ਭਾਰਤ–ਓਮਾਨ ਬਿਜ਼ਨਸ ਫੋਰਮ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ

December 18th, 04:08 pm

ਇਸ ਕਾਰੋਬਾਰੀ ਸੰਮੇਲਨ ਲਈ ਤੁਹਾਡੀ ਗਰਮਜੋਸ਼ੀ ਮੇਰਾ ਵੀ ਉਤਸ਼ਾਹ ਵਧਾ ਰਹੀ ਹੈ। ਅੱਜ ਦੀ ਇਹ ਸੰਮੇਲਨ, ਭਾਰਤ - ਓਮਾਨ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਵੇਗਾ, ਨਵੀਂ ਗਤੀ ਦੇਵੇਗਾ ਅਤੇ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਅਤੇ ਇਸ ਵਿੱਚ ਤੁਹਾਡਾ ਸਭ ਦਾ ਬਹੁਤ ਵੱਡਾ ਰੋਲ ਹੈ।

ਪ੍ਰਧਾਨ ਮੰਤਰੀ ਨੇ ਭਾਰਤ-ਓਮਾਨ ਬਿਜ਼ਨਸ ਫੋਰਮ ਵਿੱਚ ਹਿੱਸਾ ਲਿਆ

December 18th, 11:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਸਕਟ ਵਿੱਚ ਭਾਰਤ-ਓਮਾਨ ਵਪਾਰ ਫੋਰਮ ਨੂੰ ਸੰਬੋਧਨ ਕੀਤਾ। ਓਮਾਨ ਦੇ ਵਣਜ, ਉਦਯੋਗ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਕੈਸ ਅਲ ਯੂਸਫ਼, ਓਮਾਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸ਼ੇਖ਼ ਫੈਸਲ ਅਲ ਰਵਾਸ, ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪਿਊਸ਼ ਗੋਇਲ ਅਤੇ ਸੀਆਈਆਈ ਦੇ ਪ੍ਰਧਾਨ ਸ਼੍ਰੀ ਰਾਜੀਵ ਮੇਮਾਨੀ ਨੇ ਮੀਟਿੰਗ ਵਿੱਚ ਹਿੱਸਾ ਲਿਆ। ਫੋਰਮ ਵਿੱਚ ਊਰਜਾ, ਖੇਤੀਬਾੜੀ, ਲੌਜਿਸਟਿਕਸ, ਬੁਨਿਆਦੀ ਢਾਂਚਾ, ਨਿਰਮਾਣ, ਸਿਹਤ, ਵਿੱਤੀ ਸੇਵਾਵਾਂ, ਗਰੀਨ ਡਿਵੈਲਪਮੈਂਟ, ਸਿੱਖਿਆ ਅਤੇ ਸੰਪਰਕ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਵਪਾਰਕ ਪ੍ਰਤੀਨਿਧੀਆਂ ਨੇ ਹਿੱਸਾ ਲਿਆ।