ਪ੍ਰਧਾਨ ਮੰਤਰੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਅਤੇ ਬ੍ਰਿਟਿਸ਼ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ
July 24th, 07:38 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਸਰ ਕੀਰ ਸਟਾਰਮਰ ਨੇ ਅੱਜ ਇਤਿਹਾਸਕ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ [ਸੀਈਟੀਏ] 'ਤੇ ਦਸਤਖਤ ਕਰਨ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਬੈਠਕ ਵਿੱਚ ਸਿਹਤ, ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ, ਆਟੋਮੋਬਾਈਲ, ਊਰਜਾ, ਮੈਨੁਫੈਕਚਰਿੰਗ, ਦੂਰਸੰਚਾਰ, ਟੈਕਨੋਲੋਜੀ, ਆਈਟੀ, ਲੌਜਿਸਟਿਕਸ, ਟੈਕਸਟਾਈਲ ਅਤੇ ਵਿੱਤੀ ਸੇਵਾਵਾਂ ਖੇਤਰਾਂ ਦੇ ਦੋਵੇਂ ਪਾਸਿਆਂ ਦੇ ਪ੍ਰਮੁੱਖ ਉਦਯੋਗਪਤੀ ਮੌਜੂਦ ਸਨ। ਇਹ ਖੇਤਰ ਦੋਵੇਂ ਦੇਸ਼ਾਂ ਵਿੱਚ ਰੋਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।ਭਾਰਤ-ਬ੍ਰਿਟੇਨ ਵਿਜ਼ਨ 2035
July 24th, 07:12 pm
ਭਾਰਤ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਨੇ 24 ਜੁਲਾਈ, 2025 ਨੂੰ ਲੰਦਨ ਵਿੱਚ ਦੁਵੱਲੀ ਮੀਟਿੰਗ ਦੌਰਾਨ ਨਵੇਂ “ਭਾਰਤ-ਬ੍ਰਿਟੇਨ ਵਿਜ਼ਨ 2035” ਨੂੰ ਸਾਂਝੀ ਸਵੀਕ੍ਰਿਤੀ ਪ੍ਰਦਾਨ ਕਰ ਦਿੱਤੀ ਹੈ, ਜੋ ਮੁੜ ਸੁਰਜੀਤ ਸਾਂਝੇਦਾਰੀ ਦੀ ਪੂਰਨ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਇਹ ਮਹੱਤਵਅਕਾਂਖੀ ਅਤੇ ਭਵਿੱਖ-ਕੇਂਦ੍ਰਿਤ ਸਮਝੌਤਾ, ਤੇਜ਼ੀ ਨਾਲ ਬਦਲਦੇ ਗਲੋਬਲ ਦੌਰ ਵਿੱਚ ਆਪਸੀ ਵਿਕਾਸ, ਸਮ੍ਰਿੱਧੀ ਅਤੇ ਇੱਕ ਸਮ੍ਰਿੱਧ, ਸੁਰੱਖਿਅਤ ਅਤੇ ਟਿਕਾਊ ਵਿਸ਼ਵ ਨੂੰ ਆਕਾਰ ਦੇਣ ਲਈ ਦੋਵਾਂ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਸੰਕਲਪ ਨੂੰ ਰੇਖਾਂਕਿਤ ਕਰਦਾ ਹੈ।ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਸਾਂਝੀ ਪ੍ਰੈੱਸ ਸਟੇਟਮੈਂਟ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 24th, 04:20 pm
ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਸਟਾਰਮਰ ਦੇ ਗਰਮਜੋਸ਼ੀ ਭਰੇ ਸੁਆਗਤ-ਸਤਿਕਾਰ ਲਈ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਅੱਜ ਸਾਡੇ ਸਬੰਧਾਂ ਵਿੱਚ ਇੱਕ ਇਤਿਹਾਸਕ ਦਿਵਸ ਹੈ। ਮੈਨੂੰ ਪ੍ਰਸੰਨਤਾ ਹੈ ਕਿ ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ, ਅੱਜ ਦੋਨੋਂ ਦੇਸ਼ਾਂ ਦਰਮਿਆਨ Comprehensive Economic and Trade Agreement ਸੰਪੰਨ ਹੋਇਆ ਹੈ।ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
July 24th, 04:00 pm
ਮੈਂ ਦਿਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਇਸ ਸੁਆਗਤ ਦੇ ਲਈ, ਸ਼ਾਨਦਾਰ ਸਨਮਾਨ ਦੇ ਲਈ ਅਤੇ ਚੈਕਰਸ ਵਿੱਚ ਅੱਜ ਇੱਕ ਨਵਾਂ ਇਤਿਹਾਸ ਰਚਣ ਅਸੀਂ ਜਾ ਰਹੇ ਹਾਂ। ਅਤੇ ਭਾਰਤ ਅਤੇ UK ਮਿਲ ਕੇ ਇੱਕ ਨਵਾਂ ਇਤਿਹਾਸ ਦੀ ਨੀਂਹ ਰੱਖ ਰਹੇ ਹਾਂ।ਪ੍ਰਧਾਨ ਮੰਤਰੀ ਨੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
July 24th, 03:59 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 -24 ਜੁਲਾਈ 2025 ਨੂੰ ਯੂਨਾਈਟਿਡ ਕਿੰਗਡਮ ਦੇ ਆਪਣੇ ਸਰਕਾਰੀ ਦੌਰੇ ਦੌਰਾਨ ਅੱਜ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ, ਮਾਣਯੋਗ ਸਰ ਕੀਰ ਸਟਾਰਮਰ (Sir Keir Starmer) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸਟਾਰਮਰ ਨੇ ਬਕਿੰਘਮਸ਼ਾਇਰ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਦੇ ਕੰਟ੍ਰੀ ਰੈਜ਼ੀਡੇਂਸ ਚੈਕਰਸ ਵਿਖੇ ਪਹੁੰਚਣ 'ਤੇ ਮੋਦੀ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਵਨ-ਔਨ-ਵਨ ਮੀਟਿੰਗ ਦੇ ਨਾਲ- ਨਾਲ ਵਫ਼ਦ ਪੱਧਰ ਦੀ ਵਾਰਤਾ ਵੀ ਕੀਤੀ।PM Modi arrives in London, United Kingdom
July 24th, 12:15 pm
Prime Minister Narendra Modi arrived in United Kingdom a short while ago. In United Kingdom, PM Modi will hold discussions with UK PM Starmer on India-UK bilateral relations and will also review the progress of the Comprehensive Strategic Partnership.ਪ੍ਰਧਾਨ ਮੰਤਰੀ ਦਾ ਯੂਨਾਈਟਿਡ ਕਿੰਗਡਮ ਅਤੇ ਮਾਲਦੀਵ ਦਾ ਦੌਰਾ (23 - 26 ਜੁਲਾਈ, 2025)
July 20th, 10:49 pm
ਪ੍ਰਧਾਨ ਮੰਤਰੀ ਮੋਦੀ 23 - 26 ਜੁਲਾਈ ਤੱਕ ਯੂਨਾਈਟਿਡ ਕਿੰਗਡਮ ਦਾ ਅਧਿਕਾਰਤ ਦੌਰਾ ਅਤੇ ਮਾਲਦੀਵ ਦਾ ਸਰਕਾਰੀ ਦੌਰਾ ਕਰਨਗੇ। ਉਹ ਪ੍ਰਧਾਨ ਮੰਤਰੀ ਸਟਾਰਮਰ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰਨਗੇ, ਅਤੇ ਉਹ ਸੀਐੱਸਪੀ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਮੋਦੀ 26 ਜੁਲਾਈ ਨੂੰ ਮਾਲਦੀਵ ਦੀ ਸੁਤੰਤਰਤਾ ਦੀ 60ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ 'ਗੈਸਟ ਆਵ੍ ਆਨਰ' ਹੋਣਗੇ। ਉਹ ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨਾਲ ਮੁਲਾਕਾਤ ਕਰਨਗੇ ਅਤੇ ਆਪਸੀ ਹਿਤਾਂ ਦੇ ਮੁੱਦਿਆਂ 'ਤੇ ਚਰਚਾ ਕਰਨਗੇ।