ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
May 17th, 11:43 pm
ਕੁਝ ਸਮਾਂ ਪਹਿਲਾਂ ਮੈਨੂੰ ਸਵੀਡਨ ਦੇ 'ਰੌਇਲ ਆਰਡਰ ਆਫ ਦਿ ਪੋਲਰ ਸਟਾਰ' ਦੇ ਸਰਬ-ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ, ਇਹ ਇੱਕ ਸੌ ਚਾਲੀ ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਸਵੀਡਨ ਦੇ ਸਾਡੇ ਉਨ੍ਹਾਂ ਸਾਰੇ ਸਾਥੀਆਂ ਦਾ ਵੀ ਸਨਮਾਨ ਹੈ, ਜਿਨ੍ਹਾਂ ਨੇ ਭਾਰਤ-ਸਵੀਡਨ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਇੱਕ ਪੱਕਾ ਆਧਾਰ ਦਿੱਤਾ।ਪ੍ਰਧਾਨ ਮੰਤਰੀ ਨੂੰ ਸਵੀਡਨ ਵਿੱਚ ਰਾਇਲ ਆਰਡਰ ਆਫ਼ ਦਿ ਪੋਲਰ ਸਟਾਰ, ਡਿਗਰੀ ਕਮਾਂਡਰ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ
May 17th, 11:13 pm
ਗੋਥੇਨਬਰਗ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ, ਸਵੀਡਨ ਦੀ ਸ਼ਾਹੀ ਕ੍ਰਾਊਨ ਪ੍ਰਿੰਸਸ ਵਿਕਟੋਰੀਆ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 'ਰਾਇਲ ਆਰਡਰ ਆਫ਼ ਦਿ ਪੋਲਰ ਸਟਾਰ, ਡਿਗਰੀ ਕਮਾਂਡਰ ਗ੍ਰੈਂਡ ਕਰਾਸ' ਪ੍ਰਦਾਨ ਕੀਤਾ, ਜੋ ਕਿ 18ਵੀਂ ਸਦੀ ਵਿੱਚ ਸਥਾਪਤ ਸਵੀਡਨ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਸਨਮਾਨਾਂ ਵਿੱਚੋਂ ਇੱਕ ਹੈ। ਇਹ ਸਵੀਡਨ ਦਾ ਸਭ ਤੋਂ ਉੱਚਾ ਸਨਮਾਨ ਹੈ, ਜੋ ਵਿਦੇਸ਼ੀ ਸਰਕਾਰਾਂ ਦੇ ਮੁਖੀਆਂ ਨੂੰ ਬੇਮਿਸਾਲ ਜਨਤਕ ਸੇਵਾ ਅਤੇ ਸਵੀਡਨ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇ ਸਨਮਾਨ ਵਜੋਂ ਦਿੱਤਾ ਜਾਂਦਾ ਹੈ।ਪ੍ਰਧਾਨ ਮੰਤਰੀ ਸਵੀਡਨ ਪਹੁੰਚੇ
May 17th, 06:09 pm
ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਅਹਿਮ ਪੜਾਅ ਵਿੱਚ ਸਵੀਡਨ ਦੇ ਗੋਟੇਨਬਰਗ ਪਹੁੰਚੇ, ਅਤੇ ਉਨ੍ਹਾਂ ਦਾ ਸਵਾਗਤ ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਖ਼ੁਦ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਲਈ ਸਵੀਡਨ ਨੇ ਆਪਣੇ ਫਾਈਟਰ ਜੈੱਟਸ ਨਾਲ ਐਸਕਾਰਟ ਵੀ ਪ੍ਰਦਾਨ ਕੀਤਾ। ਇਹ ਦੌਰਾ ਭਾਰਤ-ਸਵੀਡਨ ਸਬੰਧਾਂ ਦੀ ਵਧਦੀ ਡੂੰਘਾਈ ਅਤੇ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।