ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਸਾਨੇ ਤਕਾਇਚੀ ਨੂੰ ਵਧਾਈ ਦਿੱਤੀ; ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ 'ਤੇ ਚਰਚਾ ਕੀਤੀ
October 29th, 01:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਸਾਨੇ ਤਾਕਾਇਚੀ ਨਾਲ ਸੁਹਿਰਦ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਮਿਸ ਸਾਨੇ ਤਾਕਾਇਚੀ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ 'ਤੇ ਵਧਾਈ ਦਿੱਤੀ
October 21st, 11:24 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸ ਸਾਨੇ ਤਾਕਾਇਚੀ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ 'ਤੇ ਤਹਿ ਦਿਲੋਂ ਵਧਾਈਆਂ ਦਿੱਤੀਆਂ। ਐਕਸ 'ਤੇ ਆਪਣੇ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ।ਪ੍ਰਧਾਨ ਮੰਤਰੀ ਨੇ ਮਿਯਾਗੀ ਪ੍ਰਾਂਤ ਦੇ ਸੇਂਡਾਈ ਵਿੱਚ, ਸੈਮੀਕੰਡਕਟਰ ਪਲਾਂਟ ਦਾ ਦੌਰਾ ਕੀਤਾ
August 30th, 11:52 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿਗੇਰੂ ਇਸ਼ਿਬਾ ਦੇ ਨਾਲ ਮਿਯਾਗੀ ਪ੍ਰਾਂਤ ਦੇ ਸੇਂਡਾਈ (Sendai) ਸਥਿਤ ਸੈਮੀਕੰਡਕਟਰ ਪਲਾਂਟ ਦਾ ਦੌਰਾ ਕੀਤਾ। ਦੋਵਾਂ ਨੇਤਾਵਾਂ ਨੇ ਸੈਂਡਾਈ ਵਿੱਚ ਸੈਮੀਕੰਡਕਟਰ ਖੇਤਰ ਦੀ ਮੋਹਰੀ ਜਾਪਾਨੀ ਕੰਪਨੀ ਟੋਕਿਓ ਇਲੈਕਟ੍ਰੋਨ ਮਿਯਾਗੀ ਲਿਮਿਟੇਡ (ਟੀਈਐੱਲ ਮਿਯਾਗੀ) ਦਾ ਦੌਰਾ ਕੀਤਾ। ਇਸ ਦੌਰਾਨ ਸ਼੍ਰੀ ਮੋਦੀ ਨੂੰ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਟੀਈਐੱਲ ਦੀ ਭੂਮਿਕਾ, ਇਸ ਦੀਆਂ ਐਡਵਾਂਸਡ ਮੈਨੂਫੈਕਚਰਿੰਗ ਸਮਰੱਥਾਵਾਂ ਅਤੇ ਭਾਰਤ ਦੇ ਨਾਲ ਇਸ ਦੇ ਜਾਰੀ ਅਤੇ ਨਿਯੋਜਿਤ ਸਹਿਯੋਗ ਬਾਰੇ ਜਾਣਕਾਰੀ ਦਿੱਤੀ ਗਈ। ਪਲਾਂਟ ਦੇ ਦੌਰੇ ਨਾਲ ਨੇਤਾਵਾਂ ਨੂੰ ਸੈਮੀਕੰਡਕਟਰ ਸਪਲਾਈ ਚੇਨ, ਨਿਰਮਾਣ ਅਤੇ ਪ੍ਰੀਖਣ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ ਮੌਜੂਦ ਮੌਕਿਆਂ ਦੀ ਵਿਵਹਾਰਕ ਜਾਣਕਾਰੀ ਪ੍ਰਾਪਤ ਹੋਈ।ਪ੍ਰਧਾਨ ਮੰਤਰੀ ਨੇ ਜਾਪਾਨ ਦੇ ਪ੍ਰੇਫੈਕਚਰਜ਼ ਦੇ ਗਵਰਨਰਾਂ ਦੇ ਨਾਲ ਗੱਲਬਾਤ ਕੀਤੀ
August 30th, 07:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਪਾਨ ਦੇ ਵਿਭਿੰਨ ਪ੍ਰੇਫੈਕਚਰਜ਼ ਦੇ ਗਵਰਨਰਾਂ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਵਿੱਚ 16 ਗਵਰਨਰਾਂ ਨੇ ਹਿੱਸਾ ਲਿਆ।ਤੱਥ ਪੰਨਾ: ਭਾਰਤ-ਜਾਪਾਨ ਆਰਥਿਕ ਸੁਰੱਖਿਆ ਭਾਈਵਾਲੀ
August 29th, 08:12 pm
ਭਾਰਤ-ਜਾਪਾਨ ਦੀ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਹੈ, ਜੋ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ 'ਤੇ ਟਿਕੀ ਹੋਈ ਹੈ ਅਤੇ ਇਹ ਦੋਵਾਂ ਦੇਸ਼ਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਮਹੱਤਵਪੂਰਨ ਹੈ। ਆਰਥਿਕ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਸਾਡੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਆਰਥਿਕ ਜ਼ਰੂਰਤਾਂ ਵਿੱਚ ਵਧ ਰਹੇ ਸੁਮੇਲ ਤੋਂ ਪੈਦਾ ਹੋਣ ਵਾਲੇ ਸਾਡੇ ਦੁਵੱਲੇ ਸਹਿਯੋਗ ਦਾ ਇੱਕ ਮੁੱਖ ਥੰਮ੍ਹ ਹੈਅਗਲੇ ਦਹਾਕੇ ਲਈ ਭਾਰਤ-ਜਾਪਾਨ ਸੰਯੁਕਤ ਦ੍ਰਿਸ਼ਟੀਕੋਣ : ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਅੱਠ ਸੂਤਰੀ ਦਿਸ਼ਾਵਾਂ
August 29th, 07:11 pm
ਭਾਰਤ ਅਤੇ ਜਾਪਾਨ, ਦੋ ਦੇਸ਼ ਜੋ ਵਿਧੀ ਦੇ ਸ਼ਾਸਨ ‘ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਯੁਕਤ ਦ੍ਰਿਸ਼ਟੀਕੋਣ ਰੱਖਦੇ ਹਨ, ਦੋ ਅਰਥਵਿਵਸਥਾਵਾਂ ਜਿਨ੍ਹਾਂ ਦੇ ਕੋਲ ਪੂਰਕ ਸੰਸਾਧਨ ਸੰਪੰਨਤਾ, ਤਕਨੀਕੀ ਸਮਰੱਥਾਵਾਂ ਅਤੇ ਲਾਗਤ ਮੁਕਾਬਲੇਬਾਜ਼ੀ ਹੈ ਅਤੇ ਦੋ ਦੇਸ਼ ਜਿਨ੍ਹਾਂ ਦੇ ਕੋਲ ਮੈਤਰੀ ਅਤੇ ਆਪਸੀ ਸਦਭਾਵਨਾ ਦੀ ਲੰਬੀ ਪਰੰਪਰਾ ਹੈ, ਅਗਲੇ ਦਹਾਕੇ ਵਿੱਚ ਆਪਣੇ ਦੇਸ਼ਾਂ ਅਤੇ ਵਿਸ਼ਵ ਵਿੱਚ ਹੋਣ ਵਾਲੇ ਪਰਿਵਰਤਨਾਂ ਅਤੇ ਮੌਕਿਆਂ ਦਾ ਸੰਯੁਕਤ ਤੌਰ ‘ਤੇ ਲਾਭ ਉਠਾਉਣ, ਸਾਡੇ ਸਬੰਧਿਤ ਘਰੇਲੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਸਾਡੇ ਦੇਸ਼ਾਂ ਅਤੇ ਅਗਲੀ ਪੀੜ੍ਹੀ ਦੇ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਕਰੀਬ ਲਿਆਉਣ ਦੀ ਆਪਣੀ ਅਭਿਲਾਸ਼ਾ ਵਿਅਕਤ ਕਰਦੇ ਹਨ।15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ’ਤੇ ਸੰਯੁਕਤ ਬਿਆਨ: ਸਾਡੀ ਅਗਲੀ ਪੀੜ੍ਹੀ ਦੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਸਾਂਝੇਦਾਰੀ
August 29th, 07:06 pm
ਜਾਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਇਸ਼ਿਬਾ ਸ਼ਿਗੇਰੂ ਦੇ ਸੱਦੇ 'ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ਲਈ 29-30 ਅਗਸਤ 2025 ਨੂੰ ਜਾਪਾਨ ਦੀ ਅਧਿਕਾਰਤ ਯਾਤਰਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ 29 ਅਗਸਤ 2025 ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ (ਕਾਂਤੇਈ) ਵਿੱਚ ਪ੍ਰਧਾਨ ਮੰਤਰੀ ਇਸ਼ਿਬਾ ਨੇ ਸੁਆਗਤ ਕੀਤਾ, ਜਿੱਥੇ ਉਨ੍ਹਾਂ ਨੂੰ ਰਸਮੀ ਗਾਰਡ ਆਫ ਔਨਰ ਦਿੱਤਾ ਗਿਆ। ਦੋਵਾਂ ਪ੍ਰਧਾਨ ਮੰਤਰੀਆਂ ਨੇ ਵਫ਼ਦ ਪੱਧਰੀ ਗੱਲਬਾਤ ਦੌਰਾਨ ਭਾਰਤ ਅਤੇ ਜਾਪਾਨ ਦੇ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਯਾਦ ਕੀਤਾ ਜੋ ਸੱਭਿਅਤਾ ਦੇ ਸਬੰਧਾਂ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ, ਸਾਂਝੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਇੱਕ-ਦੂਸਰੇ ਦੇ ਪ੍ਰਤੀ ਪਰਸਪਰ ਸਨਮਾਨ ਵਿੱਚ ਨਿਹਿਤ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪਿਛਲੇ ਦਹਾਕੇ ਵਿੱਚ ਭਾਰਤ-ਜਾਪਾਨ ਸਾਂਝੇਦਾਰੀ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਆਪਸੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਰਣਨੀਤਕ ਅਤੇ ਦੂਰਅੰਦੇਸ਼ੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਰਚਨਾਤਮਕ ਚਰਚਾ ਕੀਤੀ।