ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਸਰਕਾਰੀ ਯਾਤਰਾ
July 11th, 08:03 am
ਗੱਲਬਾਤ, ਤਾਲਮੇਲ, ਜਾਣਕਾਰੀ ਦੇ ਵਟਾਂਦਰੇ ਅਤੇ ਸਾਂਝੀਆਂ ਗਤੀਵਿਧੀਆਂ ਰਾਹੀਂ ਇੰਡੋ-ਪੈਸੀਫਿਕ ਵਿੱਚ ਸਮੁੰਦਰੀ ਸਹਿਯੋਗ ਵਧਾਉਣ ਲਈ ਢਾਂਚਾ ਸਥਾਪਤ ਕਰਦਾ ਹੈ।ਭਾਰਤ-ਨਿਊਜ਼ੀਲੈਂਡ ਸੰਯੁਕਤ ਬਿਆਨ
July 11th, 07:59 am
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਲਕਸਨ ਦੇ ਸੱਦੇ ’ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਅਤੇ 11 ਜੁਲਾਈ, 2026 ਨੂੰ ਔਕਲੈਂਡ, ਨਿਊਜ਼ੀਲੈਂਡ ਦੀ ਅਧਿਕਾਰਤ ਯਾਤਰਾ ’ਤੇ ਹਨ। ਇਹ 40 ਸਾਲਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਯਾਤਰਾ ਹੈ, ਜੋ ਇੱਕ ਇਤਿਹਾਸਕ ਪ੍ਰਾਪਤੀ ਹੈ ਅਤੇ ਦੋਵਾਂ ਦੇਸ਼ਾਂ ਦੀ ਸਥਾਈ ਮਿੱਤਰਤਾ ਅਤੇ ਭਾਈਵਾਲੀ ਵਿੱਚ ਨਵੇਂ ਰਾਹ ਪੱਧਰੇ ਕਰਦੀ ਹੈ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
July 09th, 11:15 am
ਸਾਡੀਆਂ ਇਹ ਸਮਾਨਤਾਵਾਂ, ਅਤੇ ਸਾਡਾ ਸਾਂਝਾ ਆਲਮੀ ਨਜ਼ਰੀਆ, ਸਾਨੂੰ ਡੂੰਘੇ ਆਪਸੀ ਵਿਸ਼ਵਾਸ ਨਾਲ ਲਗਾਤਾਰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੇ ਪਿਛਲੇ ਕੁਝ ਸਾਲਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਅਤੇ ਅੱਜ ਤੀਜੇ ਸਾਲਾਨਾ ਸਿਖਰ ਸੰਮੇਲਨ ਨਾਲ ਸਾਡੇ ਸਹਿਯੋਗ ਵਿੱਚ ਕਈ ਨਵੇਂ ਪਹਿਲੂ ਜੁੜੇ ਹਨ।ਰੱਖਿਆ ਅਤੇ ਸੁਰੱਖਿਆ ਸਹਿਯੋਗ ’ਤੇ ਭਾਰਤ-ਆਸਟ੍ਰੇਲੀਆ ਸਾਂਝਾ ਐਲਾਨਨਾਮਾ
July 09th, 10:55 am
ਅਸੀਂ, ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਆਪਣੇ ਨਜ਼ਦੀਕੀ ਦੁਵੱਲੇ ਸਬੰਧਾਂ ਤੋਂ ਪ੍ਰੇਰਿਤ ਹੋ ਕੇ, ਆਪਣੇ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਪੱਕੇ ਇਰਾਦੇ ਨਾਲ ਇੱਕਜੁੱਟ ਹੋ ਕੇ ਅਤੇ ਇੱਕ ਖੁੱਲ੍ਹੇ, ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਤੋਂ ਪ੍ਰੇਰਿਤ ਹੋ ਕੇ ਰੱਖਿਆ ਅਤੇ ਸੁਰੱਖਿਆ ਸਹਿਯੋਗ ’ਤੇ ਇਸ ਸਾਂਝੇ ਐਲਾਨਨਾਮੇ ਪ੍ਰਤੀ ਵਚਨਬੱਧ ਹਾਂ।ਇੰਡੋਨੇਸ਼ੀਆ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
July 07th, 03:15 pm
ਅੱਜ ਸਵੇਰੇ ਮੈਨੂੰ ਇੰਡੋਨੇਸ਼ੀਆ ਦਾ ਸਰਬ-ਉੱਚ ਸਨਮਾਨ ਪਾਉਣ ਦਾ ਸੁਭਾਗ ਵੀ ਮਿਲਿਆ। ਮੈਂ ਕਰੋੜਾਂ ਭਾਰਤੀਆਂ ਪ੍ਰਤੀ ਇੰਡੋਨੇਸ਼ੀਆ ਦੇ ਲੋਕਾਂ ਦੇ ਪਿਆਰ ਨੂੰ, ਤਹਿ ਦਿਲੋਂ ਅਤੇ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਇਹ ਸਨਮਾਨ, ਸਾਡੇ ਦੋਵਾਂ ਦੇਸ਼ਾਂ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਹੈ, ਸਾਂਝੀ ਵਿਰਾਸਤ ਦਾ ਹੈ, ਅਤੇ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦਾ ਹੈ। ਮੈਂ ਤੁਹਾਡੇ ਸਾਰੇ ਸਾਥੀਆਂ ਦਾ, ਰਾਸ਼ਟਰਪਤੀ ਪ੍ਰਬੋਵੋ ਜੀ ਦਾ, ਇੰਡੋਨੇਸ਼ੀਆ ਦੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕੀਤਾ
July 07th, 03:00 pm
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੀ ਗੌਰਵਮਈ ਮੌਜੂਦਗੀ ਅਤੇ ਸੰਸਦ ਦੀ ਸਪੀਕਰ ਮਹਾਂਮਹਿਮ ਕੁਮਾਰੀ ਪੁਆਨ ਮਹਾਰਾਨੀ ਦੇ ਨਿੱਘੇ ਸੱਦੇ ਅਤੇ ਭਾਰਤ-ਇੰਡੋਨੇਸ਼ੀਆ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਸਾਰਥਕ ਯੋਗਦਾਨ ਲਈ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਨੇ ਭਾਰਤ ਦੇ 1.4 ਅਰਬ ਨਾਗਰਿਕਾਂ ਵੱਲੋਂ ਸੰਸਦ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਜਦੇ ਹੋਏ ਕਿਹਾ ਕਿ ਲੋਕਤੰਤਰ ਦੀ ਜਨਨੀ ਭਾਰਤ, ਇੰਡੋਨੇਸ਼ੀਆ ਨਾਲ ਲੋਕਤੰਤਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਸੱਭਿਅਤਾਵਾਦੀ ਅਤੇ ਸਮੁੰਦਰੀ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹਿੰਦ ਮਹਾਸਾਗਰ ਵਿਚਾਰਾਂ, ਵਪਾਰ, ਸੱਭਿਆਚਾਰ ਅਤੇ ਆਸਥਾ ਦੇ ਆਦਾਨ-ਪ੍ਰਦਾਨ ਰਾਹੀਂ ਭਾਰਤ ਅਤੇ ਇੰਡੋਨੇਸ਼ੀਆ ਨੂੰ ਜੋੜਦਾ ਰਿਹਾ ਹੈ। ਉਨ੍ਹਾਂ ਨੇ 'ਵਸੁਧੈਵ ਕੁਟੁੰਬਕਮ' ਅਤੇ 'ਭਿੰਨੇਕਾ ਤੁੰਗਲ ਇਕਾ' (ਵਿਭਿੰਨਤਾ ਵਿੱਚ ਏਕਤਾ) ਦੇ ਸਾਂਝੇ ਆਦਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੀ ਕਦਰਾਂ-ਕੀਮਤਾਂ ਅੱਜ ਵੀ ਦੋਵਾਂ ਦੇਸ਼ਾਂ ਦੀ ਭਾਈਵਾਲੀ ਦਾ ਮਾਰਗ-ਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਂਝਾ ਇਤਿਹਾਸਕ ਸਫ਼ਰ, ਇੱਕੋ ਜਿਹੀਆਂ ਚੁਣੌਤੀਆਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਸਾਂਝੀਆਂ ਇੱਛਾਵਾਂ ਭਾਰਤ ਅਤੇ ਇੰਡੋਨੇਸ਼ੀਆ ਨੂੰ ਕੁਦਰਤੀ ਅਤੇ ਭਰੋਸੇਮੰਦ ਭਾਈਵਾਲ ਬਣਾਉਂਦੀਆਂ ਹਨ।ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
July 06th, 09:00 am
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬੀਆਨਤੋ ਦੇ ਸੱਦੇ 'ਤੇ ਮੈਂ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਦੀ ਯਾਤਰਾ 'ਤੇ ਰਹਾਂਗਾ। ਸਾਲ 2018 ਵਿੱਚ ਮੇਰੀ ਪਹਿਲੀ ਇੰਡੋਨੇਸ਼ੀਆ ਯਾਤਰਾ ਦੌਰਾਨ ਭਾਰਤ ਅਤੇ ਇੰਡੋਨੇਸ਼ੀਆ ਨੇ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦਾ ਦਰਜਾ ਦਿੱਤਾ ਸੀ। ਉਸ ਤੋਂ ਬਾਅਦ ਇਹ ਮੇਰੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਇਹ ਯਾਤਰਾ ਰਾਸ਼ਟਰਪਤੀ ਪ੍ਰਬੋਵੋ ਦੀ ਭਾਰਤ ਦੀ ਸਰਕਾਰੀ ਯਾਤਰਾ ਤੋਂ ਬਾਅਦ ਹੋ ਰਹੀ ਹੈ, ਜੋ 26 ਜਨਵਰੀ, 2025 ਨੂੰ ਸਾਡੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਮਜ਼ਬੂਤ ਸੱਭਿਆਚਾਰਕ ਅਤੇ ਲੋਕ-ਸੰਬੰਧ ਹਨ ਅਤੇ ਮੇਰੀ ਇਹ ਯਾਤਰਾ ਸਾਡੀ ਬਹੁ-ਪੱਖੀ ਭਾਈਵਾਲੀ ਦੇ ਸਾਰੇ ਪਹਿਲੂਆਂ ਨੂੰ ਹੋਰ ਮਜ਼ਬੂਤ ਕਰੇਗੀ। ਇਸ ਯਾਤਰਾ ਦੌਰਾਨ, ਮੈਂ ਇੰਡੋਨੇਸ਼ੀਆ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕਰਾਂਗਾ ਅਤੇ ਰਾਸ਼ਟਰਪਤੀ ਪ੍ਰਬੋਵੋ ਨਾਲ ਯੋਗਿਆਕਾਰਤਾ ਸਥਿਤ ਪ੍ਰੰਬਨਨ ਮੰਦਰ ਕੰਪਲੈਕਸ ਦਾ ਦੌਰਾ ਕਰਾਂਗਾ, ਜੋ ਸਾਡੇ ਗੂੜ੍ਹੇ ਸੱਭਿਆਚਾਰਕ ਸਬੰਧਾਂ ਦਾ ਇੱਕ ਹੋਰ ਸ਼ਾਨਦਾਰ ਪ੍ਰਮਾਣ ਹੈ।ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
July 02nd, 01:30 pm
ਕੁਝ ਹੀ ਦਿਨ ਪਹਿਲਾਂ ਜੀ-7 ਸਿਖਰ ਸੰਮੇਲਨ ਵਿੱਚ ਮੈਂ ਕਿਹਾ ਸੀ ਕਿ ਅੱਜ ਦੇ ਵਿਸ਼ਵ ਪੱਧਰੀ ਉਥਲ-ਪੁਥਲ ਭਰੇ ਮਾਹੌਲ ਵਿੱਚ ਆਪਸੀ ਭਰੋਸਾ ਸਾਡੀ ਸਭ ਤੋਂ ਵੱਡੀ ਰਣਨੀਤਕ ਪੂੰਜੀ ਹੈ। ਅਤੇ ਮੈਨੂੰ ਮਾਣ ਹੈ ਕਿ ਭਾਰਤ-ਜਾਪਾਨ ਦੀ ਭਾਈਵਾਲੀ ਇਸ ਕਸੌਟੀ 'ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ।ਭਾਰਤ-ਸਲੋਵਾਕੀਆ ਸੰਯੁਕਤ ਬਿਆਨ
June 15th, 05:32 pm
ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਰੌਬਰਟ ਫਿਕੋ ਦੇ ਸੱਦੇ ’ਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਨੇ 15 ਜੂਨ, 2026 ਨੂੰ ਸਲੋਵਾਕ ਗਣਰਾਜ ਦਾ ਸਰਕਾਰੀ ਦੌਰਾ ਕੀਤਾ।ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲਾਈਂਗ ਨਾਲ ਗੱਲਬਾਤ ਕੀਤੀ
June 01st, 08:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲਾਈਂਗ ਨਾਲ ਸਾਰਥਕ ਗੱਲਬਾਤ ਕੀਤੀ।ਸਾਈਪ੍ਰਸ ਗਣਰਾਜ ਦੇ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਬਾਰੇ ਸਾਂਝਾ ਬਿਆਨ
May 22nd, 09:31 pm
ਆਗੂਆਂ ਨੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਮੁਤਾਬਕ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਲਈ ਪ੍ਰਮੁੱਖ ਹਿੱਸੇਦਾਰਾਂ ਵਿਚਾਲੇ ਗੱਲਬਾਤ, ਕੂਟਨੀਤੀ ਅਤੇ ਉਸਾਰੂ ਸ਼ਮੂਲੀਅਤ ਰਾਹੀਂ ਯੂਕਰੇਨ ਸੰਕਟ ਦੇ ਜਲਦੀ ਹੱਲ ਲਈ ਆਪਣਾ ਸਮਰਥਨ ਪ੍ਰਗਟਾਇਆ।ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ
May 18th, 08:21 pm
ਦੋਵਾਂ ਆਗੂਆਂ ਨੇ ਭਾਰਤ-ਨਾਰਵੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ, ਜਿਸ ਵਿੱਚ ਵਪਾਰ ਅਤੇ ਨਿਵੇਸ਼, ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਉੱਤੇ ਅਗਲੇਰੀ ਕਾਰਵਾਈ, ਜਲਵਾਯੂ ਕਾਰਵਾਈ ਅਤੇ ਊਰਜਾ ਤਬਦੀਲੀ, ਬਲੂ ਇਕੌਨਮੀ ਅਤੇ ਓਸ਼ਨ ਗਵਰਨੈਂਸ, ਖੋਜ ਅਤੇ ਉੱਚ ਸਿੱਖਿਆ, ਆਰਕਟਿਕ ਅਤੇ ਧਰੁਵੀ ਸਹਿਯੋਗ, ਪੁਲਾੜ ਅਤੇ ਟੇਲੈਂਟ ਮੋਬਿਲਿਟੀ ਸ਼ਾਮਲ ਸਨ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ‘ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ’ ਵਜੋਂ ਉੱਚ ਪੱਧਰ ਉੱਤੇ ਲਿਜਾਣ ਲਈ ਸਹਿਮਤ ਹੋਏ, ਜੋ ਟਿਕਾਊ ਵਿਕਾਸ ਅਤੇ ਹਰੀ ਪ੍ਰਗਤੀ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
May 18th, 04:44 pm
ਅੱਜ ਵਿਸ਼ਵ ਅਸਥਿਰਤਾ ਅਤੇ ਬੇਯਕੀਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਦੁਨੀਆ ਦੇ ਕਈ ਹਿੱਸਿਆਂ ਵਿੱਚ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ਵਿੱਚ, ਭਾਰਤ ਅਤੇ ਯੂਰੋਪ, ਆਪਣੇ ਸਬੰਧਾਂ ਦੇ ਨਵੇਂ ਸੁਨਹਿਰੀ ਯੁੱਗ ਵਿੱਚ ਦਾਖਲ ਹੋ ਰਹੇ ਹਨ।ਭਾਰਤ ਅਤੇ ਵੀਅਤਨਾਮ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਵਧਾਉਣ ਬਾਰੇ ਸਾਂਝਾ ਬਿਆਨ
May 06th, 05:24 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਵੀਅਤਨਾਮ ਦੇ ਰਾਸ਼ਟਰਪਤੀ ਅਤੇ ਵੀਅਤਨਾਮੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਤੋ ਲਮ 5 ਤੋਂ 7 ਮਈ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਤੋ ਲਮ ਦੇ ਨਾਲ ਇੱਕ ਉੱਚ-ਪੱਧਰੀ ਵਫ਼ਦ ਅਤੇ ਵੱਡਾ ਵਪਾਰਕ ਵਫ਼ਦ ਵੀ ਭਾਰਤ ਆਇਆ ਹੈ।ਸਮਝੌਤਿਆਂ ਦੀ ਸੂਚੀ: ਵੀਅਤਨਾਮ ਦੇ ਰਾਸ਼ਟਰਪਤੀ ਦੀ ਭਾਰਤ ਦੀ ਰਾਜਕੀ ਯਾਤਰਾ
May 06th, 03:44 pm
ਆਈਆਰਈਐੱਲ (ਇੰਡੀਆ) ਲਿਮਟਿਡ ਅਤੇ ਵੀਅਤਨਾਮ ਦੇ ਇੰਸਟੀਚਿਊਟ ਫਾਰ ਟੈਕਨੋਲੋਜੀ ਆਫ ਰੇਡੀਓਐਕਟਿਵ ਐਂਡ ਰੇਅਰ ਐਲੀਮੈਂਟਸ (ਆਈਟੀਆਰਆਰਈ) ਵਿਚਾਲੇ ਆਪਸੀ ਸਹਿਯੋਗ ਬਾਰੇ ਸਮਝੌਤਾ ਪੱਤਰਵੀਅਤਨਾਮ ਦੇ ਰਾਸ਼ਟਰਪਤੀ ਸ਼੍ਰੀ ਤੋ ਲਮ ਨਾਲ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਦਾ ਪੰਜਾਬੀ ਅਨੁਵਾਦ
May 06th, 01:00 pm
ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਬੋਧ ਗਯਾ ਤੋਂ ਕੀਤੀ ਹੈ। ਇਹ ਸਾਡੇ ਦੋਵੇਂ ਦੇਸ਼ਾਂ ਦੀ ਸਾਂਝੀ ਸਭਿਆਚਾਰਕ ਅਤੇ ਅਧਿਆਤਮਕ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਇਸ ਯਾਤਰਾ ਅਤੇ ਸਾਡੀਆਂ ਸਾਰਥਕ ਚਰਚਾਵਾਂ ਨਾਲ, ਅਸੀਂ ਆਪਣੀ ਆਪਸੀ ਗੁੱਡਵਿੱਲ ਨੂੰ ਕਈ ਠੋਸ ਨਤੀਜਿਆਂ ਵਿੱਚ ਬਦਲ ਰਹੇ ਹਾਂ।ਭਾਰਤ-ਕੋਰੀਆ ਗਣਰਾਜ ਦਾ ਊਰਜਾ ਸਰੋਤ ਸੁਰੱਖਿਆ ’ਤੇ ਸਾਂਝਾ ਬਿਆਨ
April 20th, 10:56 pm
2. ਸਾਡੀ ਵਿਸ਼ੇਸ਼ ਰਣਨੀਤਕ ਭਾਈਵਾਲੀ ਦਾ ਮੁੱਖ ਅਧਾਰ ਇੱਕ ਲੰਬੇ ਸਮੇਂ ਦੀ ਅਤੇ ਭਰੋਸੇਮੰਦ ਆਰਥਿਕ ਅਤੇ ਊਰਜਾ ਸਰੋਤ ਭਾਈਵਾਲੀ ਹੈ, ਜੋ ਖੁੱਲ੍ਹੇ ਬਾਜ਼ਾਰਾਂ ਅਤੇ ਨਿਯਮਾਂ-ਅਧਾਰਿਤ ਵਪਾਰ ਪ੍ਰਤੀ ਸਾਂਝੀ ਵਚਨਬੱਧਤਾ ’ਤੇ ਅਧਾਰਿਤ ਹੈ ਅਤੇ ਜੋ ਸਾਡੀ ਖ਼ੁਸ਼ਹਾਲੀ ਅਤੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਇਸ ਸਮੇਂ ਇਨ੍ਹਾਂ ਸਾਂਝੇ ਸਿਧਾਂਤਾਂ ਦੀ ਮੁੜ ਪੁਸ਼ਟੀ ਕਰਨਾ ਅਤੇ ਮੌਜੂਦਾ ਹਾਲਾਤਾਂ ਦਾ ਉਦਯੋਗਾਂ ਅਤੇ ਬਾਜ਼ਾਰਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ-ਕੋਰੀਆ ਗਣਰਾਜ ਦਾ ਸਾਂਝਾ ਬਿਆਨ
April 20th, 10:55 pm
ਭਾਰਤ ਗਣਰਾਜ ਅਤੇ ਕੋਰੀਆ ਗਣਰਾਜ ਜਿਨ੍ਹਾਂ ਨੂੰ ਅੱਗੇ ਦੋਵੇਂ ਪੱਖ ਕਿਹਾ ਗਿਆ ਹੈ, ਨੇ ਜਲਵਾਯੂ ਪਰਿਵਰਤਨ, ਸਮੁੰਦਰੀ ਅਤੇ ਆਰਕਟਿਕ ਮੁੱਦਿਆਂ ਵਿੱਚ ਵਿਹਾਰਕ ਸਹਿਯੋਗ ਰਾਹੀਂ ਵਿਸ਼ਵ-ਵਿਆਪੀ ਸਥਿਰਤਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ।ਭਾਰਤ–ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਭਾਈਵਾਲੀ ਲਈ ਸਾਂਝਾ ਰਣਨੀਤਕ ਵਿਜ਼ਨ
April 20th, 10:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਕੋਰੀਆ ਗਣਰਾਜ (ਆਰਓਕੇ) ਦੇ ਰਾਸ਼ਟਰਪਤੀ ਮਹਾਮਹਿਮ ਲੀ ਜੇ ਮਿਯੁੰਗ ਨੇ 19 ਤੋਂ 21 ਅਪ੍ਰੈਲ, 2026 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ, ਜੋ ਕਿਸੇ ਕੋਰੀਆਈ ਰਾਸ਼ਟਰਪਤੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦਾ ਸਭ ਤੋਂ ਜਲਦੀ ਕੀਤਾ ਗਿਆ ਦੌਰਾ ਹੈ। ਰਾਸ਼ਟਰਪਤੀ ਲੀ ਜੇ ਮਿਯੁੰਗ ਦੇ ਨਾਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕੋਰੀਆਈ ਕੰਪਨੀਆਂ ਦੇ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ।ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਫਿਨਲੈਂਡ ਦਾ ਸਾਂਝਾ ਬਿਆਨ
March 05th, 08:03 pm
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਅਲੈਗਜ਼ੈਂਡਰ ਸਟੱਬ 4-7 ਮਾਰਚ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਸਟੱਬ, ਜੋ ਆਪਣੀ ਮੌਜੂਦਾ ਸਮਰੱਥਾ ਵਿੱਚ ਭਾਰਤ ਦੇ ਪਹਿਲੇ ਦੌਰੇ 'ਤੇ ਹਨ, ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਫਿਨਲੈਂਡ ਦੀ ਜਲਵਾਯੂ ਅਤੇ ਵਾਤਾਵਰਨ ਮੰਤਰੀ ਮਿਸ ਸਾਰੀ ਮੁਲਤਾਲਾ, ਫਿਨਲੈਂਡ ਦੇ ਰੁਜ਼ਗਾਰ ਮੰਤਰੀ ਮਿਸਟਰ ਮੈਟਿਆਸ ਮਾਰਟੀਨੇਨ ਅਤੇ ਅਧਿਕਾਰੀਆਂ ਅਤੇ ਵਪਾਰਕ ਨੇਤਾਵਾਂ ਵਾਲਾ ਇੱਕ ਉੱਚ-ਪੱਧਰੀ ਵਫ਼ਦ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 5 ਮਾਰਚ, 2026 ਨੂੰ ਨਵੀਂ ਦਿੱਲੀ ਵਿੱਚ ਰਾਏਸੀਨਾ ਵਾਰਤਾ ਦੇ 11ਵੇਂ ਐਡੀਸ਼ਨ ਦਾ ਉਦਘਾਟਨ ਕੀਤਾ, ਜਿਸ ਵਿੱਚ ਰਾਸ਼ਟਰਪਤੀ ਸਟੱਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਦਘਾਟਨੀ ਭਾਸ਼ਣ ਦਿੱਤਾ। ਰਾਸ਼ਟਰਪਤੀ ਸਟੱਬ ਦੀ ਇਹ ਫੇਰੀ ਫਰਵਰੀ, 2026 ਵਿੱਚ ਫਿਨਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਪੇਟੇਰੀ ਓਰਪੋ ਦੇ ਏਆਈ ਪ੍ਰਭਾਵ ਸੰਮੇਲਨ ਲਈ ਦੌਰੇ ਤੋਂ ਬਾਅਦ ਹੈ।