ਅਹਿਮਦਾਬਾਦ ਵਿੱਚ ਭਾਰਤ-ਜਰਮਨੀ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 12th, 01:35 pm

ਭਾਰਤ-ਜਰਮਨੀ ਸੀਈਓ ਫੋਰਮ ਵਿੱਚ ਸ਼ਾਮਲ ਹੋ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਸ ਫੋਰਮ ਦੀ ਬੈਠਕ ਬਹੁਤ ਹੀ ਮਹੱਤਵਪੂਰਨ ਸਮੇਂ 'ਤੇ ਹੋ ਰਹੀ ਹੈ, ਜਦੋਂ ਅਸੀਂ ਭਾਰਤ-ਜਰਮਨੀ ਰਿਸ਼ਤਿਆਂ ਦੀ ਪਲੈਟੀਨਮ ਜੁਬਲੀ ਅਤੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ। ਭਾਵ, ਸਾਡੇ ਰਿਸ਼ਤਿਆਂ ਵਿੱਚ ਪਲੈਟੀਨਮ ਵਰਗੀ ਸਥਿਰਤਾ (ਪੱਕਾਪਣ) ਅਤੇ ਚਾਂਦੀ ਵਰਗੀ ਚਮਕ ਵੀ ਹੈ।

ਜਰਮਨ ਚਾਂਸਲਰ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

January 12th, 12:49 pm

ਅੱਜ ਸਵਾਮੀ ਵਿਵੇਕਾਨੰਦ ਜਯੰਤੀ ਦੇ ਦਿਨ ਚਾਂਸਲਰ ਮਰਜ਼ ਦਾ ਭਾਰਤ ਵਿੱਚ ਸਵਾਗਤ ਕਰਨਾ ਮੇਰੇ ਲਈ ਵਿਸ਼ੇਸ਼ ਪ੍ਰਸੰਨਤਾ ਦਾ ਵਿਸ਼ਾ ਹੈ। ਇਹ ਇੱਕ ਸੁਖਦ ਸੰਯੋਗ ਹੈ ਕਿ ਸਵਾਮੀ ਵਿਵੇਕਾਨੰਦ ਜੀ ਨੇ ਹੀ ਭਾਰਤ ਅਤੇ ਜਰਮਨੀ ਦੇ ਵਿਚ ਦਰਸ਼ਨ, ਗਿਆਨ ਅਤੇ ਆਤਮਾ ਦਾ ਸੇਤੁ ਬਣਾਇਆ ਸੀ। ਅੱਜ ਚਾਂਸਲਰ ਮਰਜ਼ ਦੀ ਇਹ ਯਾਤਰਾ ਉਸ ਸੇਤੁ ਨੂੰ ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ ਨਵਾਂ ਵਿਸਥਾਰ ਪ੍ਰਦਾਨ ਕਰ ਰਹੀ ਹੈ। ਚਾਂਸਲਰ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਭਾਰਤ ਹੀ ਨਹੀਂ, ਸਗੋਂ ਏਸ਼ੀਆ ਦੀ ਵੀ ਪਹਿਲੀ ਯਾਤਰਾ ਹੈ। ਇਹ ਇਸ ਗੱਲ ਦਾ ਸਸ਼ਕਤ ਪ੍ਰਮਾਣ ਹੈ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਕਿੰਨਾ ਡੂੰਘਾ ਮਹੱਤਵ ਦਿੰਦੇ ਹਨ। ਉਨ੍ਹਾਂ ਦਾ ਨਿੱਜੀ ਧਿਆਨ ਅਤੇ ਵਚਨਬੱਧਤਾ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਭਾਰਤ, ਜਰਮਨੀ ਨਾਲ ਆਪਣੀ ਦੋਸਤੀ ਅਤੇ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ। ਗੁਜਰਾਤ ਵਿੱਚ ਅਸੀਂ ਕਹਿੰਦੇ ਹਾਂ — ‘ਆਵਕਾਰੋ ਮਿੱਠੋ ਆਪਜੇ ਰੇ’, ਭਾਵ ਸਨੇਹ ਅਤੇ ਆਤਮਿਯਤਾ ਨਾਲ ਸਵਾਗਤ ਕਰਨਾ। ਇਸੇ ਭਾਵਨਾ ਨਾਲ ਅਸੀਂ ਚਾਂਸਲਰ ਮਰਜ਼ ਦਾ ਭਾਰਤ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ।

ਪ੍ਰਧਾਨ ਮੰਤਰੀ 12 ਜਨਵਰੀ ਨੂੰ ਅਹਿਮਦਾਬਾਦ ਵਿੱਚ ਜਰਮਨ ਚਾਂਸਲਰ ਮਰਜ਼ ਨਾਲ ਮੁਲਾਕਾਤ ਕਰਨਗੇ

January 09th, 12:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਰਮਨੀ ਦੇ ਫੈਡਰਲ ਚਾਂਸਲਰ ਸ਼੍ਰੀ ਫ੍ਰੈਡਰਿਕ ਮਰਜ਼ ਨਾਲ 12 ਜਨਵਰੀ ਨੂੰ ਅਹਿਮਦਾਬਾਦ ਵਿੱਚ ਮੁਲਾਕਾਤ ਕਰਨਗੇ।

ਪ੍ਰਧਾਨ ਮੰਤਰੀ ਨੇ ਜਰਮਨੀ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ

September 03rd, 08:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਅਤੇ ਜਰਮਨੀ ਆਪਣੀ ਰਣਨੀਤਕ ਸਾਂਝੇਦਾਰੀ ਦੇ 25 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਜੀਵੰਤ ਲੋਕਤੰਤਰ ਅਤੇ ਮੋਹਰੀ ਅਰਥਵਿਵਸਥਾਵਾਂ ਦੇ ਰੂਪ ਵਿੱਚ, ਅਸੀਂ ਵਪਾਰ, ਟੈਕਨੋਲੋਜੀ, ਇਨੋਵੇਸ਼ਨ, ਸਥਿਰਤਾ, ਮੈਨੂਫੈਕਚਰਿੰਗ ਅਤੇ ਗਤੀਸ਼ੀਲਤਾ ਵਿੱਚ ਆਪਸੀ ਲਾਭਦਾਇਕ ਸਹਿਯੋਗ ਨੂੰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਦੇਖਦੇ ਹਾਂ।”

ਪ੍ਰਧਾਨ ਮੰਤਰੀ ਨੇ ਜੀ7 ਸਮਿਟ ਦੇ ਅਵਸਰ ‘ਤੇ ਜਰਮਨੀ ਦੇ ਚਾਂਸਲਰ ਨਾਲ ਮੁਲਾਕਾਤ ਕੀਤੀ

June 17th, 11:58 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਕਾਨਾਨਾਸਕਿਸ (Kananaskis) ਵਿੱਚ ਜੀ7 ਸਮਿਟ ਦੇ ਅਵਸਰ ‘ਤੇ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਫ੍ਰੇਡਰਿਕ ਮਰਜ਼ (Friedrich Merz) ਨਾਲ ਮੁਲਾਕਾਤ ਕੀਤੀ। ਮਈ 2025 ਵਿੱਚ ਸ਼੍ਰੀ ਮਰਜ਼ ਦਾ ਚਾਂਸਲਰ ਦੇ ਰੂਪ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਦੋਵੇਂ ਨੇਤਾਵਾਂ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਸ਼੍ਰੀ ਮਰਜ਼ ਨੂੰ ਚੋਣਾਂ ਵਿੱਚ ਜੇਤੂ ਹੋਣ ਅਤੇ ਚਾਂਸਲਰ ਦਾ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਹਫਤੇ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ‘ਤੇ ਜਰਮਨੀ ਸਰਕਾਰ ਦੀਆਂ ਸੰਵੇਦਨਾਵਾਂ ਦੇ ਲਈ ਆਭਾਰ ਵਿਅਕਤ ਕੀਤਾ।