ਕੈਬਨਿਟ ਨੇ ਜਨਤਕ ਨਿਜੀ ਭਾਗੀਦਾਰੀ (ਪੀਪੀਪੀ) ਅਧੀਨ ਨਿਜੀ ਭਾਗੀਦਾਰ ਨੂੰ ਸ਼ਾਮਲ ਕਰਦੇ ਹੋਏ ਲੰਬੇ ਸਮੇਂ ਦੇ ਲਾਇਸੈਂਸ ਰਾਹੀਂ ਨਾਗਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਪਗ੍ਰੇਡੇਸ਼ਨ ਅਤੇ ਆਧੁਨਿਕੀਕਰਣ ਨੂੰ ਪ੍ਰਵਾਨਗੀ ਦਿੱਤੀ

May 13th, 03:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏਏਆਈ) ਦੁਆਰਾ ਐੱਮਆਈਐੱਲ (MIHAN ਇੰਡੀਆ ਲਿਮਿਟੇਡ) ਨੂੰ ਲੀਜ਼ 'ਤੇ ਦਿੱਤੀ ਗਈ ਜ਼ਮੀਨ ਦੀ ਲੀਜ਼ ਮਿਆਦ ਨੂੰ 06.08.2039 ਤੋਂ ਅੱਗੇ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਤਾਂ ਜੋ ਐੱਮਆਈਐੱਲ ਵਪਾਰਕ ਸੰਚਾਲਨ ਮਿਤੀ (ਸੀਓਡੀ) ਤੋਂ 30 ਵਰ੍ਹਿਆਂ ਲਈ ਨਾਗਪੁਰ ਹਵਾਈ ਅੱਡੇ ਦਾ ਲਾਇਸੈਂਸ ਰਿਆਇਤੀਕਰਤਾ, ਅਰਥਾਤ ਜੀਐੱਮਆਰ ਨਾਗਪੁਰ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਜੀਐੱਨਆਈਏਐੱਲ) ਨੂੰ ਦੇ ਸਕੇ।

ਕੈਬਨਿਟ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਖ਼ਾਹਿਸ਼ੀ ਇੰਡੀਆਏਆਈ (IndiaAI) ਮਿਸ਼ਨ ਨੂੰ ਪ੍ਰਵਾਨਗੀ ਦਿੱਤੀ

March 07th, 08:40 pm

ਭਾਰਤ ਵਿੱਚ ਏਆਈ ਨਿਰਮਾਣ ਅਤੇ ਭਾਰਤ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਕਾਰਜ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ 10,371.92 ਕਰੋੜ ਰੁਪਏ ਦੇ ਬਜਟ ਖਰਚੇ ਦੇ ਨਾਲ ਰਾਸ਼ਟਰੀ ਪੱਧਰ ਦੇ ਵਿਆਪਕ ਇੰਡੀਆਏਆਈ (IndiaAI) ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ।