ਮੰਤਰੀ ਮੰਡਲ ਨੇ ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੇਲ ਨੈੱਟਵਰਕ ਦੇ ਵਿਸਤਾਰ ਲਈ ਮਲਟੀਟ੍ਰੈਕਿੰਗ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 46 ਕਿਲੋਮੀਟਰ ਦਾ ਵਾਧਾ ਹੋਇਆ
July 24th, 04:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਅੱਜ ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਬੱਲਾਰੀ-ਗੁੰਟਕਲ ਰੇਲ ਸੈਕਸ਼ਨ ‘ਤੇ ਤੀਜੀ ਅਤੇ ਚੌਥੀ ਰੇਲ ਲਾਈਨ ਵਿਛਾਉਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1,264 ਕਰੋੜ ਰੁਪਏ ਹੈ ਜਿਸ ਨੂੰ ਸਾਲ 2028-29 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।ਸੰਸਦ ਦੇ ਮੌਨਸੂਨ ਸੈਸ਼ਨ 2026 ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
July 20th, 10:30 am
ਮੌਨਸੂਨ ਦਾ ਵੀ ਕੁਝ ਲਾਭ ਨਜ਼ਰ ਆ ਰਿਹਾ ਹੈ ਅਤੇ ਮੌਨਸੂਨ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ। ਮੌਨਸੂਨ ਹੋਵੇ ਜਾਂ ਮੌਨਸੂਨ ਸੈਸ਼ਨ, ਜੇਕਰ ਦੋਵੇਂ ਕਾਰਜਸ਼ੀਲ ਹੋਣ, ਤਾਂ ਬਹੁਤ ਹੀ ਲਾਭਕਾਰੀ ਹੁੰਦੇ ਹਨ ਅਤੇ ਦੋਵੇਂ ਉਸਾਰੂ ਹੋਣ ਤਾਂ ਦੇਸ਼ ਦਾ ਭਲਾ ਹੁੰਦਾ ਹੈ, ਜੀਵਾਂ ਦੀ ਭਲਾਈ ਹੁੰਦਾ ਹੈ। ਅਤੇ ਇਸ ਲਈ, ਅਸੀਂ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਮੌਨਸੂਨ ਵੀ ਕਾਰਜਸ਼ੀਲ ਰਹੇ, ਮੌਨਸੂਨ ਸੈਸ਼ਨ ਵੀ ਲਾਭਕਾਰੀ ਰਹੇ।ਸਾਲ 2026 ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ
July 20th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਪਰਿਸਰ ਵਿੱਚ ਮੌਨਸੂਨ ਸੈਸ਼ਨ 2026 ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕੀਤਾ। ਨਵੇਂ ਸੰਸਦੀ ਸੈਸ਼ਨ ਦੀ ਸ਼ੁਰੂਆਤ ਵਿੱਚ ਹਾਜ਼ਰ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੁਦਰਤੀ ਮੌਸਮ ਦੇ ਰੂਪ ਅਤੇ ਵਿਧਾਨਕ ਉਤਪਾਦਕਤਾ ਵਿਚਕਾਰ ਇੱਕ ਸਾਰਥਕ ਤੁਲਨਾ ਪੇਸ਼ ਕੀਤੀ। ਰਾਸ਼ਟਰ ਦੀ ਸਮੁੱਚੇ ਭਲਾਈ ’ਤੇ ਦੂਰ-ਅੰਦੇਸ਼ੀ ਅਤੇ ਪ੍ਰਗਤੀਸ਼ੀਲ ਕਾਰਜਾਂ ਦੇ ਡੂੰਘੇ ਪ੍ਰਭਾਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਅੰਤ ਵਿੱਚ ਸਾਰੇ ਜੀਵਾਂ ਨੂੰ ਲਾਭ ਪਹੁੰਚਾਉਣ ਵਾਲੇ ਅਤਿਅੰਤ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਸ਼੍ਰੀ ਮੋਦੀ ਨੇ ਕਿਹਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਮੌਨਸੂਨ ਸਰਗਰਮ ਰਹੇ ਅਤੇ ਮੌਨਸੂਨ ਸੈਸ਼ਨ ਵੀ ਉਤਪਾਦਕ ਹੋਵੇ।The party governing Punjab today has neither clean intentions nor honesty: PM Modi in Jalandhar
July 17th, 04:31 pm
PM Modi addressed a massive public rally in Jalandhar, Punjab, where he highlighted the transformation of India's railway infrastructure, outlined the BJP's vision for a Viksit Punjab and called for a double-engine government to unlock the state's full potential. He also spoke about the growing opportunities for Punjab's youth through India's emerging sports economy.PM addresses an energy-packed public rally in Jalandhar, Punjab
July 17th, 04:30 pm
PM Modi addressed a massive public rally in Jalandhar, Punjab, where he highlighted the transformation of India's railway infrastructure, outlined the BJP's vision for a Viksit Punjab and called for a double-engine government to unlock the state's full potential. He also spoke about the growing opportunities for Punjab's youth through India's emerging sports economy.ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਜਲੰਧਰ ਤੋਂ ₹5,470 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ
July 17th, 03:45 pm
ਪੰਜਾਬ ਦੇ ਜਲੰਧਰ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ₹5,470 ਕਰੋੜ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ, ਜਿਸ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ।ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਹਰੇਕ ਟੀਚੇ ਦੀ ਪ੍ਰਾਪਤੀ ਵਿੱਚ ਸਮਰਪਣ ਅਤੇ ਦ੍ਰਿੜ੍ਹ ਯਤਨਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ
July 17th, 02:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜੋ ਹਰ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਮਰਪਣ ਅਤੇ ਦ੍ਰਿੜ੍ਹ ਯਤਨਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ:ਹਰਿਆਣਾ ਦੇ ਜੀਂਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 17th, 12:00 pm
ਹਰਿਆਣਾ ਦੇ ਰਾਜਪਾਲ ਸ਼੍ਰੀ ਅਸੀਮ ਘੋਸ਼ ਜੀ, ਇੱਥੋਂ ਦੇ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਹਾਜ਼ਰ ਹੋਰ ਜਨ-ਪ੍ਰਤੀਨਿਧੀਗਣ, ਅਤੇ ਇਸ ਸਮੇਂ ਤਕਨਾਲੋਜੀ ਦੇ ਮਾਧਿਅਮ ਰਾਹੀਂ ਵੀ ਹਰਿਆਣਾ ਦੇ ਕਈ ਸਥਾਨਾਂ ’ਤੇ ਹਾਜ਼ਰ ਮੇਰੇ ਸਾਰੇ ਪਿਆਰੇ ਹਰਿਆਣਾ ਦੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਜੀਂਦ ਵਿੱਚ ਤਕਰੀਬਨ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਦੇਸ਼ ਨੂੰ ਸਮਰਪਿਤ ਕੀਤੇ
July 17th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਵਿੱਚ ਤਕਰੀਬਨ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ’ਤੇ ਬਹੁਤ ਖ਼ੁਸ਼ੀ ਜ਼ਾਹਰ ਕਰਦਿਆਂ, ਪ੍ਰਧਾਨ ਮੰਤਰੀ ਨੇ ਇਲਾਕੇ ਦੀ ਅਮੀਰ ਇਤਿਹਾਸਕ, ਫੌਜੀ ਅਤੇ ਅਧਿਆਤਮਕ ਵਿਰਾਸਤ ਦਾ ਜ਼ਿਕਰ ਕੀਤਾ, ਜਿਸ ਨੂੰ ਸ਼ਕਤੀ ਪੀਠ ਮਾਤਾ ਜਯੰਤੀ ਦੀ ਵਿਸ਼ੇਸ਼ ਬਖਸ਼ਿਸ਼ ਪ੍ਰਾਪਤ ਹੈ। ਦਹਾਕਿਆਂ ਪਹਿਲਾਂ ਸੰਗਠਨਾਤਮਕ ਡਿਊਟੀਆਂ ਲਈ ਸ਼ਹਿਰ ਦੇ ਆਪਣੇ ਸ਼ੁਰੂਆਤੀ ਦੌਰਿਆਂ ਨੂੰ ਯਾਦ ਕਰਦਿਆਂ, ਉਨ੍ਹਾਂ ਨੇ ਮਿਲੇ ਉਸ ਪਿਆਰ ਨੂੰ ਯਾਦ ਕੀਤਾ, ਜੋ ਮੁਰ੍ਹਾ ਮੱਝਾਂ ਦੀ ਡੇਅਰੀ, ਦੇਸੀ ਬੂਰਾ ਅਤੇ ਘੇਵਰ ਵਰਗੇ ਸਥਾਨਕ ਖਾਣ-ਪੀਣ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਕੋਈ ਆਮ ਧਰਤੀ ਨਹੀਂ ਹੈ; ਇਹ ਇਤਿਹਾਸ, ਬਹਾਦਰੀ, ਧਰਮ ਅਤੇ ਬਹੁਤ ਵੱਡੇ ਮਾਣ ਵਾਲੀ ਧਰਤੀ ਹੈ।”ਪ੍ਰਧਾਨ ਮੰਤਰੀ 17 ਜੁਲਾਈ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ
July 15th, 06:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੁਲਾਈ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ। ਸਵੇਰੇ 11 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਜੀਂਦ ਰੇਲਵੇ ਸਟੇਸ਼ਨ 'ਤੇ ਜੀਂਦ ਅਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡ੍ਰੋਜਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਸਵੇਰੇ 11:30 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਜੀਂਦ ਦੇ ਏਕਲਵਯ ਸਟੇਡੀਅਮ ਵਿਖੇ ਲਗਭਗ ₹14,700 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।ਮੰਤਰੀ ਮੰਡਲ ਨੇ ਓਡੀਸ਼ਾ ਅਤੇ ਝਾਰਖੰਡ ਦੇ ਚਾਰ ਜ਼ਿਲ੍ਹਿਆਂ ਲਈ ਦੋ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 145 ਕਿਲੋਮੀਟਰ ਦਾ ਵਾਧਾ ਹੋਵੇਗਾ
July 15th, 04:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲੇ ਦੀ ਮੰਤਰੀ ਮੰਡਲ ਕਮੇਟੀ ਨੇ ਅੱਜ ਰੇਲਵੇ ਮੰਤਰਾਲੇ ਦੀ ਲਗਭਗ 3,907 ਕਰੋੜ ਰੁਪਏ (ਲਗਭਗ) ਦੀ ਕੁੱਲ ਲਾਗਤ ਵਾਲੇ 2 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਹੇਠ ਲਿਖੇ ਸ਼ਾਮਲ ਹਨ:ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 09th, 03:22 pm
ਮੈਂ ਉਸ ਧਰਤੀ ਦੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਜਿੱਥੇ ਅਸੀਂ ਮਿਲ ਰਹੇ ਹਾਂ ਅਤੇ ਮੈਂ ਉਨ੍ਹਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਦੇ ਵਡੇਰਿਆਂ ਨੂੰ ਸਤਿਕਾਰ ਭੇਟ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
July 09th, 03:00 pm
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਲਬਨੀਜ਼ ਦੀ ਗੌਰਵਮਈ ਮੌਜੂਦਗੀ ਅਤੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਬਣਾਉਣ, ਖ਼ਾਸ ਤੌਰ ’ਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਦ੍ਰਿੜ੍ਹ ਵਚਨਬੱਧਤਾ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਦਹਾਕੇ ਵਿੱਚ ਦੁਵੱਲੀ ਭਾਈਵਾਲੀ ਵਿੱਚ ਹੋਈ ਜ਼ਿਕਰਯੋਗ ਤਰੱਕੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੀਆਂ ਅਰਥ-ਵਿਵਸਥਾਵਾਂ ਦੀ ਆਪਸੀ ਪੂਰਕਤਾ ਦੋਵਾਂ ਦੇਸ਼ਾਂ ਨੂੰ ਇੱਕ ਸੁਰੱਖਿਅਤ, ਖ਼ੁਸ਼ਹਾਲ ਅਤੇ ਮਜ਼ਬੂਤ ਭਾਈਵਾਲੀ ਨੂੰ ਆਕਾਰ ਦੇਣ ਲਈ ਸੁਭਾਵਿਕ ਭਾਈਵਾਲ ਬਣਾਉਂਦੀ ਹੈ।ਇਕਨੌਮਿਕ ਰੋਡਮੈਪ ਬਿਜ਼ਨਸ ਰਿਸੈਪਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 09th, 06:15 am
ਭਾਰਤ ਨੇ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਅਤੇ 2070 ਤੱਕ ਨੈੱਟ ਜ਼ੀਰੋ ਦਾ ਟੀਚਾ ਰੱਖਿਆ ਹੈ। ਆਸਟ੍ਰੇਲੀਆ ਦੀ ਤਕਨਾਲੋਜੀ, ਪੂੰਜੀ ਅਤੇ ਸਰੋਤ ਇਸ ਤਬਦੀਲੀ ਨੂੰ ਗਤੀ ਦੇ ਸਕਦੇ ਹਨ।Prime Minister addresses Australia-India CEOs Forum and Economic Roadmap Business event
July 09th, 06:00 am
PM Modi participated in the Australia-India CEOs Forum and the Economic Roadmap Business event in Melbourne. Addressing the CEOs Forum, he highlighted India's strong economic growth, policy reforms, digital transformation and expanding innovation ecosystem. Addressing the Economic Roadmap Business event, he expressed satisfaction at the growth of trade and investment ties based on ECTA and called for early conclusion of the proposed CECA.ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 06th, 06:47 pm
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਮਿਤ ਭਾਈ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ, ਪੱਛਮੀ ਬੰਗਾਲ ਦੇ ਊਰਜਾਵਾਨ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ, ਭਾਜਪਾ ਦੇ ਸੀਨੀਅਰ ਮੈਂਬਰ, ਸਾਡੇ ਵਰਗੇ ਲੱਖਾਂ ਵਰਕਰਾਂ ਦੀ ਪ੍ਰੇਰਣਾ, ਸ੍ਰੀਮਾਨ ਮਾਖਨਲਾਲ ਜੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਸ਼ੌਮਿਕ ਭੱਟਾਚਾਰਯ, ਹਾਜ਼ਰ ਲੋਕ-ਪ੍ਰਤੀਨਿਧੀ, ਹੋਰ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਦੇ ਮੌਕੇ 'ਤੇ ਸੰਬੋਧਨ ਕੀਤਾ
July 06th, 06:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਦੇ ਮੌਕੇ 'ਤੇ ਇੱਕ ਵੀਡੀਓ ਸੰਦੇਸ਼ ਜ਼ਰੀਏ ਲੋਕਾਂ ਨੂੰ ਸੰਬੋਧਨ ਕੀਤਾ। ਪਹਿਲਾਂ ਤੋਂ ਤੈਅ ਯਾਤਰਾ ਸਮਾਗਮ ਦੀ ਵਜ੍ਹਾ ਕਰਕੇ ਖ਼ੁਦ ਉੱਥੇ ਮੌਜੂਦ ਨਾ ਹੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇਸ ਖ਼ਾਸ ਮੌਕੇ 'ਤੇ ਭੂਗੋਲਿਕ ਦੂਰੀਆਂ ਨੂੰ ਮਿਟਾਉਣ ਵਿੱਚ ਡਿਜੀਟਲ ਕਨੈਕਟੀਵਿਟੀ ਦੀ ਸ਼ਾਨਦਾਰ ਤਾਕਤ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ਤਕਨੀਕ ਦੀ ਮਦਦ ਨਾਲ ਮੈਂ ਇਸ ਇਤਿਹਾਸਕ ਸਮਾਗਮ ਵਿੱਚ ਤੁਹਾਡੇ ਨਾਲ ਜੁੜ ਰਿਹਾ ਹਾਂ।ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 22nd, 10:24 pm
ਰਿਪਬਲਿਕ ਟੀਵੀ ਨੈੱਟਵਰਕ ਦੇ ਸਾਰੇ ਦਰਸ਼ਕ ਅਤੇ ਹੁਣ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਵੀ ਮੇਰਾ ਪ੍ਰਣਾਮ! ਮੈਂ ਇਸ ਸਮਿਟ ਵਿੱਚ ਹਿੱਸਾ ਲੈਣ ਆਏ ਸਾਰੇ ਸਾਥੀਆਂ ਦਾ ਵੀ ਸਵਾਗਤ ਕਰਦਾ ਹਾਂ। 24 ਘੰਟੇ ਚੱਲਣ ਵਾਲੇ ਚੈਨਲਾਂ ਵਿੱਚ ਬ੍ਰੇਕਿੰਗ ਨਿਊਜ਼ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਅੱਜ-ਕੱਲ੍ਹ ਤਾਂ ਦੁਨੀਆ ਵਿੱਚ ਹੀ, ਪੂਰੀ ਦੁਨੀਆ ਵਿੱਚ ਕਿਤੇ ਵੀ ਨਜ਼ਰ ਮਾਰੀਏ, ਪੂਰੀ ਦੁਨੀਆ ਬ੍ਰੇਕਿੰਗ ਨਿਊਜ਼ ਦੇ ਮੋਡ ’ਤੇ ਹੀ ਹੈ, ਅਤੇ ਇੰਨੀ ਭੱਜ-ਦੌੜ ਵਿੱਚ ਤੁਸੀਂ ਸਾਰੇ, ਇਸ ਸਮਿਟ ਨੂੰ ਹੋਸਟ ਕਰ ਰਹੇ ਹੋ, ਇਸ ਦਾ ਹਿੱਸਾ ਬਣੇ ਹੋ। ਅਤੇ ਇਸ ਲਈ ਤੁਸੀਂ ਖ਼ਾਸ ਵਧਾਈ ਦੇ ਪਾਤਰ ਹੋ। ਅਤੇ ਇਸ ਵਾਰ ਤੁਹਾਡੀ ਚਰਚਾ ਦਾ ਵਿਸ਼ਾ ਵੀ ਓਨਾ ਹੀ ਮਹੱਤਵਪੂਰਨ ਹੈ... ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ (Great Power India: Nation First...)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਸਮਿਟ 2026 ਨੂੰ ਸੰਬੋਧਨ ਕੀਤਾ
June 22nd, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਰਿਪਬਲਿਕ ਸਮਿਟ' ਨੂੰ ਸੰਬੋਧਨ ਕੀਤਾ। ਸਮਿਟ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਬੰਧਕਾਂ ਨੂੰ ਅਜਿਹੇ ਦੌਰ ਵਿੱਚ ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ” (Great Power India: Nation First) ਵਿਸ਼ੇ ’ਤੇ ਚਰਚਾ ਆਯੋਜਿਤ ਕਰਨ ਦੇ ਲਈ ਵਧਾਈਆਂ ਦਿੱਤੀਆਂ, ਜਦੋਂ ਦੁਨੀਆ ਤੇਜ਼ੀ ਨਾਲ ਅਤੇ ਮਹੱਤਵਪੂਰਨ ਬਦਲਾਵ ਦੇਖ ਰਹੀ ਹੈ।ਉੜੀਸਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 20th, 01:10 pm
ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ, ਰਾਜਪਾਲ ਸ਼੍ਰੀ ਹਰੀ ਬਾਬੂ ਜੀ, ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਜੀ, ਉੱਪ ਮੁੱਖ ਮੰਤਰੀ ਸ਼੍ਰੀ ਕਨਕ ਵਰਧਨ ਸਿੰਘ ਦੇਵ ਜੀ, ਸ਼੍ਰੀਮਤੀ ਪ੍ਰਭਾਵਤੀ ਪਰਿਦਾ ਜੀ, ਉੜੀਸਾ ਦੇ ਮੰਤਰੀ ਸ਼੍ਰੀ ਗਣੇਸ਼ ਸਿੰਘ ਖੁੰਟੀਆ ਜੀ, ਸ਼੍ਰੀ ਕ੍ਰਿਸ਼ਨਾ ਚੰਦਰ ਮਹਾਪਾਤ੍ਰਾ ਜੀ, ਸੰਸਦ ਮੈਂਬਰ ਸ਼੍ਰੀ ਨਬਾ ਚਰਨ ਮਾਝੀ ਜੀ, ਸ਼੍ਰੀ ਮਨਮੋਹਨ ਸਮਲ ਜੀ, ਸ਼੍ਰੀ ਬੈਜਯੰਤ ਪਾਂਡਾ ਜੀ, ਹੋਰ ਸਾਰੇ ਮਾਣਯੋਗ ਮਹਿਮਾਨ, ਭਰਾਵੋ ਅਤੇ ਭੈਣੋ।