ਫਰਾਂਸ ਅਤੇ ਅਮਰੀਕਾ ਦੀ ਯਾਤਰਾ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ

February 10th, 12:00 pm

ਰਾਸ਼ਟਰਪਤੀ ਮੈਕ੍ਰੋਂ ਦੇ ਸੱਦੇ ‘ਤੇ, ਮੈਂ 10 ਤੋਂ 12 ਫਰਵਰੀ ਤੱਕ ਫਰਾਂਸ ਦੀ ਯਾਤਰਾ ‘ਤੇ ਰਹਾਂਗਾ। ਮੈਂ ਪੈਰਿਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਦੀ ਸਹਿ-ਪ੍ਰਧਾਨਗੀ ਕਰਨ ਦੇ ਲਈ ਉਤਸੁਕ ਹਾਂ, ਜੋ ਵਿਸ਼ਵ ਨੇਤਾਵਾਂ ਅਤੇ ਗਲੋਬਲ ਤਕਨੀਕੀ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼-CEOs) ਦਾ ਇੱਕ ਇਕੱਠ ਹੈ, ਜਿੱਥੇ ਅਸੀਂ ਸਮਾਵੇਸ਼ੀ, ਸੁਰੱਖਿਅਤ ਅਤੇ ਭਰੋਸੇਯੋਗ ਤਰੀਕੇ ਨਾਲ ਇਨੋਵੇਸ਼ਨ ਅਤੇ ਸਾਰੇ ਲੋਕਾਂ ਦੇ ਕਲਿਆਣ ਹਿਤ ਏਆਈ ਟੈਕਨੋਲੋਜੀ (AI technology) ਦੇ ਲਈ ਸਹਿਯੋਗੀ ਦ੍ਰਿਸ਼ਟੀਕੋਣ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਾਂਗੇ।