ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

December 06th, 08:14 pm

ਇੱਥੇ ਹਿੰਦੁਸਤਾਨ ਟਾਈਮਜ਼ ਸੰਮੇਲਨ ਵਿੱਚ ਦੇਸ਼-ਵਿਦੇਸ਼ ਤੋਂ ਕਈ ਪਤਵੰਤੇ ਹਾਜ਼ਰ ਹਨ। ਮੈਂ ਪ੍ਰਬੰਧਕਾਂ ਅਤੇ ਜਿੰਨੇ ਸਾਥੀਆਂ ਨੇ ਆਪਣੇ ਵਿਚਾਰ ਰੱਖੇ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਹੁਣੇ ਸ਼ੋਭਨਾ ਜੀ ਨੇ ਦੋ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਮੈਂ ਨੋਟਿਸ ਕੀਤਾ, ਇੱਕ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਪਿਛਲੀ ਵਾਰ ਆਏ ਸਨ, ਤਾਂ ਇਹ ਸੁਝਾਅ ਦਿੱਤਾ ਸੀ। ਇਸ ਦੇਸ਼ ਵਿੱਚ ਮੀਡੀਆ ਘਰਾਣਿਆਂ ਨੂੰ ਕੰਮ ਦੱਸਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ। ਪਰ ਮੈਂ ਕੀਤੀ ਸੀ, ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਚਾਅ ਨਾਲ ਇਸ ਕੰਮ ਨੂੰ ਕੀਤਾ। ਅਤੇ ਦੇਸ਼ ਨੂੰ, ਜਦੋਂ ਮੈਂ ਹੁਣੇ ਪ੍ਰਦਰਸ਼ਨੀ ਦੇਖ ਕੇ ਆਇਆ ਹਾਂ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਜ਼ਰੂਰ ਵੇਖੋ। ਇਨ੍ਹਾਂ ਫੋਟੋਗ੍ਰਾਫਰ ਸਾਥੀਆਂ ਨੇ ਇਸ ਪਲ ਨੂੰ ਅਜਿਹਾ ਫੜਿਆ ਹੈ ਕਿ ਪਲ ਨੂੰ ਅਮਰ ਬਣਾ ਦਿੱਤਾ ਹੈ। ਦੂਜੀ ਗੱਲ ਉਨ੍ਹਾਂ ਨੇ ਕਹੀ ਅਤੇ ਉਹ ਵੀ ਜ਼ਰਾ ਮੈਂ ਸ਼ਬਦਾਂ ਨੂੰ ਜਿਵੇਂ ਮੈਂ ਸਮਝ ਰਿਹਾ ਹਾਂ, ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਗੇ ਵੀ, ਇੱਕ ਤਾਂ ਇਹ ਕਹਿ ਸਕਦੀ ਸੀ, ਕਿ ਤੁਸੀਂ ਅੱਗੇ ਵੀ ਦੇਸ਼ ਦੀ ਸੇਵਾ ਕਰਦੇ ਰਹੋ, ਪਰ ਹਿੰਦੁਸਤਾਨ ਟਾਈਮਜ਼ ਇਹ ਕਹੇ, ਤੁਸੀਂ ਅੱਗੇ ਵੀ ਅਜਿਹੀ ਹੀ ਸੇਵਾ ਕਰਦੇ ਰਹੋ, ਮੈਂ ਇਸ ਲਈ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2025 ਨੂੰ ਸੰਬੋਧਨ ਕੀਤਾ

December 06th, 08:13 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਨੇ ਸੰਮੇਲਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਕਈ ਵਿਸ਼ੇਸ਼ ਮਹਿਮਾਨਾਂ ਦਾ ਜ਼ਿਕਰ ਕਰਦੇ ਹੋਏ ਪ੍ਰਬੰਧਕਾਂ ਅਤੇ ਵਿਚਾਰ ਸਾਂਝੇ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸ਼ੋਭਨਾ ਜੀ ਨੇ ਦੋ ਨੁਕਤਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਧਿਆਨ ਨਾਲ ਸੁਣਿਆ। ਪਹਿਲਾ ਸਵਾਲ ਉਨ੍ਹਾਂ ਦੀ ਪਿਛਲੀ ਫੇਰੀ ਬਾਰੇ ਸੀ, ਜਦੋਂ ਉਨ੍ਹਾਂ ਨੇ ਇੱਕ ਸੁਝਾਅ ਦਿੱਤਾ ਸੀ, ਜੋ ਕਿ ਮੀਡੀਆ ਹਾਊਸਾਂ ਨਾਲ ਬਹੁਤ ਘੱਟ ਕੀਤਾ ਜਾਂਦਾ ਹੈ, ਪਰ ਉਨ੍ਹਾਂ ਨੇ ਇਹ ਕਰ ਦਿਖਾਇਆ ਸੀ। ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੂੰ ਉਤਸ਼ਾਹ ਨਾਲ ਲਾਗੂ ਕੀਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਉਹ ਪ੍ਰਦਰਸ਼ਨੀ ਦਾ ਦੌਰਾ ਕਰਦੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਫੋਟੋਗ੍ਰਾਫ਼ਰਾਂ ਨੇ ਪਲਾਂ ਨੂੰ ਇਸ ਤਰ੍ਹਾਂ ਕੈਦ ਕੀਤਾ ਕਿ ਉਹ ਪਲ ਅਮਰ ਹੋ ਗਏ, ਅਤੇ ਉਨ੍ਹਾਂ ਨੇ ਸਾਰਿਆਂ ਨੂੰ ਇਸ ਨੂੰ ਦੇਖਣ ਦੀ ਅਪੀਲ ਕੀਤੀ। ਸ਼ੋਭਨਾ ਜੀ ਦੇ ਦੂਜੇ ਨੁਕਤੇ 'ਤੇ, ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਨਾ ਸਿਰਫ਼ ਉਨ੍ਹਾਂ ਦੀ ਇੱਛਾ ਹੈ ਕਿ ਉਹ ਦੇਸ਼ ਦੀ ਸੇਵਾ ਕਰਦੇ ਰਹਿਣ, ਸਗੋਂ ਹਿੰਦੁਸਤਾਨ ਟਾਈਮਜ਼ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰੀਕੇ ਨਾਲ ਸੇਵਾ ਕਰਦੇ ਰਹਿਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਜੀ20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 2

November 22nd, 09:57 pm

ਕੁਦਰਤੀ ਆਫ਼ਤਾਂ ਮਨੁੱਖਤਾ ਲਈ ਲਗਾਤਾਰ ਇੱਕ ਵੱਡੀ ਚੁਨੌਤੀ ਬਣੀਆਂ ਹੋਈਆਂ ਹਨ। ਇਸ ਸਾਲ ਵੀ, ਇਨ੍ਹਾਂ ਨੇ ਵਿਸ਼ਵ ਦੀ ਇੱਕ ਵੱਡੀ ਅਬਾਦੀ ਨੂੰ ਪ੍ਰਭਾਵਿਤ ਕੀਤਾ ਹੈ। ਇਹ ਘਟਨਾਵਾਂ ਸਪਸ਼ਟ ਤੌਰ ’ਤੇ ਅੰਤਰਰਾਸ਼ਟਰੀ ਸਹਿਯੋਗ ਮਜ਼ਬੂਤ ਕਰਨ ਦੀ ਲੋੜ ਨੂੰ ਦਰਸਾਉਂਦੀਆਂ ਹਨ ਤਾਂ ਕਿ ਆਫ਼ਤਾਂ ਨਾਲ ਨਜਿੱਠਣ ਅਤੇ ਉਨ੍ਹਾਂ ਲਈ ਤਿਆਰੀ ਅਸਰਦਾਰ ਬਣ ਸਕੇ।

ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਜੀ20 ਸੰਮੇਲਨ 'ਚ ਹਿੱਸਾ ਲਿਆ

November 22nd, 09:35 pm

ਸਭ ਨੂੰ ਨਾਲ ਲੈ ਕੇ ਸਮੂਹਿਕ ਅਤੇ ਟਿਕਾਊ ਆਰਥਿਕ ਵਿਸ਼ੇ 'ਤੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਖਣੀ ਅਫ਼ਰੀਕਾ ਦੀ ਪ੍ਰਧਾਨਗੀ ਹੇਠ ਹੁਨਰਮੰਦ ਪ੍ਰਵਾਸ, ਸੈਰ-ਸਪਾਟਾ, ਖੁਰਾਕ ਸੁਰੱਖਿਆ, ਏਆਈ, ਡਿਜੀਟਲ ਅਰਥ-ਵਿਵਸਥਾ, ਨਵੀਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰਾਂ ਵਿੱਚ ਸਮੂਹ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਪ੍ਰਕਿਰਿਆ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਵੀਂ ਦਿੱਲੀ ਸੰਮੇਲਨ ਦੌਰਾਨ ਲਏ ਗਏ ਕੁਝ ਇਤਿਹਾਸਕ ਫੈਸਲਿਆਂ ਨੂੰ ਅੱਗੇ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਹੁਣ ਵਿਕਾਸ ਦੇ ਨਵੇਂ ਮਿਆਰ ਤੈਅ ਕਰਨ ਦਾ ਸਮਾਂ ਹੈ—ਅਜਿਹੇ, ਜੋ ਵਿਕਾਸ ਦੀ ਅਸੰਤੁਲਨਤਾ ਅਤੇ ਕੁਦਰਤ ਦੇ ਅਤਿ ਸ਼ੋਸ਼ਣ ਨਾਲ ਨਜਿੱਠਦੇ ਹਨ, ਖ਼ਾਸ ਕਰਕੇ ਇਸ ਸਮੇਂ, ਜਦੋਂ ਜੀ20 ਸਿਖਰ ਸੰਮੇਲਨ ਪਹਿਲੀ ਵਾਰ ਅਫ਼ਰੀਕਾ ਵਿੱਚ ਹੋ ਰਿਹਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੀ ਸਭਿਅਤਾ ਦੇ ਗਿਆਨ 'ਤੇ ਅਧਾਰਤ ਇੰਟੀਗ੍ਰਲ ਹਿਊਮਨਿਜ਼ਮ ਦੇ ਵਿਚਾਰ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਵਿਸਥਾਰ ਕੀਤਾ ਕਿ ਇੰਟੀਗ੍ਰਲ ਹਿਊਮਨਿਜ਼ਮ ਮਨੁੱਖਾਂ, ਸਮਾਜ ਅਤੇ ਕੁਦਰਤ ਦਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਹੈ ਅਤੇ ਇਸ ਤਰ੍ਹਾਂ ਤਰੱਕੀ ਅਤੇ ਧਰਤੀ ਦਰਮਿਆਨ ਸਦਭਾਵਨਾ ਬਣਾਈ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਦਾ ਰਾਸ਼ਟਰ ਦੇ ਨਾਂ ਸੰਬੋਧਨ ਦਾ ਮੂਲ-ਪਾਠ

September 21st, 06:09 pm

ਕੱਲ੍ਹ ਤੋਂ ਸ਼ਕਤੀ ਦੀ ਪੂਜਾ ਦਾ ਤਿਉਹਾਰ, ਨਵਰਾਤਰੀ ਸ਼ੁਰੂ ਹੋ ਰਿਹਾ ਹੈ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਆਤਮ-ਨਿਰਭਰ ਭਾਰਤ ਅਭਿਆਨ ਦੇ ਲਈ ਇੱਕ ਹੋਰ ਮਹੱਤਵਪੂਰਨ ਅਤੇ ਵੱਡਾ ਕਦਮ ਚੁੱਕ ਰਿਹਾ ਹੈ। ਕੱਲ੍ਹ, ਯਾਨੀ ਨਵਰਾਤਰੀ ਦੇ ਪਹਿਲੇ ਦਿਨ 22 ਸਤੰਬਰ ਨੂੰ ਸੂਰਜ ਚੜ੍ਹਨ ਦੇ ਨਾਲ ਹੀ, Next generation GST reforms ਲਾਗੂ ਹੋ ਜਾਣਗੇ। ਇੱਕ ਤਰ੍ਹਾਂ ਨਾਲ ਕੱਲ੍ਹ ਤੋਂ ਦੇਸ਼ ਵਿੱਚ GST ਬੱਚਤ ਉਤਸਵ ਹੋਣ ਜਾ ਰਿਹਾ ਹੈ। ਇਸ GST ਬੱਚਤ ਉਤਸਵ ਵਿੱਚ ਤੁਹਾਡੀ ਬੱਚਤ ਵਧੇਗੀ, ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੋਰ ਜ਼ਿਆਦਾ ਅਸਾਨੀ ਨਾਲ ਖ਼ਰੀਦ ਸਕੋਗੇ। ਸਾਡੇ ਦੇਸ਼ ਦੇ ਗ਼ਰੀਬ, ਮੱਧ ਵਰਗ ਦੇ ਲੋਕ, ਨਿਓ ਮਿਡਲ ਕਲਾਸ, ਯੁਵਾ, ਕਿਸਾਨ, ਮਹਿਲਾਵਾਂ, ਦੁਕਾਨਦਾਰ, ਵਪਾਰੀ, ਉੱਦਮੀ, ਸਾਰਿਆਂ ਨੂੰ ਇਹ ਬੱਚਤ ਉਤਸਵ ਦਾ ਬਹੁਤ ਫਾਇਦਾ ਹੋਵੇਗਾ। ਯਾਨੀ, ਤਿਉਹਾਰਾਂ ਦੇ ਇਸ ਮੌਸਮ ਵਿੱਚ ਸਭ ਦਾ ਮੂੰਹ ਮਿੱਠਾ ਹੋਵੇਗਾ, ਦੇਸ਼ ਦੇ ਹਰ ਪਰਿਵਾਰ ਦੀ ਖ਼ੁਸ਼ੀਆਂ ਵਧਣਗੀਆਂ। ਮੈਂ ਦੇਸ਼ ਦੇ ਕੋਟਿ-ਕੋਟਿ ਪਰਿਵਾਰਜਨਾਂ ਨੂੰ Next Generation GST reforms ਦੀ ਅਤੇ ਇਸ ਬੱਚਤ ਉਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਰਿਫੌਰਮ, ਭਾਰਤ ਦੀ growth story ਨੂੰ accelerate ਕਰਨਗੇ, ਕਾਰੋਬਾਰ ਨੂੰ ਹੋਰ ਆਸਾਨ ਬਣਾਉਣਗੇ, ਨਿਵੇਸ਼ ਨੂੰ ਹੋਰ ਆਕਰਸ਼ਕ ਬਣਾਉਣਗੇ, ਅਤੇ ਹਰ ਸੂਬੇ ਨੂੰ ਵਿਕਾਸ ਦੀ ਦੌੜ ਵਿੱਚ ਬਰਾਬਰੀ ਦਾ ਸਾਥੀ ਬਣਾਉਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ

September 21st, 05:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼ਕਤੀ ਦੀ ਪੂਜਾ ਦੇ ਤਿਉਹਾਰ ਨਰਾਤਿਆਂ ਦੀ ਸ਼ੁਰੂਆਤ ‘ਤੇ ਸਾਰੇ ਨਾਗਰਿਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਤੋਂ ਹੀ, ਦੇਸ਼ ਆਤਮ-ਨਿਰਭਰ ਭਾਰਤ ਮੁਹਿੰਮ ਵੱਲ ਇੱਕ ਮਹੱਤਵਪੂਰਨ ਕਦਮ ਅੱਗੇ ਵਧਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 22 ਸਤੰਬਰ ਨੂੰ ਸੂਰਜ ਚੜ੍ਹਨ ਦੇ ਨਾਲ ਹੀ, ਦੇਸ਼ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨੂੰ ਲਾਗੂ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਪੂਰੇ ਭਾਰਤ ਵਿੱਚ ਜੀਐੱਸਟੀ ਬੱਚਤ ਉਤਸਵ (ਬੱਚਤ ਤਿਉਹਾਰ) ਦੀ ਸ਼ੁਰੂਆਤ ਹੈ।

ਮਿਜ਼ੋਰਮ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

September 13th, 10:30 am

ਮਿਜ਼ੋਰਮ ਦੇ ਰਾਜਪਾਲ ਵੀ.ਕੇ. ਸਿੰਘ ਜੀ, ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਮਿਜ਼ੋਰਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਹੋਰ ਚੁਣੇ ਹੋਏ ਨੁਮਾਇੰਦੇ, ਮਿਜ਼ੋਰਮ ਦੀ ਸ਼ਾਨਦਾਰ ਜਨਤਾ ਨੂੰ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਆਈਜ਼ੋਲ ਵਿੱਚ 9,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

September 13th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਜ਼ੋਰਮ ਦੇ ਆਈਜ਼ੋਲ ਵਿੱਚ 9000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਪ੍ਰੋਜੈਕਟ ਰੇਲਵੇ, ਰੋਡ, ਊਰਜਾ, ਖੇਡਾਂ ਸਮੇਤ ਕਈ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਵੀਡੀਓ ਕਾਨਫਰੰਸਿੰਗ ਰਾਹੀਂ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਪਰੀਮ ਭਗਵਾਨ ਪਥੀਅਨ ਨੂੰ ਨਮਨ ਕੀਤਾ, ਜੋ ਨੀਲੇ ਪਹਾੜਾਂ ਦੀ ਸੁੰਦਰ ਧਰਤੀ ਦੀ ਨਿਗਰਾਨੀ ਕਰਦੇ ਹਨ। ਅਫ਼ਸੋਸ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ 'ਤੇ ਮੌਜੂਦ ਸਨ ਅਤੇ ਖਰਾਬ ਮੌਸਮ ਕਾਰਨ ਆਈਜ਼ੋਲ ਵਿੱਚ ਲੋਕਾਂ ਨਾਲ ਸ਼ਾਮਲ ਨਹੀਂ ਹੋ ਸਕੇ। ਹਾਲਾਤਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਇਸ ਮਾਧਿਅਮ ਰਾਹੀਂ ਵੀ ਲੋਕਾਂ ਦੇ ਪਿਆਰ ਅਤੇ ਸਨੇਹ ਨੂੰ ਮਹਿਸੂਸ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਦੇ ਲਈ ਵਿੱਤੀ ਸੁਰੱਖਿਆ ਅਤੇ ਸਿਹਤ ਸੇਵਾ ਤੱਕ ਪਹੁੰਚ ‘ਤੇ ਜ਼ੋਰ ਦਿੰਦੇ ਹੋਏ 2047 ਤੱਕ ਸਾਰਿਆਂ ਦੇ ਲਈ ਬੀਮਾ ਦੇ ਟੀਚੇ ‘ਤੇ ਚਾਨਣਾ ਪਾਇਆ

September 04th, 08:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨੀਵਰਸਲ ਵਿੱਤੀ ਸੁਰੱਖਿਆ ਅਤੇ ਸਿਹਤ ਸੇਵਾ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ‘ਤੇ ਚਾਨਣਾ ਪਾਇਆ। #NextGenGST ਸੁਧਾਰਾਂ ਦਾ ਨਵੀਨਤਮ ਫੇਜ਼ ਜੀਵਨ ਅਤੇ ਸਿਹਤ ਬੀਮਾ ਉਤਪਾਦਾਂ ‘ਤੇ ਮਹੱਤਵਪੂਰਨ ਟੈਕਸ ਛੂਟ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਹਰ ਨਾਗਰਿਕ ਦੇ ਲਈ ਵੱਧ ਕਿਫਾਇਤੀ ਅਤੇ ਸੁਲਭ ਹੋ ਗਏ ਹਨ।

ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

May 20th, 04:42 pm

ਮਹਾਮਹਿਮ ਅਤੇ ਡੈਲੀਗੇਟਸ, ਨਮਸਤੇ। ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਸਾਰਿਆਂ ਨੂੰ ਹਾਰਦਿਕ ਵਧਾਈਆਂ। (Excellencies and Delegates, Namaste. Warm greetings to everyone at the 78th Session of the World Health Assembly.)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਸੰਬੋਧਨ ਕੀਤਾ

May 20th, 04:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਾਰੇ ਉਪਸਥਿਤ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ, ਇਸ ਵਰ੍ਹੇ ਦੇ ਥੀਮ ‘ਵੰਨ ਵਰਲਡ ਫੌਰ ਹੈਲਥ’ (‘One World for Health,’) ‘ਤੇ ਪ੍ਰਕਾਸ਼ ਪਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਗਲੋਬਲ ਹੈਲਥ ਦੇ ਲਈ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ। ਉਨ੍ਹਾਂ ਨੇ 2023 ਵਰਲਡ ਹੈਲਥ ਅਸੈਂਬਲੀ ਵਿੱਚ ਆਪਣੇ ਸੰਬੋਧਨ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ‘ਵੰਨ ਅਰਥ, ਵੰਨ ਹੈਲਥ’ (‘One Earth, One Health’) ਬਾਰੇ ਬਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਦੁਨੀਆ ਦਾ ਭਵਿੱਖ ਸਮਾਵੇਸ਼ਨ, ਏਕੀਕ੍ਰਿਤ ਦ੍ਰਿਸ਼ਟੀਕੋਣ ਅਤੇ ਸਹਿਯੋਗ ‘ਤੇ ਨਿਰਭਰ ਕਰਦਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਨੇ ਮਲੇਰੀਆ ਦੇ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਲ ਕੀਤੀ, ਸਿਹਤ ਸੇਵਾ ਵਿੱਚ ਕ੍ਰਾਂਤੀ ਲਿਆ ਦਿੱਤੀ: ਜੇਪੀ ਨੱਡਾ

December 16th, 10:06 am

ਭਾਰਤ ਨੇ ਮਲੇਰੀਆ ਦੇ ਮਾਮਲਿਆਂ ਵਿੱਚ ਜ਼ਿਕਰਯੋਗ 69% ਦੀ ਕਮੀ ਹਾਸਲ ਕੀਤੀ ਹੈ, ਜੋ 2017 ਵਿੱਚ 6.4 ਮਿਲੀਅਨ ਤੋਂ ਘਟ ਕੇ 2023 ਵਿੱਚ ਸਿਰਫ਼ 2 ਮਿਲੀਅਨ ਰਹਿ ਗਈ ਹੈ – ਇਹ ਇੱਕ ਬੜੀ ਸਫ਼ਲਤਾ ਹੈ, ਜਿਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਕੇਂਦ੍ਰਿਤ ਨੀਤੀਆਂ ਅਤੇ ਲੀਡਰਸ਼ਿਪ ਨੂੰ ਜਾਂਦਾ ਹੈ। ਇਹ ਮੀਲ ਦਾ ਪੱਥਰ ਪ੍ਰਧਾਨ ਮੰਤਰੀ ਮੋਦੀ ਦੇ 2030 ਤੱਕ ਮਲੇਰੀਆ ਨੂੰ ਖ਼ਤਮ ਕਰਨ ਦੇ ਬੜੇ ਲਕਸ਼ ਦਾ ਹਿੱਸਾ ਹੈ, ਜੋ 2015 ਦੇ ਈਸਟ ਏਸ਼ੀਆ ਸਮਿਟ ਵਿੱਚ ਕੀਤੀ ਗਈ ਪ੍ਰਤੀਬੱਧਤਾ ਹੈ।

ਪ੍ਰਧਾਨ ਮੰਤਰੀ ਦਾ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ

November 22nd, 03:02 am

ਅੱਜ ਆਪ (ਤੁਸੀਂ) ਸਭ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਇਰਫਾਨ ਅਲੀ ਦਾ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਆਗਮਨ ਦੇ ਬਾਅਦ ਤੋਂ ਮੈਨੂੰ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਅਭਿਭੂਤ ਹਾਂ । ਮੈਂ ਰਾਸ਼ਟਰਪਤੀ ਅਲੀ ਦਾ ਮੈਨੂੰ ਆਪਣੇ ਘਰ ਸੱਦਣ ਦੇ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸੁਹਾਰਦ ਅਤੇ ਸੁਹਿਰਦਤਾ ਦੇ ਲਈ ਧੰਨਵਾਦ ਕਰਦਾ ਹਾਂ। ਪ੍ਰਾਹੁਣਾਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਮੈਂ ਪਿਛਲੇ ਦੋ ਦਿਨਾਂ ਵਿੱਚ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਰਾਸ਼ਟਰਪਤੀ ਅਲੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ , ਅਸੀਂ ਏਕ ਪੇੜ ਭੀ ਲਗਾਇਆ। ਇਹ ਸਾਡੀ ਪਹਿਲ, “ਏਕ ਪੇੜ ਮਾਂ ਕੇ ਨਾਮ”( Ek Ped Maa Ke Naam) ਦਾ ਹਿੱਸਾ ਹੈ ਅਰਥਾਤ, “ਮਾਂ ਦੇ ਲਈ ਏਕ ਪੇੜ” (a tree for mother”) । ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

November 22nd, 03:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ (The President of Guyana, Dr. Irfaan Ali, Prime Minister Mark Philips, Vice President Bharat Jagdeo, Former President Donald Ramotar) ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਗਮਨ ‘ਤੇ ਵਿਸ਼ੇਸ਼ ਉਤਸਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਦਿਆਲਤਾ ਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ke Naam initiative) ਦੇ ਤਹਿਤ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ ਇੱਕ ਪੇੜ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

“ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ” ਵਿਸ਼ੇ ‘ਤੇ ਜੀ20 ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

November 18th, 08:00 pm

ਸਭ ਤੋਂ ਪਹਿਲੇ, ਮੈਂ ਜੀ20 ਸਮਿਟ (G20 summit) ਦੇ ਸ਼ਾਨਦਾਰ ਆਯੋਜਨ ਅਤੇ ਜੀ20 ਦੀ ਸਫ਼ਲ ਪ੍ਰਧਾਨਗੀ (successful G20 Presidency) ਦੇ ਲਈ ਰਾਸ਼ਟਰਪਤੀ ਲੂਲਾ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ।

ਪ੍ਰਧਾਨ ਮੰਤਰੀ ਨੇ ‘ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ’ ਵਿਸ਼ੇ ‘ਤੇ ਜੀ 20 ਸੈਸ਼ਨ ਨੂੰ ਸੰਬੋਧਨ ਕੀਤਾ

November 18th, 07:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਸਮਾਜਿਕ ਸਮਾਵੇਸ਼ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਲੜਾਈ’ ਵਿਸ਼ੇ ‘ਤੇ ਜੀ 20 ਸਮਿਟ(G 20 Summit) ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਅਤੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਦੇ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਇਸ ਇਨਾਸਿਓ ਲੂਲਾ ਦਾ ਸਿਲਵਾ (President of Brazil, H.E Mr. Luis Inacio Lula Da Silva) ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਿਕਾਊ ਵਿਕਾਸ ਲਕਸ਼ਾਂ ‘ਤੇ ਕੇਂਦ੍ਰਿਤ ਬ੍ਰਾਜ਼ੀਲ ਦੇ ਜੀ 20 ਏਜੰਡਾ (Brazilian G20 agenda) ਦੀ ਸ਼ਲਾਘਾ ਕੀਤੀ ਅਤੇ ਉਲੇਖ ਕੀਤਾ ਕਿ ਇਸ ਦ੍ਰਿਸ਼ਟੀਕੋਣ ਨੇ ਗਲੋਬਲ ਸਾਊਥ (Global South) ਦੇ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਨਵੀਂ ਦਿੱਲੀ ਜੀ 20 ਸਮਿਟ ਦੇ ਜਨ-ਕੇਂਦ੍ਰਿਤ ਨਿਰਣਿਆਂ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਜੀ-20 ਪ੍ਰਧਾਨਗੀ (Indian G20 presidency) ਦਾ “ਇੱਕ ਪ੍ਰਿਥਵੀ,ਇੱਕ ਪਰਿਵਾਰ, ਇੱਕ ਭਵਿੱਖ” (One Earth, One Family, One Future”) ਦਾ ਸੱਦਾ (call) ਰੀਓ ਵਿੱਚ ਹੋਣ ਵਾਲੀ ਵਾਰਤਾਲਾਪ (Rio conversations) ਵਿੱਚ ਭੀ ਗੂੰਜਦਾ ਰਿਹਾ ਹੈ।

ਨਵੀਂ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿਖੇ ਐੱਨਸੀਸੀ ਕੈਡਿਟਸ ਰੈਲੀ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 27th, 05:00 pm

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸ਼੍ਰੀ ਅਜੈ ਭੱਟ ਜੀ, ਸੀਡੀਐੱਸ ਜਨਰਲ ਅਨਿਲ ਚੌਹਾਨ ਜੀ, ਤਿੰਨਾਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ, ਡੀਜੀ ਐੱਨਸੀਸੀ, ਸਾਰੇ ਅਤਿਥੀਗਣ, ਅਤੇ NCC ਦੇ ਮੇਰੇ ਯੁਵਾ ਸਾਥੀਓ।

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿੱਚ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕੀਤਾ

January 27th, 04:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿੱਚ ਸਲਾਨਾ ਐੱਨਸੀਸੀ ਪੀਐੱਮ ਰੈਲੀ (annual NCC PM rally) ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੇਖਿਆ ਅਤੇ ਬਿਹਤਰੀਨ ਕੈਡਿਟ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਐੱਨਸੀਸੀ ਗਰਲਸ ਅਤੇ ਨਾਰੀ ਸ਼ਕਤੀ ਵੰਦਨ ਰਨ (ਐੱਨਐੱਸਆਰਵੀ-NSRV) ਦਾ ਭੀ ਸੁਆਗਤ ਕੀਤਾ। ਇਹ ਮੈਗਾ ਸਾਈਕਲੋਥੌਨ (Mega Cyclothon) ਝਾਂਸੀ ਤੋਂ ਦਿੱਲੀ ਤੱਕ ਸੀ।

Today's new India emphasizes on solving problems rather than avoiding them: PM Modi

December 12th, 10:43 am

Prime Minister Narendra Modi addressed a function on “Depositors First: Guaranteed Time-bound Deposit Insurance Payment up to Rs. 5 Lakh” in New Delhi. He said, Banks play a major role in the prosperity of the country. And for the prosperity of the banks, it is equally important for the depositors' money to be safe. If we want to save the bank, then depositors have to be protected.

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਬੈਂਕ ਡਿਪਾਜ਼ਿਟ ਬੀਮਾ ਪ੍ਰੋਗਰਾਮ ‘ਚ ਡਿਪਾਜ਼ਿਟਰਾਂ ਨੂੰ ਸੰਬੋਧਨ ਕੀਤਾ

December 12th, 10:27 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ’ਚ ‘ਡਿਪਾਜ਼ਿਟਰਜ਼ ਫ਼ਸਟ: ਗਰੰਟਿਡ ਟਾਈਮ–ਬਾਊਂਡ ਡਿਪਾਜ਼ਿਟ ਇੰਸ਼ਯੋਰੈਂਸ ਪੇਅਮੈਂਟ ਅੱਪ ਟੂ ਰੁਪਏ 5 ਲੱਖ’ ਵਿਸ਼ੇ ਉੱਤੇ ਇੱਕ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਕੇਂਦਰੀ ਵਿੱਤ ਮੰਤਰੀ, ਵਿੱਤ ਰਾਜ ਮੰਤਰੀ ਅਤੇ ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਕੁਝ ਡਿਪਾਜ਼ਿਟਰਾਂ ਨੂੰ ਚੈੱਕ ਵੀ ਭੇਟ ਕੀਤੇ।