ਸ੍ਰੀਲੰਕਾ ਵਿੱਚ ਭਾਰਤੀ ਮੂਲ ਦੇ ਤਮਿਲ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 05th, 10:59 pm

ਸ੍ਰੀਲੰਕਾ ਦੇ ਭਾਰਤੀ ਮੂਲ ਦੇ ਤਮਿਲ (ਆਈਓਟੀ-IOT) ਨੇਤਾਵਾਂ ਨੇ ਅੱਜ ਕੋਲੰਬੋ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ, ਸ੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਆਈਓਟੀਜ਼ (IOTs) ਦੇ ਲਈ 10,000 ਮਕਾਨ, ਹੈਲਥਕੇਅਰ ਸੁਵਿਧਾਵਾਂ, ਪਵਿੱਤਰ ਸਥਲ ਸੀਤਾ ਏਲਿਯਾ ਮੰਦਿਰ (sacred site Seetha Eliya temple) ਅਤੇ ਹੋਰ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸਹਾਇਤਾ ਕਰੇਗਾ।