ਪ੍ਰਧਾਨ ਮੰਤਰੀ ਦੀ ਮਲੇਸ਼ੀਆ ਵਿੱਚ ਬਿਜ਼ਨੈੱਸ ਲੀਡਰਜ਼ ਨਾਲ ਮੀਟਿੰਗ
February 08th, 02:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਲੇਸ਼ੀਆ ਦੇ ਚਾਰ ਪ੍ਰਮੁੱਖ ਉਦਯੋਗ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੈਟ੍ਰੋਨਾਸ ਦੇ ਪ੍ਰਧਾਨ ਅਤੇ ਗਰੁੱਪ ਦੇ ਸੀਈਓ, ਤਾਨ ਸ਼੍ਰੀ ਤੇਂਗਕੂ ਮੁਹੰਮਦ ਤੌਫੀਕ; ਬਰਜਾਇਆ ਕਾਰਪੋਰੇਸ਼ਨ ਬਰਹਾਦ ਦੇ ਸੰਸਥਾਪਕ ਤਾਨ ਸ਼੍ਰੀ ਦਾਤੋ' ਸੇਰੀ ਵਿੰਸੇਂਟ ਟੈਨ ਚੀ ਯਿਓਨ; ਖਜ਼ਾਨਾਹ ਨੈਸ਼ਨਲ ਬਰਹਾਦ ਦੇ ਪ੍ਰਬੰਧ ਨਿਰਦੇਸ਼ਕ ਦਾਤੋ' ਅਮੀਰੂਲ ਫੈਸਲ ਵਾਨ ਜ਼ਾਹਿਰ; ਅਤੇ ਫਿਜ਼ਨ ਇਲੈਕਟ੍ਰੌਨਿਕਸ ਦੇ ਸੰਸਥਾਪਕ ਦਾਤੋ ਪੁਆ ਖੇਨ ਸੇਂਗ ਨਾਲ ਮੁਲਾਕਾਤ ਕੀਤੀ।ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮਲੇਸ਼ੀਆ ਦੇ ਕੁਆਲਾਲੰਪੁਰ ਦਾ ਸਰਕਾਰੀ ਦੌਰਾ
February 04th, 04:17 pm
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਸੱਦੇ 'ਤੇ, ਪ੍ਰਧਾਨ ਮੰਤਰੀ ਮੋਦੀ 7-8 ਫਰਵਰੀ 2026 ਤੱਕ ਮਲੇਸ਼ੀਆ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਚਰਚਾ ਕਰਨਗੇ ਅਤੇ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ। ਉਹ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਉਦਯੋਗ ਅਤੇ ਵਪਾਰਕ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ 10ਵੇਂ ਭਾਰਤ-ਮਲੇਸ਼ੀਆ ਸੀਈਓ ਫੋਰਮ ਵਿੱਚ ਹਿੱਸਾ ਲੈਣਗੇ।