ਕੋਲਕਾਤਾ ਵਿੱਚ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਦੇ ਤਿੰਨ-ਪੱਧਰੀ ਕਮਿਸ਼ਨਿੰਗ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

June 21st, 12:51 pm

ਅੱਜ ਦਾ ਦਿਨ ਕਈ ਮਾਅਨਿਆਂ ਵਿੱਚ ਖ਼ਾਸ ਹੈ। ਅੱਜ ਪੂਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਮੌਕੇ 'ਤੇ ਮੈਨੂੰ ਬੰਗਾਲ ਦੀ ਇਸ ਮਹਾਨ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ। ਇਹ ਉਹ ਧਰਤੀ ਹੈ, ਜਿਸਨੇ ਭਾਰਤ ਦੇ ਵਿਚਾਰਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਜਿਸਨੇ ਭਾਰਤ ਦੇ ਪੁਨਰਜਾਗਰਣ ਨੂੰ ਗਤੀ ਦਿੱਤੀ ਹੈ, ਅਤੇ ਜਿਸਨੇ ਸਦੀਆਂ ਤੱਕ ਭਾਰਤ ਨੂੰ ਸਮੁੰਦਰ ਦੇ ਰਸਤੇ ਦੁਨੀਆ ਨਾਲ ਜੋੜਿਆ ਹੈ। ਅੱਜ ਇਸੇ ਧਰਤੀ 'ਤੇ ਆਤਮ-ਨਿਰਭਰ ਭਾਰਤ, ਸੁਰੱਖਿਅਤ ਭਾਰਤ ਅਤੇ ਵਿਕਸਿਤ ਭਾਰਤ ਨਾਲ ਜੁੜਿਆ ਇੱਕ ਅਹਿਮ ਸਮਾਗਮ ਹੋ ਰਿਹਾ ਹੈ। ਕੁਝ ਦੇਰ ਪਹਿਲਾਂ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵੈਸੇ ਅੱਜ 21 ਜੂਨ ਨੂੰ ਵਰਲਡ ਹਾਈਡ੍ਰੋ-ਗ੍ਰਾਫੀਡੇ ਵਜੋਂ ਵੀ ਮਨਾਇਆ ਜਾਂਦਾ ਹੈ। ਅਤੇ ਇਹ ਬਹੁਤ ਹੀ ਧਿਆਨ ਦੇਣ ਯੋਗ ਸੰਯੋਗ ਹੈ, ਕਿ ਅੱਜ ਦੇ ਦਿਨ ਅਸੀਂ ਭਾਰਤ ਦਾ ਸਭ ਤੋਂ ਅਡਵਾਂਸਡ ਹਾਈਡ੍ਰੋ-ਗ੍ਰਾਫੀ ਜਹਾਜ਼ ਆਈਐੱਨਐੱਸ ਸੰਸ਼ੋਧਕ ਕਮਿਸ਼ਨ ਕੀਤਾ ਹੈ। ਮੈਂ ਭਾਰਤੀ ਜਲ ਸੈਨਾ ਨੂੰ, ਇਨ੍ਹਾਂ ਪ੍ਰਾਜੈਕਟਾਂ ਨਾਲ ਜੁੜੇ ਸਾਰੇ ਵਿਗਿਆਨੀਆਂ ਨੂੰ, ਇੰਜੀਨੀਅਰਾਂ ਨੂੰ, ਮਜ਼ਦੂਰਾਂ ਨੂੰ ਅਤੇ ਮੇਰੇ ਪਿਆਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਅਤੇ ਬਣਾਏ ਗਏ ਤਿੰਨ ਜਲ ਸੈਨਾ ਜਹਾਜ਼ਾਂ - ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗਰੇ ਦੀ ਸ਼ੁਰੂਆਤ ਕੀਤੀ

June 21st, 12:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਤਿੰਨ ਜਲ ਸੈਨਾ ਜਹਾਜ਼ਾਂ – ਅਡਵਾਂਸਡ ਸਟੀਲਥ ਫ੍ਰਿਗੇਟ ਆਈਐੱਨਐੱਸ ਦੂਨਾਗਿਰੀ, ਸਰਵੇਖਣ ਜਹਾਜ਼ (ਵੱਡਾ) ਆਈਐੱਨਐੱਸ ਸੰਸ਼ੋਧਕ ਅਤੇ ਐਂਟੀ-ਸਬਮਰੀਨ ਖੋਖਲੇ ਪਾਣੀ ਦੇ ਜਹਾਜ਼ ਆਈਐੱਨਐੱਸ ਅਗਰੇ ਨੂੰ ਕਮਿਸ਼ਨ ਕੀਤਾ। ਇਨ੍ਹਾਂ ਜਹਾਜ਼ਾਂ ਦੇ ਸ਼ਾਮਿਲ ਹੋਣ ਨਾਲ ਦੇਸ਼ ਦੀ ਸੰਚਾਲਨ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਸਮੁੰਦਰੀ ਖੇਤਰ ਦੀ ਜਾਗਰੂਕਤਾ ਵਧੇਗੀ ਅਤੇ ਭੂ-ਰਾਜਨੀਤਿਕ ਖ਼ਤਰਿਆਂ ਦੇ ਖ਼ਿਲਾਫ਼ ਤੱਟਵਰਤੀ ਜਲ ਖੇਤਰ ਦੀ ਸੁਰੱਖਿਆ ਮਜ਼ਬੂਤ ਹੋਵੇਗੀ। ਤਿੰਨੋਂ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਅਤੇ ਕੋਲਕਾਤਾ ਵਿੱਚ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐੱਸਈ) ਵੱਲੋਂ ਬਣਾਇਆ ਗਿਆ ਸੀ। ਇਸ ਵਿੱਚ 200 ਤੋਂ ਵੱਧ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਸਮੇਤ ਭਾਰਤੀ ਉਦਯੋਗਾਂ ਦੀ ਵਿਆਪਕ ਭਾਗੀਦਾਰੀ ਸੀ। 75 ਫ਼ੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਵਾਲੇ ਇਹ ਜਹਾਜ਼ ਆਤਮ-ਨਿਰਭਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਸਬੂਤ ਵੀ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲ-ਸੈਨਾ ਦਿਵਸ 'ਤੇ ਭਾਰਤੀ ਜਲ-ਸੈਨਾ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ

December 04th, 08:41 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਜਲ-ਸੈਨਾ ਦੇ ਸਾਰੇ ਕਰਮਚਾਰੀਆਂ ਨੂੰ ਜਲ-ਸੈਨਾ ਦਿਵਸ 'ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀ ਜਲ-ਸੈਨਾ ਅਦੁੱਤੀ ਹਿੰਮਤ ਅਤੇ ਦ੍ਰਿੜ੍ਹਤਾ ਦਾ ਪ੍ਰਤੀਕ ਹੈ। ਉਹ ਸਾਡੇ ਤਟਾਂ ਦੀ ਰਾਖੀ ਕਰਦੇ ਹਨ ਅਤੇ ਸਾਡੇ ਸਮੁੰਦਰੀ ਹਿੱਤਾਂ ਨੂੰ ਬਰਕਰਾਰ ਰੱਖਦੇ ਹਨ। ਸ਼੍ਰੀ ਮੋਦੀ ਨੇ ਕਿਹਾ, ਮੈਂ ਇਸ ਸਾਲ ਦੀ ਦੀਵਾਲੀ ਨੂੰ ਕਦੇ ਨਹੀਂ ਭੁੱਲ ਸਕਦਾ, ਜੋ ਮੈਂ ਆਈਐੱਨਐੱਸ ਵਿਕਰਾਂਤ 'ਤੇ ਜਲ-ਸੈਨਾ ਦੇ ਕਰਮਚਾਰੀਆਂ ਨਾਲ ਮਨਾਈ ਸੀ। ਭਾਰਤੀ ਜਲ-ਸੈਨਾ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਆਈਐੱਨਐੱਸ ਵਿਕਰਾਂਤ 'ਤੇ ਆਪਣੇ ਦੀਵਾਲੀ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

October 21st, 09:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ 'ਤੇ ਭਾਰਤੀ ਨੌ-ਸੈਨਾ ਨਾਲ ਆਪਣੇ ਦੀਵਾਲੀ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਇਹ ਜ਼ਿਕਰ ਕਰਦੇ ਹੋਏ ਕਿ ਇਹ ਦਿਨ ਇੱਕ ਸ਼ਾਨਦਾਰ ਦਿਨ, ਇੱਕ ਸ਼ਾਨਦਾਰ ਪਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਸੀ, ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਪਾਸੇ ਵਿਸ਼ਾਲ ਸਮੁੰਦਰ ਹੈ ਅਤੇ ਦੂਜੇ ਪਾਸੇ, ਭਾਰਤ ਮਾਤਾ ਦੇ ਬਹਾਦਰ ਜਵਾਨਾਂ ਦੀ ਅਥਾਹ ਤਾਕਤ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਿੱਥੇ ਇੱਕ ਪਾਸੇ ਅਨੰਤ ਦੂਰੀ ਅਤੇ ਬੇਅੰਤ ਅਸਮਾਨ ਹੈ, ਉੱਥੇ ਦੂਜੇ ਪਾਸੇ ਆਈਐੱਨਐੱਸ ਵਿਕਰਾਂਤ ਦੀ ਵਿਸ਼ਾਲ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ, ਜੋ ਅਨੰਤ ਸ਼ਕਤੀ ਨੂੰ ਮੂਰਤੀਮਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਸਮੁੰਦਰ 'ਤੇ ਸੂਰਜ ਦੀ ਰੌਸ਼ਨੀ ਦੀ ਚਮਕ ਦੀਵਾਲੀ ਦੌਰਾਨ ਬਹਾਦਰ ਜਵਾਨਾਂ ਵੱਲੋਂ ਜਗਾਏ ਗਏ ਦੀਵਿਆਂ ਵਰਗੀ ਹੁੰਦੀ ਹੈ, ਜੋ ਰੌਸ਼ਨੀਆਂ ਦੀ ਇੱਕ ਦੈਵੀ ਮਾਲਾ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨੌ-ਸੈਨਾ ਦੇ ਬਹਾਦਰ ਜਵਾਨਾਂ ਨਾਲ ਇਸ ਦੀਵਾਲੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਆਈਐੱਨਐੱਸ ਵਿਕਰਾਂਤ ‘ਤੇ ਹਥਿਆਰਬੰਦ ਫ਼ੌਜਾਂ ਨਾਲ ਦੀਵਾਲੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

October 20th, 10:30 am

ਅੱਜ ਦਾ ਇਹ ਦਿਨ ਸ਼ਾਨਦਾਰ ਹੈ, ਇਹ ਪਲ ਯਾਦਗਾਰੀ ਹੈ, ਇਹ ਦ੍ਰਿਸ਼ ਸ਼ਾਨਦਾਰ ਹੈ। ਅੱਜ ਮੇਰੇ ਇੱਕ ਪਾਸੇ ਅਥਾਹ ਸਮੁੰਦਰ ਹੈ, ਤਾਂ ਦੂਜੇ ਪਾਸੇ ਮਾਂ ਭਾਰਤੀ ਦੇ ਵੀਰ ਸਿਪਾਹੀਆਂ ਦੀ ਅਥਾਹ ਤਾਕਤ ਹੈ। ਅੱਜ ਮੇਰੇ ਇੱਕ ਪਾਸੇ ਅਨੰਤ ਦਿਸਹੱਦਾ ਹੈ, ਅਨੰਤ ਆਕਾਸ਼ ਹੈ, ਤਾਂ ਦੂਜੇ ਪਾਸੇ ਅਨੰਤ ਸ਼ਕਤੀਆਂ ਵਾਲਾ ਇਹ ਵਿਸ਼ਾਲ, ਵਿਰਾਟ ਆਈਐੱਨਐੱਸ ਵਿਕਰਾਂਤ ਹੈ। ਸਮੁੰਦਰ ਦੇ ਪਾਣੀ ‘ਤੇ ਸੂਰਜ ਦੀਆਂ ਕਿਰਨਾਂ ਦੀ ਇਹ ਚਮਕ ਇੱਕ ਤਰੀਕੇ ਨਾਲ ਬਹਾਦਰ ਜਵਾਨਾਂ ਵੱਲੋਂ ਜਗਾਏ ਦੀਵਾਲੀ ਦੇ ਦੀਵੇ ਹਨ। ਇਹ ਸਾਡੀਆਂ ਅਲੌਕਿਕ ਦੀਪ ਮਾਲਾਵਾਂ ਹਨ, ਮੇਰਾ ਸੁਭਾਗ ਹੈ ਕਿ ਇਸ ਵਾਰ ਮੈਂ ਨੌ-ਸੈਨਾ ਦੇ ਸਭ ਵੀਰ ਜਵਾਨਾਂ ਦਰਮਿਆਨ ਇਹ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾ ਰਿਹਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਮਨਾਈ

October 20th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਸਮਾਗਮ ਦੌਰਾਨ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕੀਤਾ। ਅੱਜ ਦੇ ਦਿਨ ਨੂੰ ਇੱਕ ਸ਼ਾਨਦਾਰ ਦਿਨ, ਇੱਕ ਸ਼ਾਨਦਾਰ ਪਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਦਸਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇੱਕ ਪਾਸੇ ਵੱਡਾ ਸਮੁੰਦਰ ਹੈ ਤਾਂ ਦੂਜੇ ਪਾਸੇ ਭਾਰਤ ਮਾਤਾ ਦੇ ਬਹਾਦਰ ਸੈਨਿਕਾਂ ਦੀ ਅਥਾਹ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅਨੰਤ ਦੂਰੀ ਅਤੇ ਬੇਅੰਤ ਅਸਮਾਨ ਹੈ, ਉੱਥੇ ਦੂਜੇ ਪਾਸੇ ਆਈਐੱਨਐੱਸ ਵਿਕਰਾਂਤ ਦੀ ਅਥਾਹ ਤਾਕਤ ਹੈ, ਜੋ ਅਨੰਤ ਤਾਕਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ 'ਤੇ ਸੂਰਜ ਦੀ ਰੌਸ਼ਨੀ ਦੀ ਚਮਕ, ਦੀਵਾਲੀ ਦੌਰਾਨ ਬਹਾਦਰ ਫ਼ੌਜੀਆਂ ਵੱਲੋਂ ਜਗਾਏ ਗਏ ਦੀਵਿਆਂ ਦੀ ਤਰ੍ਹਾਂ ਹੈ, ਜੋ ਦੀਵਿਆਂ ਦੀ ਇੱਕ ਬ੍ਰਹਮ ਮਾਲਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਭਾਰਤੀ ਜਲ ਸੈਨਾ ਦੇ ਬਹਾਦਰ ਜਵਾਨਾਂ ਦੇ ਵਿੱਚ ਇਹ ਦੀਵਾਲੀ ਮਨਾ ਰਿਹਾ ਹਾਂ।

ਗੁਜਰਾਤ ਦੇ ਭਾਵਨਗਰ ਵਿੱਚ "ਸਮੁੰਦਰ ਸੇ ਸਮ੍ਰਿੱਧੀ" ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

September 20th, 11:00 am

ਸਾਡੇ ਭਾਵਨਗਰ ਨੇ ਧੂਮ ਮਚਾ ਦਿੱਤੀ ਹੈ, ਹਾਂ ਹੁਣ ਕਰੰਟ ਆਇਆ। ਮੈਂ ਇੱਥੇ ਦੇਖ ਸਕਦਾ ਹਾਂ ਕਿ ਪੰਡਾਲ ਦੇ ਬਾਹਰ ਲੋਕਾਂ ਦਾ ਸਮੁੰਦਰ ਦਿਖਾਈ ਦੇ ਰਿਹਾ ਹੈ। ਏਨੀ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਭਾਵਨਗਰ ਵਿੱਚ ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕੀਤਾ, 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

September 20th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਵਿੱਚ 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਅਤੇ ਲੋਕਾਂ ਦਾ ਸਵਾਗਤ ਕੀਤਾ। 17 ਸਤੰਬਰ ਨੂੰ ਉਨ੍ਹਾਂ ਨੂੰ ਭੇਜੀਆਂ ਗਈਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੋਂ ਉਨ੍ਹਾਂ ਨੂੰ ਮਿਲਣ ਵਾਲਾ ਪਿਆਰ ਤਾਕਤ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰ ਵਿਸ਼ਵਕਰਮਾ ਜਯੰਤੀ ਤੋਂ ਗਾਂਧੀ ਜਯੰਤੀ ਤੱਕ, ਯਾਨੀ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2-3 ਦਿਨਾਂ ਵਿੱਚ ਗੁਜਰਾਤ ਵਿੱਚ ਕਈ ਸੇਵਾ-ਮੁਖੀ ਗਤੀਵਿਧੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ ਇੱਕ ਲੱਖ ਵਿਅਕਤੀਆਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਸਫਾਈ ਮੁਹਿੰਮਾਂ ਚਲਾਈਆਂ ਗਈਆਂ ਹਨ, ਜਿਸ ਵਿੱਚ ਲੱਖਾਂ ਨਾਗਰਿਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਸੂਬੇ ਭਰ ਵਿੱਚ 30,000 ਤੋਂ ਵੱਧ ਸਿਹਤ ਕੈਂਪ ਲਗਾਏ ਗਏ ਹਨ, ਜਿਸ ਵਿੱਚ ਜਨਤਾ ਅਤੇ ਖ਼ਾਸਕਰ ਔਰਤਾਂ ਨੂੰ ਡਾਕਟਰੀ ਜਾਂਚ ਅਤੇ ਇਲਾਜ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਸੇਵਾ ਗਤੀਵਿਧੀਆਂ ਵਿੱਚ ਸ਼ਾਮਲ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ।

INS ਸੂਰਤ, INS ਨੀਲਗਿਰੀ ਅਤੇ INS ਵਾਘਸ਼ੀਰ ਦੇ ਸ਼ੁਰੂ ਹੋਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 15th, 11:08 am

15 ਜਨਵਰੀ ਦੇ ਦਿਨ ਨੂੰ ਆਰਮੀ ਡੇਅ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਹਰੇਕ ਜਾਂਬਾਜ਼ ਨੂੰ ਮੈਂ ਨਮਨ ਕਰਦਾ ਹਾਂ, ਮਾਂ ਭਾਰਤੀ ਦੀ ਰੱਖਿਆ ਵਿੱਚ ਜੁਟੇ ਹਰ ਵੀਰ-ਵੀਰਾਂਗਨਾ ਨੂੰ ਮੈਂ ਅੱਜ ਦੇ ਦਿਨ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰੰਟਲਾਈਨ ਨੌਸੈਨਿਕ ਜਹਾਜਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

January 15th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮੁੰਬਈ ਦੇ ਨੌਸੈਨਾ ਡੌਕਯਾਰਡ ਵਿੱਚ ਨੌਸੈਨਾ ਦੇ ਤਿੰਨ ਮੋਹਰੀ ਲੜਾਕੂ ਜਹਾਜ਼ਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਇਸ ਅਵਸਰ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 15 ਜਨਵਰੀ ਦਾ ਦਿਨ ਸੈਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਬਹਾਦਰ ਯੋਧੇ ਨੂੰ ਨਮਨ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਸਾਰੇ ਬਹਾਦਰ ਯੋਧਿਆਂ ਨੂੰ ਵਧਾਈ ਦਿੱਤੀ।

ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 17th, 07:20 pm

ਅੱਜ ਤੁਸੀਂ ਅਬੁਜਾ ਵਿੱਚ ਅਜੂਬਾ ਕਰ ਦਿੱਤਾ ਹੈ। ਅਬੁਜਾ ਵਿੱਚ ਅਦਭੁਤ ਸਮਾਂ ਬੰਨ੍ਹ ਦਿੱਤਾ ਹੈ। ਅਤੇ ਇਹ ਸਭ ਦੇਖ ਕੇ ਕੱਲ੍ਹ ਸ਼ਾਮ ਤੋਂ ਮੈਂ ਦੇਖ ਰਿਹਾ ਹਾਂ, ਅਜਿਹਾ ਲਗਦਾ ਹੈ, ਮੈਂ ਅਬੁਜਾ ਵਿੱਚ ਨਹੀਂ ਬਲਕਿ ਭਾਰਤ ਦੇ ਹੀ ਕਿਸੇ ਸ਼ਹਿਰ ਵਿੱਚ ਮੌਜੂਦ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਲੇਗੋਸ, ਕਾਨੋ, ਕਡੂਨਾ, ਅਤੇ ਪੋਰਟ ਹਰਕੋਰਟ (Lagos, Kano, Kaduna, and Port Harcourt) ਤੋਂ, ਅਜਿਹੇ-ਅਜਿਹੇ ਅਲੱਗ ਇਲਾਕਿਆਂ ਤੋ ਅਬੁਜਾ ਪਹੁੰਚੇ ਹਨ, ਅਤੇ ਤੁਹਾਡੇ ਚਿਹਰੇ ਦੀ ਇਹ ਚਮਕ ਪੱਕਾ ਇਹ ਉਤਸ਼ਾਹ ਜਿਤਨਾ ਆਪ (ਤੁਸੀਂ) ਇੱਥੇ ਆਉਣ ਦੇ ਲਈ ਉਤਸੁਕ ਸੀ, ਉਤਨਾ ਹੀ ਮੈਂ ਭੀ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰਦਾ ਸਾਂ। ਤੁਹਾਡਾ ਇਹ ਪਿਆਰ, ਇਹ ਸਨੇਹ ਇਹ ਮੇਰੇ ਲਈ ਬਹੁਤ ਬੜੀ ਪੂੰਜੀ ਹੈ। ਤੁਹਾਡੇ ਦਰਮਿਆਨ ਆਉਣਾ, ਤੁਹਾਡੇ ਨਾਲ ਸਮਾਂ ਬਿਤਾਉਣਾ ਅਤੇ ਇਹ ਪਲ ਜੀਵਨ ਭਰ ਮੇਰੇ ਨਾਲ ਰਹਿਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਨੂੰ ਸੰਬੋਧਨ ਕੀਤਾ

November 17th, 07:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਇਜੀਰੀਆ ਦੇ ਅਬੁਜਾ ਵਿੱਚ ਭਾਰਤੀ ਸਮੁਦਾਇ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੁਆਰਾ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੁਦਾਇ ਤੋਂ ਮਿਲਿਆ ਪ੍ਰੇਮ ਅਤੇ ਮਿੱਤਰਤਾ ਉਨ੍ਹਾਂ ਦੇ ਲਈ ਬਹੁਤ ਬੜੀ ਪੂੰਜੀ ਹੈ।

ਅਯੁੱਧਿਆ ਜੀ ਵਿੱਚ ਸ਼੍ਰੀ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 22nd, 05:12 pm

ਅੱਜ ਸਾਡੇ ਰਾਮ ਆ ਗਏ ਹਨ! ਸਦੀਆਂ ਦੀ ਪ੍ਰਤੀਖਿਆ ਦੇ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦਾ ਅਭੂਤਪੂਰਵ ਧੀਰਜ, ਅਣਗਿਣਤ ਬਲੀਦਾਨ, ਤਿਆਗ ਅਤੇ ਤਪੱਸਿਆ ਦੇ ਬਾਅਦ ਸਾਡੇ ਪ੍ਰਭੁ ਰਾਮ ਆ ਗਏ ਹਨ। ਇਸ ਸ਼ੁਭ ਘੜੀ ਦੀ ਆਪ ਸਭ ਨੂੰ, ਸਮਸਤ ਦੇਸ਼ਵਾਸੀਆਂ ਨੂੰ, ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ਸਮਾਰੋਹ ਵਿੱਚ ਹਿੱਸਾ ਲਿਆ

January 22nd, 01:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੇ ਪ੍ਰਾਣ ਪ੍ਰਤਿਸ਼ਠਾ (Pran Pratishtha -consecration) ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।

ਕੇਰਲ ਦੇ ਕੋਚੀ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 17th, 12:12 pm

ਮੈਂ ਧੰਨਵਾਦ ਕਰਦਾ ਹਾਂ, ਸ਼੍ਰੀਮਾਨ ਸਰਬਾਨੰਦ ਸੋਨੋਵਾਲ ਜੀ ਦੀ ਟੀਮ, ਸ਼੍ਰੀਮਾਨ ਯੈਸੋ ਨਾਈਕ ਜੀ ਅਤੇ ਸਾਡੇ ਸਾਥੀ ਸ਼੍ਰੀਮਾਨ ਵੀ. ਮੁਰਲੀਧਰਨ ਜੀ, ਸ਼੍ਰੀਮਾਨ ਸ਼ਾਂਤਨੁ ਠਾਕੁਰ ਜੀ ਦਾ!

ਪ੍ਰਧਾਨ ਮੰਤਰੀ ਨੇ ਕੋਚੀ, ਕੇਰਲ ਵਿੱਚ 4,000 ਕਰੋੜ ਰੁਪਏ ਤੋਂ ਅਧਿਕ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

January 17th, 12:11 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ, ਕੇਰਲ ਵਿਖੇ 4,000 ਕਰੋੜ ਰੁਪਏ ਤੋਂ ਅਧਿਕ ਦੇ ਤਿੰਨ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ) ਵਿੱਚ ਨਿਊ ਡ੍ਰਾਈ ਡੌਕ (ਐੱਨਡੀਡੀ), ਸੀਐੱਸਐੱਲ ਦੀ ਅੰਤਰਰਾਸ਼ਟਰੀ ਜਹਾਜ਼ ਮੁਰੰਮਤ ਸੁਵਿਧਾ (ਆਈਐੱਸਆਰਐੱਫ) ਅਤੇ ਪੁਥੁਵਿਪੀਨ, ਕੋਚੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦਾ ਐੱਲਪੀਜੀ ਆਯਾਤ ਟਰਮੀਨਲ (New Dry Dock (NDD) at Cochin Shipyard Limited (CSL), International Ship Repair Facility (ISRF) of CSL, and LPG Import Terminal of Indian Oil Corporation Limited at Puthuvypeen, Kochi) ਸ਼ਾਮਲ ਹਨ। ਇਹ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਭਾਰਤ ਦੀਆਂ ਬੰਦਰਗਾਹਾਂ (ਪੋਰਟਸ), ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ ਸੈਕਟਰ ਨੂੰ ਬਦਲਣ ਅਤੇ ਇਸ ਵਿੱਚ ਸਮਰੱਥਾ ਸਿਰਜਣ ਅਤੇ ਆਤਮਨਿਰਭਰਤਾ ਦੇ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਹਨ।

ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬਧੋਨ ਦਾ ਮੂਲ-ਪਾਠ

January 12th, 01:15 pm

ਮਹਾਰਾਸ਼ਟਰ ਦੇ ਲੋਕਪ੍ਰਿਯ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਨੁਰਾਗ ਠਾਕੁਰ, ਭਾਰਤੀ ਪਵਾਰ, ਨਿਸਿਥ ਪ੍ਰਾਮਾਣਿਕ, ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫਡਣਵੀਸ, ਅਜਿਤ ਪਵਾਰ ਜੀ, ਸਰਕਾਰ ਦੇ ਹੋਰ ਮੰਤਰੀਗਣ, ਹੋਰ ਮਹਾਨੁਭਾਵ, ਅਤੇ ਮੇਰਾ ਯੁਵਾ ਸਾਥਿਓ,

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਆਯੋਜਿਤ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ

January 12th, 12:49 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਅਤੇ ਰਾਜਮਾਤਾ ਜੀਜਾਬਾਈ ਦੀ ਤਸਵੀਰ (ਪੋਰਟ੍ਰੇਟ) ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਮਹਾਰਾਸ਼ਟਰ ਰਾਜ ਦੀ ਟੀਮ ਦੁਆਰਾ ਕੀਤੇ ਗਏ ਮਾਰਚ ਪਾਸਟ ਅਤੇ ‘ਵਿਕਸਿਤ ਭਾਰਤ@2047 – ਯੁਵਾ ਦੇ ਲਈ, ਯੁਵਾ ਦੇ ਦਵਾਰਾ’ ਥੀਮ ‘ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ, ਜਿਸ ਵਿੱਚ ਰਿਥਮਿਕ ਜਿਮਨਾਸਟਿਕ, ਮੱਲਖੰਬ, ਯੋਗਾਸਨ ਅਤੇ ਰਾਸ਼ਟਰੀ ਯੁਵਾ ਮਹੋਤਸਵ ਗੀਤ ਆਦਿ ਸ਼ਾਮਲ ਸਨ।

ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਜਲ ਸੈਨਾ ਦਿਵਸ 2023 ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 04th, 04:35 pm

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਜੀ, ਮੁੱਖ ਮੰਤਰੀ ਏਕਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਰਾਜਨਾਥ ਸਿੰਘ ਜੀ, ਨਾਰਾਇਣ ਰਾਣੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਸੀਡੀਐੱਸ ਜਨਰਲ ਅਨਿਲ ਚੌਹਾਨ ਜੀ, ਜਲ ਸੈਨਾ ਪ੍ਰਮੁੱਖ ਐਡਮਿਰਲ ਆਰ. ਹਰਿ ਕੁਮਾਰ, ਜਲ ਸੈਨਾ ਦੇ ਸਾਰੇ ਸਾਥੀ, ਅਤੇ ਸਾਰੇ ਮੇਰੇ ਪਰਿਵਾਰਜਨ !

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਜਲ ਸੈਨਾ ਦਿਵਸ 2023 ਸਮਾਰੋਹ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ

December 04th, 04:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਤਾਰਕਰਲੀ ਸਮੁੰਦਰ ਤਟ, ਸਿੰਧੁਦੁਰਗ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਏਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੇ ‘ਅਪਰੇਸ਼ਨਲ ਪ੍ਰਦਰਸ਼ਨਾਂ’ ਨੂੰ ਭੀ ਦੇਖਿਆ। ਸ਼੍ਰੀ ਮੋਦੀ ਨੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ।