ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 06:42 pm
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
August 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 12th, 04:34 pm
ਮਾਣਯੋਗ ਮਹਿਮਾਨੋਂ, ਵਿਸ਼ਿਸ਼ਟ ਡੈਲੀਗੇਟਸ, ਅਧਿਆਪਕੋ, ਮਾਰਗਦਰਸ਼ਕੋ ਅਤੇ ਮੇਰੇ ਪ੍ਰਿਅ ਪ੍ਰਤਿਭਾਸ਼ਾਲੀ ਯੁਵਾ ਮਿੱਤਰੋ, ਨਮਸਕਾਰ!( Honourable Guests, Distinguished Delegates, Teachers, Mentors, And my dear Bright Young Friends, Namaskaar!)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਨੂੰ ਸੰਬੋਧਨ ਕੀਤਾ
August 12th, 04:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ 64 ਦੇਸ਼ਾਂ ਦੇ 300 ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਜੁੜਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਭਾਰਤ ਵਿੱਚ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਰੰਪਰਾ ਦਾ ਮਿਲਣ ਇਨੋਵੇਸ਼ਨ ਨਾਲ ਹੁੰਦਾ ਹੈ, ਅਧਿਆਤਿਮਕਤਾ ਦਾ ਵਿਗਿਆਨ ਨਾਲ ਅਤੇ ਜਗਿਆਸਾ ਦਾ ਸਬੰਧ ਰਚਨਾਤਮਕਤਾ ਨਾਲ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਦੀਆਂ ਤੋਂ, ਭਾਰਤੀ ਅਸਮਾਨ ਨੂੰ ਨਿਹਾਰਦੇ ਰਹੇ ਹਨ ਅਤੇ ਬੜੇ ਪ੍ਰਸ਼ਨ ਪੁੱਛਦੇ ਰਹੇ ਹਨ। ਉਨ੍ਹਾਂ ਨੇ ਆਰੀਆਭੱਟ (Aryabhatta) ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ 5ਵੀਂ ਸ਼ਤਾਬਦੀ ਵਿੱਚ ਜ਼ੀਰੋ ਦਾ ਆਵਿਸ਼ਕਾਰ ਕੀਤਾ ਸੀ ਅਤੇ ਇਹ ਦੱਸਣ ਵਾਲੇ ਪਹਿਲੇ ਵਿਅਕਤੀ ਸਨ ਕਿ ਪ੍ਰਿਥਵੀ ਆਪਣੀ ਧੁਰੀ ‘ਤੇ ਘੁੰਮਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸੱਚਮੁੱਚ, ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਇਤਿਹਾਸ ਰਚ ਦਿੱਤਾ!(“Literally, he started from zero and made history!” the Prime Minister noted. )ਸੰਸਦ ਦੇ ਮੌਨਸੂਨ ਸੈਸ਼ਨ 2025 ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
July 21st, 10:30 am
ਮੌਨਸੂਨ ਇਨੋਵੇਸ਼ਨ ਅਤੇ ਨਵਸਿਰਜਨ ਦਾ ਪ੍ਰਤੀਕ ਹੈ, ਅਤੇ ਹੁਣ ਤੱਕ ਜੋ ਖ਼ਬਰਾਂ ਮਿਲਿਆ ਹਨ, ਦੇਸ਼ ਵਿੱਚ ਮੌਸਮ ਬਹੁਤ ਹੀ ਚੰਗੇ ਢੰਗ ਨਾਲ ਅੱਗੇ ਵਧ ਰਿਹਾ ਹੈ, ਖੇਤੀਬਾੜੀ ਨੂੰ ਲਾਭਦਾਇਕ ਮੌਸਮ ਦੀਆਂ ਖਬਰਾਂ ਹਨ। ਅਤੇ ਬਾਰਿਸ਼ ਕਿਸਾਨਾਂ ਦੀ ਅਰਥਵਿਵਸਥਾ, ਦੇਸ਼ ਦੀ ਅਰਥਵਿਵਸਥਾ, ਗ੍ਰਾਮੀਣ ਅਰਥਵਿਵਸਥਾ ਅਤੇ ਇਨ੍ਹਾਂ ਹੀ ਨਹੀਂ ਹਰ ਪਰਿਵਾਰ ਦੀ ਅਰਥਵਿਵਸਥਾ ਵਿੱਚ ਇੱਕ ਬਹੁਤ ਮਹੱਤਵਪੂਰਨ ਹੁੰਦੀ ਹੈ। ਹੁਣ ਤੱਕ ਜੋ ਮੈਨੂੰ ਜਾਣਕਾਰੀ ਦਿੱਤੀ ਗਈ ਹੈ, ਉਸ ਹਿਸਾਬ ਨਾਲ ਪਿਛਲੇ 10 ਵਰ੍ਹਿਆਂ ਵਿੱਚ ਜੋ ਪਾਣੀ ਦਾ ਭੰਡਾਰ ਹੋਇਆ ਹੈ ਇਸ ਵਾਰ ਉਹ ਕਰੀਬ-ਕਰੀਬ ਤਿੰਨ ਗੁਣਾ ਹੋਇਆ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵੀ ਦੇਸ਼ ਦੇ ਅਰਥ ਤੰਤਰ ਨੂੰ ਬਹੁਤ ਲਾਭ ਹੋਵੇਗਾ।ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਸਮੇਂ ਸੰਬੋਧਨ ਕੀਤਾ
July 21st, 09:54 am
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੀਡੀਆ ਨੂੰ ਸੰਬੋਧਨ ਕੀਤਾ ਹੈ। ਆਪਣੀਆਂ ਟਿੱਪਣੀਆਂ ਵਿੱਚ, ਉਨ੍ਹਾਂ ਨੇ ਭਿਆਨਕ ਪਹਿਲਗਾਮ ਕਤਲੇਆਮ ਦਾ ਜ਼ਿਕਰ ਕੀਤਾ ਅਤੇ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕਰਨ ਵਿੱਚ ਭਾਰਤ ਦੀ ਰਾਜਨੀਤਕ ਲੀਡਰਸ਼ਿਪ ਦੀ ਇਕਜੁੱਟ ਆਵਾਜ਼ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ, ਖਾਸ ਕਰਕੇ ਯੂਪੀਆਈ ਦੀ ਆਲਮੀ ਮਾਨਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਅਤੇ ਮਾਓਵਾਦ ਵਿੱਚ ਕਮੀ ਆ ਰਹੀ ਹੈ ਅਤੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਵੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨੇ ਇਤਿਹਾਸਿਕ ਪੁਲਾੜ ਮਿਸ਼ਨ ਤੋਂ ਧਰਤੀ 'ਤੇ ਪਰਤਣ 'ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕੀਤਾ
July 15th, 03:36 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਆਪਣੇ ਇਤਿਹਾਸਿਕ ਮਿਸ਼ਨ ਤੋਂ ਧਰਤੀ 'ਤੇ ਪਰਤਣ 'ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ-ISS) ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਦੇ ਰੂਪ ਵਿੱਚ ਗਰੁੱਪ ਕੈਪਟਨ ਸ਼ੁਕਲਾ ਦੀ ਇਹ ਉਪਲਬਧੀ ਦੇਸ਼ ਦੀ ਪੁਲਾੜ ਖੋਜ ਯਾਤਰਾ ਵਿੱਚ ਇੱਕ ਨਿਰਣਾਇਕ ਪਲ ਹੈ।ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.06.2025)
June 29th, 11:30 am
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੁਸ਼ਆਮਦੀਦ ਹੈ। ਤੁਸੀਂ ਸਾਰੇ ਇਸ ਸਮੇਂ ਯੋਗ ਦੀ ਉਰਜਾ ਅਤੇ ਅੰਤਰਰਾਸ਼ਟਰੀ ‘ਯੋਗ ਦਿਵਸ’ ਦੀਆਂ ਯਾਦਾਂ ਨਾਲ ਭਰੇ ਹੋਵੋਗੇ। ਇਸ ਵਾਰੀ ਵੀ ਤੁਸੀਂ 21 ਜੂਨ ਨੂੰ ਦੇਸ਼ ਦੁਨੀਆ ਦੇ ਕਰੋੜਾਂ ਲੋਕਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹਿੱਸਾ ਲਿਆ। ਤੁਹਾਨੂੰ ਯਾਦ ਹੈ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਹੁਣ 10 ਸਾਲਾਂ ਵਿੱਚ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਬਣਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾ ਰਹੇ ਹਨ। ਅਸੀਂ ਇਸ ਵਾਰੀ ‘ਯੋਗ ਦਿਵਸ’ ਦੀਆਂ ਕਿੰਨੀਆਂ ਹੀ ਆਕਰਸ਼ਕ ਤਸਵੀਰਾਂ ਦੇਖੀਆਂ ਹਨ। ਵਿਸ਼ਾਖਾਪਟਨਮ ਦੇ ਸਮੁੰਦਰ ਤਟ ਦੇ ਤਿੰਨ ਲੱਖ ਲੋਕਾਂ ਨੇ ਇਕੱਠੇ ਯੋਗ ਕੀਤਾ। ਵਿਸ਼ਾਖਾਪਟਨਮ ਤੋਂ ਹੀ ਇਕ ਹੋਰ ਅਨੌਖਾ ਦ੍ਰਿਸ਼ ਸਾਹਮਣੇ ਆਇਆ, 2000 ਤੋਂ ਜ਼ਿਆਦਾ ਆਦਿਵਾਸੀ ਵਿਦਿਆਰਥੀਆਂ ਨੇ 108 ਮਿੰਟ ਤੱਕ 108 ਸੂਰਜ ਨਮਸਕਾਰ ਕੀਤੇ। ਸੋਚੋ, ਕਿੰਨਾ ਅਨੁਸ਼ਾਸਨ, ਕਿੰਨਾ ਸਮਪਰਣ ਰਿਹਾ ਹੋਵੇਗਾ। ਸਾਡੇ ਜਲ ਸੈਨਾ ਦੇ ਜਹਾਜਾਂ ‘ਤੇ ਵੀ ਯੋਗ ਦੀ ਸ਼ਾਨਦਾਰ ਝਲਕ ਦਿਖਾਈ ਦਿਤੀ। ਤੇਲੰਗਾਨਾ ਵਿੱਚ ਤਿੰਨ ਹਜ਼ਾਰ ਦਿਵਯਾਂਗ ਸਾਥੀਆਂ ਨੇ ਇਕੱਠੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵਿਖਾਈਆ ਕਿ ਯੋਗ ਕਿਸ ਤਰ੍ਹਾਂ ਸਸ਼ਕਤੀਕਰਣ ਦਾ ਮਾਧਿਅਮ ਵੀ ਹੈ। ਦਿੱਲੀ ਦੇ ਲੋਕਾਂ ਨੇ ਯੋਗ ਨੂੰ ਸਵੱਛ ਜਮਨਾ ਦੇ ਸਕੰਲਪ ਨਾਲ ਜੋੜਿਆ ਅਤੇ ਜਮਨਾ ਤਟ ਤੇ ਜਾ ਕੇ ਯੋਗ ਕੀਤਾ। ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਹੈ, ਉੱਥੇ ਵੀ ਲੋਕਾਂ ਨੇ ਯੋਗ ਕੀਤਾ। ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਅਤੇ ITBP ਦੇ ਜਵਾਨ, ਉਥੇ ਵੀ ਯੋਗ ਦਿਖਾਈ ਦਿਤਾ, ਸਾਹਸ ਅਤੇ ਸਾਧਨਾ ਨਾਲ-ਨਾਲ ਚਲੇ। ਗੁਜਰਾਤ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ। ਵਡ ਨਗਰ ਵਿੱਚ 2121 (ਇੱਕੀ ਸੌ ਇੱਕੀ) ਲੋਕਾਂ ਨੇ ਇਕੱਠੇ ਭੁਜੰਗ ਆਸਨ ਕੀਤਾ ਅਤੇ ਨਵਾਂ ਰਿਕਾਰਡ ਬਣਾ ਦਿਤਾ। ਨਿਊਯਾਰਕ, ਲੰਡਨ, ਟੋਕੀਓ, ਪੈਰਿਸ ਦੁਨੀਆ ਦੇ ਹਰ ਵੱਡੇ ਸ਼ਹਿਰ ਤੋਂ ਯੋਗ ਦੀਆਂ ਤਸਵੀਰਾਂ ਆਈਆਂ ਅਤੇ ਹਰ ਤਸਵੀਰ ਵਿੱਚ ਇਕ ਖਾਸ ਗੱਲ ਰਹੀ, ਸ਼ਾਂਤੀ, ਸਥਿਰਤਾ ਅਤੇ ਸੰਤੁਲਨ। ਇਸ ਵਾਰੀ ਥੀਮ ਵੀ ਬਹੁਤ ਖਾਸ ਸੀ। ‘Yoga for One Earth, One Health’, ਯਾਨਿ, ਇੱਕ ਪ੍ਰਿਥਵੀ-ਇੱਕ ਸਿਹਤ ਇਹ ਸਿਰਫ ਇੱਕ ਨਾਅਰਾ ਹੀ ਨਹੀ ਹੈ, ਇੱਕ ਦਿਸ਼ਾ ਹੈ ਜੋ ਸਾਨੂੰ ‘ਵਸੁਧੈਵ ਕੁਟੁੰਬਕਮ ’ ਦਾ ਅਹਿਸਾਸ ਕਰਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਇਸ ਵਾਰੀ ਦੇ ਯੋਗ ਦਿਵਸ ਦੀ ਅਲੌਕਿਕਤਾ ਜ਼ਿਆਦਾ ਤੋ ਜ਼ਿਆਦਾ ਲੋਕਾਂ ਨੂੰ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
June 28th, 08:24 pm
ਤੁਸੀਂ ਅੱਜ ਮਾਤ੍ਰਭੂਮੀ ਤੋਂ, ਭਾਰਤ ਭੂਮੀ ਤੋਂ, ਸਭ ਤੋਂ ਦੂਰ ਹੋ, ਲੇਕਿਨ ਭਾਰਤਵਾਸੀਆਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੋ। ਤੁਹਾਡੇ ਨਾਮ ਵਿੱਚ ਵੀ ਸ਼ੁਭ ਹੈ ਅਤੇ ਤੁਹਾਡੀ ਯਾਤਰਾ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ। ਇਸ ਸਮੇਂ ਗੱਲ ਅਸੀਂ ਦੋਨੋਂ ਕਰ ਰਹੇ ਹਾਂ, ਲੇਕਿਨ ਮੇਰੇ ਨਾਲ ਕਰੋੜਾਂ ਭਾਰਤਵਾਸੀਆਂ ਦੀਆਂ ਭਾਵਨਾਵਾਂ ਵੀ ਹਨ। ਮੇਰੀ ਆਵਾਜ਼ ਵਿੱਚ ਸਾਰੇ ਭਾਰਤੀਆਂ ਦਾ ਉਤਸ਼ਾਹ ਅਤੇ ਉਮੰਗ ਸ਼ਾਮਲ ਹੈ। ਪੁਲਾੜ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਦੇ ਲਈ ਮੈਂ ਤੁਹਾਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਹਾਂ, ਤਾਂ ਸਭ ਤੋਂ ਪਹਿਲੇ ਤਾਂ ਇਹ ਦੱਸੋ ਉੱਥੇ ਸਭ ਕੁਸ਼ਲ ਮੰਗਲ ਹੈ?ਤੁਹਾਡੀ ਤਬੀਅਤ ਠੀਕ ਹੈ ?ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ
June 28th, 08:22 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਕਿ ਸ਼ੁਭਾਂਸ਼ੂ ਸ਼ੁਕਲਾ ਵਰਤਮਾਨ ਵਿੱਚ ਭਾਰਤੀ ਮਾਤ੍ਰਭੂਮੀ ਤੋਂ ਸਭ ਤੋਂ ਦੂਰ ਹਨ, ਲੇਕਿਨ ਉਹ ਸਾਰੇ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਨੇੜੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਦਾ ਨਾਂ ਮੰਗਲ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਯਾਤਰਾ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਾਲਾਕਿ ਇਹ ਦੋ ਵਿਅਕਤੀਆਂ ਦਰਮਿਆਨ ਗੱਲਬਾਤ ਸੀ, ਲੇਕਿਨ ਇਸ ਨੇ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਅਤੇ ਉਤਸ਼ਾਹ ਨੂੰ ਮੂਰਤ ਰੂਪ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਨਾਲ ਗੱਲ ਕਰਨ ਸਮੇਂ ਉਨ੍ਹਾਂ ਦੇ ਨਾਲ ਪੂਰੇ ਦੇਸ਼ ਦਾ ਸਮੂਹਿਕ ਉਤਸ਼ਾਹ ਅਤੇ ਮਾਣ ਸੀ। ਸ਼੍ਰੀ ਮੋਦੀ ਨੇ ਪੂਰੇ ਦੇਸ਼ ਦੇ ਵੱਲ ਪੁਲਾੜ ਵਿੱਚ ਭਾਰਤ ਦਾ ਝੰਡਾ ਫਹਿਰਾਉਣ ਦੇ ਲਈ ਸ਼ੁਭਾਂਸ਼ੂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸ਼ੁਭਾਂਸ਼ੂ ਦਾ ਹਾਲਚਾਲ ਪੁੱਛਿਆ ਅਤੇ ਜਾਣਿਆ ਕਿ ਕੀ ਪੁਲਾੜ ਸਟੇਸ਼ਨ ‘ਤੇ ਸਭ ਕੁਝ ਠੀਕ-ਠਾਕ ਹੈ।ਪ੍ਰਧਾਨ ਮੰਤਰੀ ਨੇ ਭਾਰਤ, ਹੰਗਰੀ, ਪੋਲੈਂਡ ਅਤੇ ਅਮਰੀਕਾ ਦੇ ਪੁਲਾੜ ਯਾਤਰੀਆਂ ਦੇ ਸਪੇਸ ਮਿਸ਼ਨ ਦੇ ਸਫ਼ਲ ਲਾਂਚ ਦਾ ਸੁਆਗਤ ਕੀਤਾ
June 25th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ, ਹੰਗਰੀ, ਪੋਲੈਂਡ ਅਤੇ ਅਮਰੀਕਾ ਦੇ ਪੁਲਾੜ ਯਾਤਰੀਆਂ ਦੇ ਸਪੇਸ ਮਿਸ਼ਨ ਦੇ ਸਫ਼ਲ ਲਾਂਚ ਦਾ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਜਾਣ ਵਾਲੇ ਪਹਿਲੇ ਭਾਰਤੀ ਬਣਨ ਦੀ ਰਾਹ ‘ਤੇ ਹਨ।