ਕੈਬਨਿਟ ਦੀ ਆਰਥਿਕ ਮਾਮਲੇ ਕਮੇਟੀ ਨੇ ਗੁਜਰਾਤ ਦੇ ਵਡੀਨਾਰ ਵਿਖੇ ਜਹਾਜ਼ ਮੁਰੰਮਤ ਕੇਂਦਰ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ
May 05th, 06:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਆਰਥਿਕ ਮਾਮਲੇ ਕਮੇਟੀ ਨੇ ਅੱਜ ਗੁਜਰਾਤ ਦੇ ਵਡੀਨਾਰ ਵਿੱਚ ਅਤਿ-ਆਧੁਨਿਕ ਜਹਾਜ਼ ਮੁਰੰਮਤ ਕੇਂਦਰ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਰਾਸ਼ਟਰੀ ਜਹਾਜ਼ ਮੁਰੰਮਤ ਪ੍ਰਣਾਲੀ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਪ੍ਰੋਜੈਕਟ ਨੂੰ ਦੀਨ ਦਿਆਲ ਪੋਰਟ ਅਥਾਰਿਟੀ (ਡੀਪੀਏ) ਅਤੇ ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐੱਸਐੱਲ) ਦੁਆਰਾ ਸਾਂਝੇ ਤੌਰ ‘ਤੇ 1,570 ਕਰੋੜ ਰੁਪਏ ਦੇ ਨਿਵੇਸ਼ ਨਾਲ ਲਾਗੂ ਕੀਤਾ ਜਾਵੇਗਾ।ਪ੍ਰਧਾਨ ਮੰਤਰੀ 16-17 ਜਨਵਰੀ ਨੂੰ ਆਂਧਰਾ ਪ੍ਰਦੇਸ਼ ਅਤੇ ਕੇਰਲ ਦਾ ਦੌਰਾ ਕਰਨਗੇ
January 14th, 09:36 pm
ਪ੍ਰਧਾਨ ਮੰਤਰੀ 16 ਜਨਵਰੀ ਨੂੰ ਦੁਪਹਿਰ ਕਰੀਬ 3:30 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਪਲਾਸਮੁਦ੍ਰਮ ਪਹੁੰਚਣਗੇ ਅਤੇ ਨੈਸ਼ਨਲ ਅਕੈਡਮੀ ਆਵ੍ ਕਸਟਮਜ਼, , ਇਨਡਰੈਕਟਸ ਟੈਕਸ ਅਤੇ ਨਾਰਕੋਟਿਕਸ ਐਕਾਡਮੀ (ਐੱਨਏਸੀਆਈਐੱਨ) ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੰਡੀਅਨ ਰੈਵੇਨਿਊ ਸਰਵਿਸਿਜ਼ (ਕਸਟਮ ਅਤੇ ਅਸਿੱਧੇ ਟੈਕਸ) ਦੇ 74ਵੇਂ ਅਤੇ 75ਵੇਂ ਬੈਚ ਦੇ ਅਫ਼ਸਰ ਅਧਿਕਾਰੀਆਂ ਦੇ ਨਾਲ-ਨਾਲ ਰਾਇਲ ਸਿਵਲ ਸਰਵਿਸ ਆਵ੍ ਭੂਟਾਨ ਦੇ ਅਫ਼ਸਰ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨਗੇ।