ਭਾਰਤ-ਮੌਰੀਸ਼ਸ ਸੰਯੁਕਤ ਐਲਾਨ: ਵਿਸ਼ੇਸ਼ ਆਰਥਿਕ ਪੈਕੇਜ

September 11th, 01:53 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ ਭਾਰਤ ਦੇ ਸਰਕਾਰੀ ਦੌਰੇ ‘ਤੇ ਆਏ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਮੁੱਦਿਆਂ ਦੀ ਇੱਕ ਵਿਸਤ੍ਰਿਤ ਲੜੀ 'ਤੇ ਅਤਿਅੰਤ ਲਾਭਦਾਇਕ ਚਰਚਾ ਕੀਤੀ। ਮੌਰੀਸ਼ਸ ਸਰਕਾਰ ਦੀ ਬੇਨਤੀ 'ਤੇ ਹੇਠਾਂ ਲਿਖੇ ਪ੍ਰੋਜੈਕਟਾਂ 'ਤੇ ਸਿਧਾਂਤਕ ਤੌਰ 'ਤੇ ਭਾਰਤ ਅਤੇ ਮੌਰੀਸ਼ਸ ਦੁਆਰਾ ਸੰਯੁਕਤ ਤੌਰ 'ਤੇ ਲਾਗੂ ਕਰਨ ਲਈ ਸਹਿਮਤੀ ਵਿਅਕਤ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ

June 24th, 09:54 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਰੀਸ਼ਸ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਨਵੀਨਚੰਦ੍ਰ ਰਾਮਗੁਲਾਮ (Dr. Navinchandra Ramgoolam) ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਭਾਰਤ ਅਤੇ ਮਾਰੀਸ਼ਸ ਦਰਮਿਆਨ ਵਿਸ਼ੇਸ਼ ਅਤੇ ਅਦੁੱਤੀ ਸਬੰਧਾਂ ‘ਤੇ ਜ਼ੋਰ ਦਿੰਦੇ ਹੋਏ, ਦੋਵੇਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦ੍ਰ ਰਾਮਗੁਲਾਮ ਨੇ ਮੌਰੀਸ਼ਸ ਵਿੱਚ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ਼ ਪਬਲਿਕ ਸਰਵਿਸ ਐਂਡ ਇਨੋਵੇਸ਼ਨ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ

March 12th, 03:13 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦ੍ਰ ਰਾਮਗੁਲਾਮ ਨੇ ਮੌਰੀਸ਼ਸ ਦੇ ਰੇਡੁਇਟ ਵਿੱਚ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਫ਼ ਪਬਲਿਕ ਸਰਵਿਸ ਐਂਡ ਇਨੋਵੇਸ਼ਨ ਦਾ ਅੱਜ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਭਾਰਤ-ਮੌਰੀਸ਼ਸ ਵਿਕਾਸ ਸਾਂਝੇਦਾਰੀ ਦੇ ਤਹਿਤ ਲਾਗੂਕਰਨ ਇਹ ਇਤਿਹਾਸਕ ਪ੍ਰੋਜੈਕਟ ਮੌਰੀਸ਼ਸ ਵਿੱਚ ਸਮਰੱਥਾ ਨਿਰਮਾਣ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੌਰੀਸ਼ਸ ਦਾ ਸਰਵਉੱਚ ਨਾਗਰਿਕ ਸਨਮਾਨ ਗ੍ਰਹਿਣ ਕੀਤਾ

March 12th, 03:12 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੌਰੀਸ਼ਸ ਦੇ 57ਵੇਂ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਗ੍ਰੈਂਡ ਕਮਾਂਡਰ ਆਫ ਦ ਆਰਡਰ ਆਫ ਦ ਸਟਾਰ ਐਂਡ ਕੀ ਆਫ ਦ ਇੰਡੀਅਨ ਓਸ਼ਨ (ਜੀਸੀਐੱਸਕੇ) ਪੁਰਸਕਾਰ ਪ੍ਰਦਾਨ ਕੀਤੇ ਜਾਣ ‘ਤੇ ਪ੍ਰਧਾਨ ਮੰਤਰੀ ਦੁਆਰਾ ਪ੍ਰਵਾਨਗੀ ਭਾਸ਼ਣ

March 12th, 03:00 pm

ਮੈਂ ਮੌਰੀਸ਼ਸ ਦੇ ਸਰਵਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ ਦਿਲੋਂ ਆਭਾਰ ਵਿਅਕਤ ਕਰਦਾ ਹਾਂ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ। ਇਹ 1.4 ਅਰਬ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਮੌਰੀਸ਼ਸ ਦਰਮਿਆਨ ਸਦੀਆਂ ਪੁਰਾਣੇ ਸੱਭਿਆਚਾਰਕ ਅਤੇ ਇਤਿਹਾਸਕ ਰਿਸ਼ਤਿਆਂ ਪ੍ਰਤੀ ਸ਼ਰਧਾਂਜਲੀ ਹੈ। ਇਹ ਖੇਤਰੀ ਸ਼ਾਂਤੀ, ਪ੍ਰਗਤੀ, ਸੁਰੱਖਿਆ ਅਤੇ ਟਿਕਾਊ ਵਿਕਾਸ ਲਈ ਸਾਡੀ ਸਾਂਝੀ ਪ੍ਰਤੀਬੱਧਤਾ ਦੀ ਮਨਜ਼ੂਰੀ ਹੈ ਅਤੇ ਇਹ ਗਲੋਬਲ ਸਾਊਥ ਦੀਆਂ ਸਾਂਝੀਆਂ ਉਮੀਦਾਂ ਅਤੇ ਅਕਾਂਖਿਆਵਾਂ ਦਾ ਪ੍ਰਤੀਕ ਹੈ। ਮੈਂ ਇਸ ਪੁਰਸਕਾਰ ਨੂੰ ਪੂਰੀ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਦੇ ਨਾਲ ਸਵੀਕਾਰ ਕਰਦਾ ਹਾਂ। ਮੈਂ ਇਸ ਨੂੰ ਸਦੀਆਂ ਪਹਿਲਾਂ ਭਾਰਤ ਨਾਲ ਮੌਰੀਸ਼ਸ ਆਏ ਤੁਹਾਡੇ ਉਨ੍ਹਾਂ ਪੁਰਖਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸਾਰੀਆਂ ਪੀੜ੍ਹੀਆਂ ਨੂੰ ਸਮਰਪਿਤ ਕਰਦਾ ਹਾਂ। ਆਪਣੀ ਸਖ਼ਤ ਮਿਹਨਤ ਨਾਲ ਉਨ੍ਹਾਂ ਨੇ ਮੌਰੀਸ਼ਸ ਦੇ ਵਿਕਾਸ ਵਿੱਚ ਇੱਕ ਸੁਨਹਿਰਾ ਅਧਿਆਏ ਲਿਖਿਆ ਅਤੇ ਇਸ ਦੀ ਜੀਵੰਤ ਵਿਭਿੰਨਤਾ ਵਿੱਚ ਯੋਗਦਾਨ ਦਿੱਤਾ। ਮੈਂ ਇਸ ਸਨਮਾਨ ਨੂੰ ਇੱਕ ਜਿੰਮੇਵਾਰੀ ਵਜੋਂ ਵੀ ਸਵੀਕਾਰ ਕਰਦਾ ਹਾਂ। ਮੈਂ ਆਪਣੀ ਪ੍ਰਤੀਬੱਧਤਾ ਦੀ ਮੁੜ ਪੁਸ਼ਟੀ ਕਰਦਾ ਹਾਂ ਕਿ ਅਸੀਂ ਭਾਰਤ ਮੌਰੀਸ਼ਸ ਰਣਨੀਤਕ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਉਚਾਈਆਂ ਤੱਕ ਲੈ ਜਾਣ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ।

ਭਾਰਤ –ਮੌਰੀਸ਼ਸ ਸੰਯੁਕਤ ਪ੍ਰੈੱਸ ਸਟੇਟਮੈਂਟ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਪ੍ਰੈੱਸ ਸਟੇਟਮੈਂਟ

March 12th, 12:30 pm

140 ਕਰੋੜ ਭਾਰਤੀਆਂ ਦੀ ਤਰਫੋਂ, ਮੈਂ ਮੌਰੀਸ਼ਸ ਦਾ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ ਕਿ ਮੈਨੂੰ ਦੁਬਾਰਾ ਮੌਰੀਸ਼ਸ ਦੇ National Day ‘ਤੇ ਆਉਣ ਦਾ ਮੌਕਾ ਮਿਲ ਰਿਹਾ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਵੀਨਚੰਦ੍ਰ ਰਾਮਗੁਲਾਮ ਜੀ ਦਾ ਅਤੇ ਮੌਰੀਸ਼ਸ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਦੁਆਰਾ ਆਯੋਜਿਤ ਬੈਂਕੁਏਟ ਡਿਨਰ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

March 12th, 06:15 am

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮਤਰੀ ਜੀ ਦੇ ਭਾਵਪੂਰਨ ਅਤੇ ਪ੍ਰੇਰਾਣਾਦਾਇਕ ਵਿਚਾਰਾਂ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੌਰੀਸ਼ਸ ਵਿੱਚ ਮਿਲੇ ਗਰਿਮਾਮਈ ਸੁਆਗਤ ਅਤੇ ਪ੍ਰਾਹੁਣਚਾਰੀ ਸਤਿਕਾਰ ਲਈ, ਮੈਂ ਪ੍ਰਧਾਨ ਮੰਤਰੀ, ਮੌਰੀਸ਼ਸ ਸਰਕਾਰ ਅਤੇ ਇੱਥੇ ਦੇ ਲੋਕਾਂ ਦਾ ਆਭਾਰੀ ਹਾਂ। ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਲਈ ਮੌਰੀਸ਼ਸ ਯਾਤਰਾ ਹਮੇਸ਼ਾ ਬਹੁਤ ਖਾਸ ਹੁੰਦੀ ਹੈ।

ਮਾਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 12th, 06:07 am

ਜਦੋਂ 10 ਵਰ੍ਹੇ ਪਹਿਲਾਂ ਅੱਜ ਦੀ ਹੀ ਮਿਤੀ ਨੂੰ ਮੈਂ ਮਾਰੀਸ਼ਸ ਆਇਆ ਸੀ....ਉਸ ਸਾਲ ਤਦ ਹੋਲੀ ਇੱਕ ਹਫ਼ਤੇ ਪਹਿਲਾਂ ਹੀ ਬੀਤੀ ਸੀ....ਤਦ ਮੈਂ ਭਾਰਤ ਤੋਂ ਫਗੁਆ ਦੀ ਉਮੰਗ ਆਪਣੇ ਨਾਲ ਲਿਆਇਆ ਸੀ..... ਹੁਣ ਇਸ ਵਾਰ ਮਾਰੀਸ਼ਸ ਤੋਂ ਹੋਲੀ ਦੇ ਰੰਗ ਆਪਣੇ ਨਾਲ ਲੈ ਕੇ ਭਾਰਤ ਜਾਵਾਂਗਾ....ਇੱਕ ਦਿਨ ਬਾਅਦ ਹੀ ਉੱਥੇ ਵੀ ਹੋਲੀ ਹੈ....14 ਤਾਰੀਖ ਨੂੰ ਹਰ ਤਰਫ਼ ਰੰਗ ਹੀ ਰੰਗ ਹੋਵੇਗਾ.........

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

March 11th, 07:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦਰ ਰਾਮਗੁਲਾਮ ਦੇ ਨਾਲ ਅੱਜ ਟ੍ਰਾਇਨੋਨ ਕਨਵੈਂਨਸ਼ਨ ਸੈਂਟਰ (Trianon Convention Centre) ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਮੌਰੀਸ਼ਸ ਦੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਪੇਸ਼ੇਵਰਾਂ, ਸਮਾਜਿਕ-ਸੱਭਿਆਚਾਰਕ ਸੰਗਠਨਾਂ ਅਤੇ ਕਾਰੋਬਾਰ ਜਗਤ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਭਾਰਤੀ ਪ੍ਰਵਾਸੀਆਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਇਸ ਵਿੱਚ ਮੌਰੀਸ਼ਸ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਨੇ ਮੌਰੀਸ਼ਸ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

March 11th, 04:01 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੌਰੀਸ਼ਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਧਰਮਬੀਰ ਗੋਖੂਲ (Dharambeer Gokhool) ਨਾਲ ਸਟੇਟ ਹਾਊਸ ਵਿਖੇ ਮੁਲਾਕਾਤ ਕੀਤੀ।

ਮੌਰੀਸ਼ਸ ਦੇ ਰਾਸ਼ਟਰਪਤੀ ਸ਼੍ਰੀ ਧਰਮਬੀਰ ਗੋਖੁਲ ਦੁਆਰਾ ਆਯੋਜਿਤ ਲੰਚ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਟੋਸਟ

March 11th, 03:06 pm

ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਇੱਕ ਵਾਰ ਫਿਰ ਸ਼ਾਮਲ ਹੋਣਾ ਮੇਰੇ ਲਈ ਸੁਭਾਗ ਦੀ ਗੱਲ ਹੈ।

ਪ੍ਰਧਾਨ ਮੰਤਰੀ ਨੇ ਸਰ ਸ਼ਿਵਸਾਗਰ ਰਾਮਗੁਲਾਮ ਅਤੇ ਸਰ ਅਨਿਰੁੱਧ ਜਗਨਨਥ (Sir Seewoosagur Ramgoolam and Sir Anerood Jugnauth) ਦੀ ਸਮਾਧੀ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ

March 11th, 03:04 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰ ਸ਼ਿਵਸਾਗਰ ਰਾਮਗੁਲਾਮ ਵਨਸਪਤੀ ਗਾਰਡਨ, ਪੈਂਪਲਮਾਉਸੇਸ ਵਿੱਚ ਸਰ ਸ਼ਿਵਸਾਗਰ ਰਾਮਗੁਲਾਮ ਅਤੇ ਸਰ ਅਨਿਰੁਧ ਜਗਨਨਥ (Sir Seewoosagur Ramgoolam and Sir Anerood Jugnauth) ਦੀ ਸਮਾਧੀ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਪੁਸ਼ਪਾਂਜਲੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਵੀਨਚੰਦ੍ਰ ਰਾਮਗੁਲਾਮ (Navinchandra Ramgoolam) ਵੀ ਮੌਜੂਦ ਸਨ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੀ ਪ੍ਰਗਤੀ ਅਤੇ ਭਾਰਤ-ਮੌਰੀਸ਼ਸ ਸਬੰਧਾਂ ਦੇ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵਿੱਚ ਦੋਨੋਂ ਨੇਤਾਵਾਂ ਦੀ ਅਮਿੱਟ ਵਿਰਾਸਤ ਨੂੰ ਯਾਦ ਕੀਤਾ।