ਰਾਜਸਥਾਨ ਦੇ ਬਾਲੋਤਰਾ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

July 04th, 12:50 pm

ਗਰਮੀ ਦੇ ਇਸ ਮੌਸਮ ਵਿੱਚ ਥਾਂ-ਥਾਂ ਉੱਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ, ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ, ਇਹ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਤੁਹਾਡਾ ਵਿਸ਼ਵਾਸ ਕਿੰਨਾ ਬੁਲੰਦ ਹੈ। ਮੈਂ ਇਸ ਸਾਥ ਅਤੇ ਪਿਆਰ ਲਈ ਰਾਜਸਥਾਨ ਦੀ ਮਿੱਟੀ ਦਾ ਕਰਜ਼ਦਾਰ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

July 04th, 12:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਨ੍ਹਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਨਾਲ ਹੀ, ਭਾਰੀ ਇਕੱਠ ਨੂੰ ਦੇਖਦੇ ਹੋਏ, ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਮਿਲ-ਜੁਲ ਕੇ ਕੰਮ ਕਰਨ ਦਾ ਮਾਹੌਲ ਬਣਾਇਆ। ਅੱਤ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਭਾਰੀ ਭੀੜ ਨੂੰ ਮੌਜੂਦਾ ਸਰਕਾਰ ਦੇ ਕੰਮਕਾਜ 'ਤੇ ਲੋਕਾਂ ਦੀ ਜ਼ਬਰਦਸਤ ਮੋਹਰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ਇਸ ਅਥਾਹ ਸਮਰਥਨ ਲਈ ਮੈਂ ਰਾਜਸਥਾਨ ਦੀ ਧਰਤੀ ਦਾ ਕਰਜ਼ਦਾਰ ਹਾਂ; ਇਹ ਸਮਰਥਨ ਸਾਡੀ ਸਰਕਾਰ ਦੇ ਯਤਨਾਂ ਵਿੱਚ ਤੁਹਾਡੇ ਅਟੁੱਟ ਵਿਸ਼ਵਾਸ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।

ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਦੇ ਲਈ 140 ਕਰੋੜ ਭਾਰਤੀਆਂ ਦੀ ਏਕਤਾ ‘ਤੇ ਭਰੋਸਾ ਜਤਾਇਆ

March 29th, 11:30 am

ਇਸ ਮਹੀਨੇ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ਦੇ ਟਕਰਾਅ ਬਾਰੇ ਗੱਲ ਕੀਤੀ ਅਤੇ ਸੰਕਟ ਨੂੰ ਦੂਰ ਕਰਨ ਲਈ ਇਕਜੁੱਟ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਅਫਵਾਹਾਂ ਤੋਂ ਗੁਮਰਾਹ ਨਾ ਹੋਣ ਅਤੇ ਸਿਰਫ਼ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਗਿਆਨ ਭਾਰਤਮ ਸਰਵੇ, ਖੇਡਾਂ ਅਤੇ ਤੰਦਰੁਸਤੀ, ਜਲ ਸੰਭਾਲ਼, ਮੱਛੀ ਪਾਲਣ ਅਤੇ ਸੂਰਜੀ ਊਰਜਾ ਵਰਗੇ ਮੁੱਖ ਵਿਸ਼ਿਆਂ 'ਤੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਜਲ ਸੰਚਯ ਜਨ ਭਾਗੀਦਾਰੀ’ (Jal Sanchay Jan Bhagidari’) ਪਹਿਲ ਦੀ ਸ਼ੁਰੂਆਤ ਕੀਤੀ

September 06th, 01:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੂਰਤ ਵਿਖੇ ‘ਜਲ ਸੰਚਯ ਜਨ ਭਾਗੀਦਾਰੀ’ ‘Jal Sanchay Jan Bhagidari’ ਪਹਿਲ ਦੀ ਸ਼ੁਰੂਆਤ ਸਮੇਂ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਤਹਿਤ, ਰਾਜ ਭਰ ਵਿੱਚ ਲਗਭਗ 24,800 'ਰੇਨ ਵਾਟਰ ਹਾਰਵੈਸਟਿੰਗ' ਢਾਂਚਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਬਰਸਾਤੀ ਪਾਣੀ ਦੀ ਸੰਭਾਲ਼ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਲੰਬੇ ਸਮੇਂ ਤੱਕ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਜਲ ਸੰਚਯ ਜਨ ਭਾਗੀਦਾਰੀ’ (Jal Sanchay Jan Bhagidari’) ਪਹਿਲ ਦੀ ਸ਼ੁਰੂਆਤ ਕੀਤੀ

September 06th, 12:30 pm

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਦੁਆਰਾ ਅੱਜ ਗੁਜਰਾਤ ਦੀ ਧਰਤੀ ਤੋਂ ਇੱਕ ਅਹਿਮ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਮੌਨਸੂਨ ਨਾਲ ਤਬਾਹੀ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਲਗਭਗ ਸਾਰੇ ਖੇਤਰਾਂ ਨੂੰ ਇਸ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨੇ ਚਿੰਨ੍ਹਿਤ ਕੀਤਾ ਕਿ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਸਮੇਂ ਦੌਰਾਨ ਲਗਭਗ ਹਰ ਤਹਿਸੀਲ ਵਿੱਚ ਅਜਿਹੀ ਭਾਰੀ ਬਾਰਸ਼ ਨਹੀਂ ਦੇਖੀ ਅਤੇ ਨਾ ਹੀ ਸੁਣੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਨੂੰ ਇਸ ਵਾਰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਵਿਭਾਗ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ, ਫਿਰ ਭੀ ਗੁਜਰਾਤ ਅਤੇ ਦੇਸ਼ ਦੇ ਲੋਕ ਅਜਿਹੇ ਗੰਭੀਰ ਹਾਲਾਤਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਇੱਕ ਦੂਸਰੇ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਕਈ ਹਿੱਸੇ ਅਜੇ ਭੀ ਮੌਨਸੂਨ ਸੀਜ਼ਨ ਦੇ ਪ੍ਰਭਾਵਾਂ ਦੀ ਮਾਰ ਹੇਠ ਹਨ।

ਪ੍ਰਧਾਨ ਮੰਤਰੀ 6 ਸਤੰਬਰ ਨੂੰ ‘ਜਲ ਸੰਚਯ ਜਨ ਭਾਗੀਦਾਰੀ ਪਹਿਲ’ (‘Jal Sanchay Jan Bhagidari initiative’) ਦੇ ਲਾਂਚ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ

September 05th, 02:17 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6 ਸਤੰਬਰ, 2024 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੂਰਤ, ਗੁਜਰਾਤ ਵਿੱਚ ‘ਜਲ ਸੰਚਯ ਜਨ ਭਾਗੀਦਾਰੀ ਪਹਿਲ’ (‘Jal Sanchay Jan Bhagidari initiative’) ਦੇ ਲਾਂਚ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।