ਭਾਰਤ-ਜਰਮਨੀ ਸਾਂਝਾ ਬਿਆਨ

January 12th, 03:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਜਰਮਨੀ ਗਣਰਾਜ ਦੇ ਸੰਘੀ ਚਾਂਸਲਰ ਸ਼੍ਰੀ ਫਰੈਡਰਿਕ ਮਰਜ਼ ਨੇ 12-13 ਜਨਵਰੀ, 2026 ਨੂੰ ਭਾਰਤ ਦਾ ਅਧਿਕਾਰਤ ਦੌਰਾ ਕੀਤਾ। ਚਾਂਸਲਰ ਨਾਲ 23 ਪ੍ਰਮੁੱਖ ਜਰਮਨ ਸੀਈਓ ਅਤੇ ਸਨਅਤਕਾਰਾਂ ਸਣੇ ਇੱਕ ਉੱਚ ਪੱਧਰੀ ਵਫ਼ਦ ਵੀ ਸੀ।

ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅਹਿਮਦਾਬਾਦ ਵਿੱਚ ਇੰਟਰਨੈਸ਼ਨਲ ਕਾਇਟ ਫੈਸਟੀਵਲ ਦਾ ਦੌਰਾ ਕੀਤਾ

January 12th, 02:42 pm

ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅਹਿਮਦਾਬਾਦ ਦੇ ਸਾਬਰਮਤੀ ਰਿਵਰਫ੍ਰੰਟ 'ਤੇ ਆਯੋਜਿਤ ਰੰਗੀਨ ਅਤੇ ਜੀਵੰਤ ਇੰਟਰਨੈਸ਼ਨਲ ਕਾਇਟ ਫੈਸਟੀਵਲ ਵਿੱਚ ਹਿੱਸਾ ਲਿਆ। ਪ੍ਰਦਰਸ਼ਿਤ ਪਤੰਗਾਂ ਵਿੱਚ ਅਪ੍ਰੇਸ਼ਨ ਸਿੰਦੂਰ, ਭਗਵਾਨ ਹਨੂਮਾਨ, ਤਿਰੰਗਾ ਅਤੇ ਹੋਰ ਬਹੁਤ ਕੁਝ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਚਾਂਸਲਰ ਮਰਜ਼ ਦੁਆਰਾ ਪਤੰਗ ਉਡਾਉਣ ਦੀ ਕੋਸ਼ਿਸ਼ ਕਰਨ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ 12 ਜਨਵਰੀ ਨੂੰ ਅਹਿਮਦਾਬਾਦ ਵਿੱਚ ਜਰਮਨ ਚਾਂਸਲਰ ਮਰਜ਼ ਨਾਲ ਮੁਲਾਕਾਤ ਕਰਨਗੇ

January 09th, 12:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਰਮਨੀ ਦੇ ਫੈਡਰਲ ਚਾਂਸਲਰ ਸ਼੍ਰੀ ਫ੍ਰੈਡਰਿਕ ਮਰਜ਼ ਨਾਲ 12 ਜਨਵਰੀ ਨੂੰ ਅਹਿਮਦਾਬਾਦ ਵਿੱਚ ਮੁਲਾਕਾਤ ਕਰਨਗੇ।