ਸਿਲਵਾਸਾ ਦੇ ਵਿਕਾਸ ਕਾਰਜਾਂ ਦੇ ਲਾਂਚ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 07th, 03:00 pm
ਸਿਲਵਾਸਾ ਦੀ ਇਹ ਕੁਦਰਤੀ ਸੁੰਦਰਤਾ, ਇੱਥੇ ਦੇ ਲੋਕਾਂ ਦਾ ਪਿਆਰ ਅਤੇ ਦਾਦਰਾ ਨਗਰ ਹਵੇਲੀ, ਦਮਨ ਦਿਉ, ਆਪ ਸਭ ਜਾਣਦੇ ਹੋ, ਮੇਰਾ ਕਿੰਨਾ ਪੁਰਾਣਾ ਨਾਤਾ ਹੈ, ਆਪ ਲੋਕਾਂ ਨਾਲ। ਇਹ ਦਹਾਕਿਆਂ ਪੁਰਾਣਾ ਅਪਣਾਪਣ, ਇੱਥੇ ਆ ਕੇ ਮੈਨੂੰ ਕਿੰਨਾ ਆਨੰਦ ਮਿਲਦਾ ਹੈ, ਇਹ ਕੇਵਲ ਮੈਂ ਅਤੇ ਤੁਸੀਂ ਹੀ ਜਾਣਦੇ ਹੋ। ਬਹੁਤ ਪੁਰਾਣੇ ਸਾਥੀਆਂ ਨੂੰ ਅੱਜ ਮੈਂ ਦੇਖ ਰਿਹਾ ਸੀ। ਵਰ੍ਹਿਆਂ ਪਿਹਲੇ ਮੈਨੂੰ ਇੱਥੇ ਬਹੁਤ ਵਾਰ ਆਉਣ ਦਾ ਅਵਸਰ ਮਿਲਿਆ ਸੀ। ਸਿਲਵਾਸਾ ਅਤੇ ਪੂਰਾ ਦਾਦਰਾ ਨਗਰ ਹਵੇਲੀ, ਦਮਨ-ਦਿਉ, ਉਸ ਸਮੇਂ ਕੀ ਹਾਲਾਤ ਸੀ, ਕਿੰਨਾ ਅਲੱਗ ਸੀ ਅਤੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਸਮੁੰਦਰ ਦੇ ਕਿਨਾਰੇ ਛੋਟੀ ਜਿਹੀ ਜਗ੍ਹਾ, ਉੱਥੇ ਕੀ ਹੋ ਸਕਦਾ ਹੈ? ਲੇਕਿਨ ਮੈਨੂੰ ਇੱਥੇ ਦੇ ਲੋਕ, ਇੱਥੇ ਦੇ ਲੋਕਾਂ ਦੀ ਸਮਰੱਥਾ ‘ਤੇ ਭਰੋਸਾ ਸੀ, ਤੁਹਾਡੇ ‘ਤੇ ਭਰੋਸਾ ਸੀ। 2014 ਵਿੱਚ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਨੇ ਇਸ ਭਰੋਸੇ ਨੂੰ ਸ਼ਕਤੀ ਵਿੱਚ ਪਰਿਵਰਤਿਤ ਕਰ ਦਿੱਤਾ, ਉਸ ਨੂੰ ਅੱਗੇ ਵਧਾਇਆ ਅਤੇ ਅੱਜ ਸਾਡਾ ਸਿਲਵਾਸਾ, ਇਹ ਪ੍ਰਦੇਸ਼ ਇੱਕ ਆਧੁਨਿਕ ਪਹਿਚਾਣ ਦੇ ਨਾਲ ਉੱਭਰ ਰਿਹਾ ਹੈ। ਸਿਲਵਾਸਾ ਇੱਕ ਅਜਿਹਾ ਸ਼ਹਿਰ ਬਣ ਚੁੱਕਿਆ ਹੈ, ਜਿੱਥੇ ਹਰ ਜਗ੍ਹਾ ਦੇ ਲੋਕ ਰਹਿ ਰਹੇ ਹਨ। ਇੱਥੇ ਦਾ ਇਹ cosmopolitan ਮਿਜਾਜ ਇਹ ਦੱਸਦਾ ਹੈ ਕਿ ਦਾਦਰਾ ਨਗਰ ਹਵੇਲੀ ਵਿੱਚ ਕਿੰਨੀ ਤੇਜ਼ੀ ਨਾਲ ਨਵੇਂ ਮੌਕਿਆਂ ਦਾ ਵਿਕਾਸ ਹੋਇਆ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਅਤੇ ਉਦਘਾਟਨ ਕੀਤਾ
March 07th, 02:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਕਾਰਜਾਂ ਨੂੰ ਲਾਂਚ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਸਿਲਵਾਸਾ ਵਿੱਚ ਨਮੋ ਹਸਪਤਾਲ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਸਮਰਪਿਤ ਵਰਕਰਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਖੇਤਰ ਨਾਲ ਮਿਲਣ ਅਤੇ ਜੁੜਨ ਦਾ ਅਵਸਰ ਦਿੱਤਾ। ਉਨ੍ਹਾਂ ਨੇ ਲੋਕਾਂ ਦੇ ਨਾਲ ਆਪਣੀ ਗਰਮਜੋਸ਼ੀ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਜੁੜਾਅ ਨੂੰ ਸਵੀਕਾਰ ਕੀਤਾ ਅਤੇ ਦੱਸਿਆ ਕਿ ਇਸ ਖੇਤਰ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਉਨ੍ਹਾਂ ਨੇ ਵਰ੍ਹੇ 2014 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਇਸ ਖੇਤਰ ਵਿੱਚ ਹੋਈ ਪ੍ਰਗਤੀ ‘ਤੇ ਚਾਨਣਾ ਪਾਇਆ, ਜਿਸ ਨੇ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੀ ਸਮਰੱਥਾ ਨੂੰ ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਪਹਿਚਾਣ ਵਿੱਚ ਬਦਲ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਦਿਵਸ ‘ਤੇ ਕਿਫਾਇਤੀ ਸਿਹਤ ਸੰਭਾਲ ਲਈ ਪ੍ਰਤੀਬੱਧਤਾ ਦੁਹਰਾਈ
March 07th, 12:20 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨ ਔਸ਼ਧੀ ਦਿਵਸ ਦੇ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਅਤੇ ਸਿਹਤਮੰਦ ਅਤੇ ਤੰਦਰੁਸਤ ਭਾਰਤ ਸੁਨਿਸ਼ਚਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।