ਭਾਰਤ-ਜਾਪਾਨ ਮਨੁੱਖੀ ਸਰੋਤ ਅਦਾਨ-ਪ੍ਰਦਾਨ ਅਤੇ ਸਹਿਯੋਗ ਲਈ ਕਾਰਜ ਯੋਜਨਾ
August 29th, 06:54 pm
2025 ਦੇ ਭਾਰਤ-ਜਾਪਾਨ ਸਲਾਨਾ ਸਮਿ ਦੌਰਾਨ, ਭਾਰਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ ਨਾਗਰਿਕਾਂ ਵਿਚਕਾਰ ਦੌਰਿਆਂ ਅਤੇ ਅਦਾਨ-ਪ੍ਰਦਾਨ ਰਾਹੀਂ ਡੂੰਘੀ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਮਨੁੱਖੀ ਸਰੋਤਾਂ ਲਈ ਮੁੱਲ ਸਹਿ-ਨਿਰਮਾਣ ਅਤੇ ਸਬੰਧਿਤ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਕੰਮ ਕਰਨ ਲਈ ਸਹਿਯੋਗੀ ਰਸਤੇ ਲੱਭਣ ਦੀ ਜ਼ਰੂਰਤ 'ਤੇ ਸਹਿਮਤੀ ਪ੍ਰਗਟਾਈ।ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਦੇ ਲਈ ਕੇਇਜ਼ਾਈ ਦੋਯੁਕਾਈ (Keizai Doyukai) ਦੇ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ
March 27th, 08:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ, 7 ਲੋਕ ਕਲਿਆਣ ਮਾਰਗ ‘ਤੇ ਕੇਇਜ਼ਾਈ ਦੋਯੁਕਾਈ (Keizai Doyukai) (ਜਪਾਨ ਐਸੋਸੀਏਸ਼ਨ ਆਵ੍ ਕਾਰਪੋਰੇਟ ਐਗਜ਼ੀਕਿਊਟਿਵਜ਼-Japan Association of Corporate Executives) ਦੇ ਚੇਅਰਪਰਸਨ, ਸ਼੍ਰੀ ਤਾਕੇਸ਼ੀ ਨਿਨਾਮੀ (Mr. Takeshi Niinami) ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਅਤੇ 20 ਹੋਰ ਕਾਰੋਬਾਰੀ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਭਾਰਤ ਅਤੇ ਜਪਾਨ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਜਾਣਨਾ ਚਾਹੁੰਦੇ ਸਨ।