ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 09th, 10:15 am
ਓਡੀਸ਼ਾ ਦੇ ਰਾਜਪਾਲ ਡਾਕਟਰ ਹਰੀ ਬਾਬੂ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਮੋਹਨ ਚਰਣ ਮਾਂਝੀ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਐੱਸ ਜੈਸ਼ੰਕਰ ਜੀ, ਜੁਏਲ ਓਰਾਂਵ ਜੀ, ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਸ਼ੋਭਾ ਕਰੰਦਲਾਜੇ ਜੀ, ਕੀਰਤੀ ਵਰਧਨ ਸਿੰਘ ਜੀ, ਪਬਿਤ੍ਰਾ ਮਾਰਗੇਰਿਟਾ ਜੀ, ਓਡੀਸ਼ਾ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਕਨਕ ਵਰਧਨ ਸਿੰਘਦੇਵ ਜੀ, ਪ੍ਰਵਤੀ ਪਰਿਦਾ ਜੀ, ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਦੁਨੀਆ ਭਰ ਤੋਂ ਇੱਥੇ ਆਏ ਮਾਂ ਭਾਰਤੀ ਦੇ ਸਾਰੇ ਬੇਟੇ-ਬੇਟੀ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸਾ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ
January 09th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਆਏ ਸਾਰੇ ਪ੍ਰਤੀਨਿਧੀਆਂ ਅਤੇ ਪ੍ਰਵਾਸੀਆਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਵਿੱਖ ਵਿੱਚ ਦੁਨੀਆ ਭਰ ਵਿੱਚ ਵਿਭਿੰਨ ਭਾਰਤੀ ਪ੍ਰਵਾਸੀ ਪ੍ਰੋਗਰਾਮਾਂ ਵਿੱਚ ਇਹ ਉਦਘਾਟਨ ਗੀਤ ਬਜਾਵੇਗਾ। ਪ੍ਰਧਾਨ ਮੰਤਰੀ ਨੇ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਰਿੱਕੀ ਕੇਜ ਅਤੇ ਉਨ੍ਹਾਂ ਦੀ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਲਈ ਉਨ੍ਹਾਂ ਦੀ ਸਰਾਹਨਾ ਕੀਤੀ। ਇਸ ਗੀਤ ਵਿੱਚ ਭਾਰਤੀ ਪ੍ਰਵਾਸੀਆਂ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਨੂੰ ਦਰਸਾਇਆ ਗਿਆ ਹੈ।ਅਯੁੱਧਿਆ ਧਾਮ ਸ਼੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ ਪਾਠ
January 12th, 11:00 am
ਅੱਜ ਅਸੀਂ ਸਾਰੇ ਭਾਰਤੀਆਂ ਲਈ, ਦੁਨੀਆ ਭਰ ਵਿੱਚ ਫੈਲੇ ਰਾਮਭਗਤਾਂ ਦੇ ਲਈ ਅਜਿਹਾ ਹੀ ਪਵਿੱਤਰ ਅਵਸਰ ਹੈ। ਹਰ ਤਰਫ ਪ੍ਰਭੂ ਸ਼੍ਰੀਰਾਮ ਦੀ ਭਗਤੀ ਦਾ ਅਦਭੁੱਤ ਵਾਤਾਵਰਣ! ਚਾਰੋਂ ਦਿਸ਼ਾਵਾਂ ਵਿੱਚ ਰਾਮ ਨਾਮ ਦੀ ਧੁਨ, ਰਾਮ ਭਜਨਾਂ ਦੀ ਅਦਭੁੱਤ ਸੁੰਦਰ ਮਾਧੁਰੀ! ਹਰ ਕਿਸੇ ਨੂੰ ਇੰਤਜ਼ਾਰ ਹੈ 22 ਜਨਵਰੀ ਦਾ, ਉਸ ਇਤਿਹਾਸਕ ਪਵਿੱਤਰ ਪਲ ਦਾ। ਅਤੇ ਹੁਣ ਅਯੁੱਧਿਆ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਕੇਵਲ 11 ਦਿਨ ਹੀ ਬਚੇ ਹਨ। ਮੇਰਾ ਸੁਭਾਗ ਹੈ ਕਿ ਮੈਨੂੰ ਵੀ ਇਸ ਪੁਨਯ ਅਵਸਰ ਦਾ ਸਾਕਸ਼ੀ ਬਣਨ ਦਾ ਅਵਸਰ ਮਿਲ ਰਿਹਾ ਹੈ। ਇਹ ਮੇਰੇ ਲਈ ਕਲਪਨਾਤੀਤ ਅਨੁਭੂਤੀਆਂ ਦਾ ਸਮਾਂ ਹੈ।ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਲਈ 11 ਦਿਨੀਂ ਵਿਸ਼ੇਸ਼ ਅਨੁਸ਼ਠਾਨ ਦੀ ਸ਼ੁਰੂਆਤ ਕੀਤੀ
January 12th, 10:31 am
ਪ੍ਰਧਾਨ ਮੰਤਰੀ ਮੋਦੀ ਨੇ ਇਸ ਅਵਸਰ ਦੇ ਲਈ ਆਭਾਰ ਵਿਅਕਤ ਕੀਤਾ, “ਮੈਨੂੰ ਉਸ ਸੁਪਨੇ ਦੇ ਪੂਰਾ ਹੋਣ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ, ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਵਰ੍ਹਿਆਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਹਿਰਦੇ ਵਿੱਚ ਜਿਵਿਆ, ਮੈਨੂੰ ਉਸ ਦੀ ਸਿੱਧੀ ਦੇ ਸਮੇਂ ਉਪਸਥਿਤ ਹੋਣ ਦਾ ਸੁਭਾਗ ਮਿਲਿਆ ਹੈ। ਪ੍ਰਭੂ ਨੇ ਮੈਨੂੰ ਸਾਰੇ ਭਾਰਤਵਾਸੀਆਂ ਦਾ ਪ੍ਰਤੀਨਿਧਤਵ ਕਰਨ ਦਾ ਜ਼ਰੀਆ ਬਣਾਇਆ ਹੈ। ਇਹ ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ।”