ਗਾਲਾ ਲੰਚ (Gala Lunch) ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 11th, 12:32 pm
ਪਿਛਲੇ ਸਾਲ ਪ੍ਰਧਾਨ ਮੰਤਰੀ ਲਕਸਨ ਦੀ ਭਾਰਤ ਯਾਤਰਾ ਨਾਲ ਸਾਡੇ ਸਬੰਧਾਂ ਦੇ ਹਰ ਖੇਤਰ ਵਿੱਚ ਨਵੀਂ ਊਰਜਾ ਆਈ ਹੈ। ਉਨ੍ਹਾਂ ਦੀ ਅਗਵਾਈ, ਸਪੱਸ਼ਟ ਵਿਜ਼ਨ ਅਤੇ ਮਜ਼ਬੂਤ ਵਚਨਬੱਧਤਾ ਨਾਲ, ਭਾਰਤ ਅਤੇ ਨਿਊਜ਼ੀਲੈਂਡ ਦੀ ਦੋਸਤੀ ਨੂੰ ਨਵੀਂ ਗਤੀ ਅਤੇ ਨਵੀਂ ਦਿਸ਼ਾ ਮਿਲੀ ਹੈ। ਅੱਜ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯਾਤਰਾ ਹੋ ਰਹੀ ਹੈ। ਅਤੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਬਹੁਤ ਸਾਰੇ ਚੰਗੇ ਕੰਮ ਹਨ, ਜੋ ਮੇਰੇ ਤੋਂ ਪਹਿਲਾਂ ਵਾਲੇ ਲੋਕ ਮੇਰੇ ਲਈ ਛੱਡ ਕੇ ਗਏ ਹਨ, ਜਿਨ੍ਹਾਂ ਨੂੰ ਮੈਂ ਪੂਰਾ ਕਰ ਰਿਹਾ ਹਾਂ। ਸਾਥੀਓ, ਇਹ ਸਾਡੇ ਸਬੰਧਾਂ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ''ਭਾਰਤ-ਨਿਊਜ਼ੀਲੈਂਡ: ਇੱਕ ਸਫ਼ਲ ਭਾਈਵਾਲੀ'' ਵਿੱਚ ਹਿੱਸਾ ਲਿਆ
July 11th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਵੱਲੋਂ ਆਯੋਜਿਤ ਭਾਰਤ-ਨਿਊਜ਼ੀਲੈਂਡ: ਇੱਕ ਸਫ਼ਲ ਭਾਈਵਾਲੀ ਵਿਸ਼ੇ ’ਤੇ ਅਧਾਰਿਤ ਇੱਕ ਵਿਸ਼ੇਸ਼ ਭੋਜਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਰਾਜਨੀਤੀ, ਵਪਾਰ, ਉਦਯੋਗ, ਸਿੱਖਿਆ, ਤਕਨਾਲੋਜੀ, ਖੇਡਾਂ ਅਤੇ ਕਲਾ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ।