ਪ੍ਰਧਾਨ ਮੰਤਰੀ ਨੇ ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

July 14th, 11:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਵਿਭਿੰਨ ਅਵਸਰਾਂ ‘ਤੇ ਨਾਇਜੀਰੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮੁਹੰਮਦੂ ਬੁਹਾਰੀ ਦੇ ਨਾਲ ਆਪਣੀਆਂ ਬੈਠਕਾਂ ਅਤੇ ਬਾਤਚੀਤ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਮੁਹੰਮਦੂ ਬੁਹਾਰੀ ਦੀ ਸਿਆਣਪ, ਨਿੱਘ ਅਤੇ ਭਾਰਤ-ਨਾਇਜੀਰੀਆ ਮਿੱਤਰਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਅਦੁੱਤੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਮੈਂ ਭਾਰਤ ਦੇ 1.4 ਅਰਬ ਲੋਕਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ, ਨਾਇਜੀਰੀਆ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਆਪਣੀਆਂ ਹਾਰਦਿਕ ਸੰਵੇਦਨਾਵਾਂ ਵਿਅਕਤ ਕਰਦਾ ਹਾਂ।