰਚੇ ਸਨ। ਉਹ ਰਾਸ਼ਟਰਪਤੀ ਮੀਲੇਈ ਨਾਲ ਦੁਵੱਲੀ ਗੱਲਬਾਤ ਕਰਨਗੇ।

ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ, ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਬਿਆਨ

July 02nd, 07:34 am

ਅੱਜ, ਮੈਂ 2 ਜੁਲਾਈ ਤੋਂ 9 ਜੁਲਾਈ 2025 ਤੱਕ ਪੰਜ ਦੇਸ਼ਾਂ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋ ਰਿਹਾ ਹਾਂ।

ਪ੍ਰਧਾਨ ਮੰਤਰੀ ਦਾ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਦੌਰਾ (02-09 ਜੁਲਾਈ)

June 27th, 10:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2-3 ਜੁਲਾਈ 2025 ਨੂੰ ਘਾਨਾ ਦਾ ਦੌਰਾ ਕਰਨਗੇ । ਇਹ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੁਵੱਲਾ ਦੌਰਾ ਹੋਵੇਗਾ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਘਾਨਾ ਦਾ ਇਹ ਪਹਿਲਾ ਦੌਰਾ ਤਿੰਨ ਦਹਾਕਿਆਂ ਬਾਅਦ ਹੋ ਰਿਹਾ ਹੈ। ਦੌਰੇ ਦੌਰਾਨ , ਪ੍ਰਧਾਨ ਮੰਤਰੀ ਘਾਨਾ ਦੇ ਰਾਸ਼ਟਰਪਤੀ ਨਾਲ ਮਜ਼ਬੂਤ ਦੁਵੱਲੀ ਸਾਂਝੇਦਾਰੀ ਦੀ ਸਮੀਖਿਆ ਕਰਨ ਅਤੇ ਆਰਥਿਕ , ਊਰਜਾ ਅਤੇ ਰੱਖਿਆ ਸਹਿਯੋਗ ਅਤੇ ਵਿਕਾਸ ਸਹਿਯੋਗ ਸਾਂਝੇਦਾਰੀ ਰਾਹੀਂ ਇਸ ਨੂੰ ਵਧਾਉਣ ਦੇ ਲਈ ਅਗੇ ਦੇ ਮੌਕਿਆਂ ‘ਤੇ ਚਰਚਾ ਕਰਨ ਲਈ ਗੱਲਬਾਤ ਕਰਨਗੇ । ਇਹ ਦੌਰਾ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਅਤੇ ECOWAS [ ਇਕੌਨਮਿਕ ਕਮਿਊਨਿਟੀ ਆਫ ਵੇਸਟ ਅਫਰੀਕਨ ਸਟੇਟਸ] ਅਤੇ ਅਫ਼ਰੀਕੀ ਯੂਨੀਅਨ (ਅਫ਼ਰੀਕੀ ਯੂਨੀਅਨ) ਨਾਲ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ।

ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

November 20th, 08:09 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਸਮਿਟ (G20 Summit) ਦੇ ਦੌਰਾਨ 19 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿੱਚ ਅਰਜਨਟੀਨਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਜੇਵੀਅਰ ਮਾਇਲੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਲਈ ਜੇਵੀਅਰ ਮਾਇਲੀ ਨੂੰ ਵਧਾਈਆਂ ਦਿੱਤੀਆਂ

November 20th, 05:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਲਈ ਜੇਵੀਅਰ ਮਾਇਲੀ ਨੂੰ ਵਧਾਈਆਂ ਦਿੱਤੀਆਂ।