ਪ੍ਰਧਾਨ ਮੰਤਰੀ ਨੇ ਆਈਐੱਨਐੱਸਵੀ ਕੌਂਡਿਨਿਆ ਦੇ ਅਮਲੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

December 31st, 11:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮੁੰਦਰੀ ਯਾਤਰਾ 'ਤੇ ਗਏ ਆਈਐੱਨਐੱਸਵੀ ਕੌਂਡਿਨਿਆ ਦੇ ਅਮਲੇ ਤੋਂ ਪ੍ਰਾਪਤ ਇੱਕ ਤਸਵੀਰ 'ਤੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟੀਮ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਦੇਸ਼ ਵੱਲੋਂ ਸਾਲ 2026 ਦੇ ਸਵਾਗਤ ਦੀਆਂ ਤਿਆਰੀਆਂ ਦੇ ਦਰਮਿਆਨ ਉਨ੍ਹਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਾਚੀਨ ਭਾਰਤੀ ਸਿਲਾਈ-ਜਹਾਜ਼ ਤਕਨੀਕ ਨਾਲ ਬਣਾਏ ਆਈਐੱਨਐੱਸਵੀ ਕੌਂਡਿਨਿਆ ਦੀ ਸ਼ਲਾਘਾ ਕੀਤੀ, ਇਹ ਜਹਾਜ਼ ਪੋਰਬੰਦਰ ਤੋਂ ਓਮਾਨ ਦੇ ਮਸਕਟ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਇਆ

December 29th, 05:57 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਰਬੰਦਰ ਤੋਂ ਓਮਾਨ ਦੇ ਮਸਕਟ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋ ਰਹੇ ਆਈਐੱਨਐੱਸਵੀ ਕੌਂਡਿਨਿਆ ਨੂੰ ਮੁਕੰਮਲ ਕਰਨ ਵਿੱਚ ਕੀਤੇ ਗਏ ਅਣਥੱਕ ਯਤਨਾਂ ਲਈ ਡਿਜ਼ਾਈਨਰਾਂ, ਕਾਰੀਗਰਾਂ, ਜਹਾਜ਼ ਨਿਰਮਾਤਾਵਾਂ ਅਤੇ ਭਾਰਤੀ ਜਲ-ਸੈਨਾ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਈਐੱਨਐੱਸਵੀ ਕੌਂਡਿਨਿਆ ਦਾ ਨਿਰਮਾਣ ਪ੍ਰਾਚੀਨ ਭਾਰਤੀ ਸਿਲਾਈ-ਜਹਾਜ਼ ਤਕਨੀਕ ਨਾਲ ਕੀਤਾ ਗਿਆ ਹੈ, ਜੋ ਭਾਰਤ ਦੀਆਂ ਅਮੀਰ ਸਮੁੰਦਰੀ ਰਵਾਇਤਾਂ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, ਮੈਂ ਚਾਲਕ ਦਲ ਨੂੰ ਸੁਰੱਖਿਅਤ ਅਤੇ ਯਾਦਗਾਰੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ, ਕਿਉਂਕਿ ਉਹ ਖਾੜੀ ਖੇਤਰ ਅਤੇ ਉਸ ਤੋਂ ਪਰ੍ਹੇ ਸਾਡੇ ਇਤਿਹਾਸਕ ਸਬੰਧਾਂ ਨੂੰ ਮੁੜ-ਸੁਰਜੀਤ ਕਰ ਰਹੇ ਹਨ।