ਭਾਰਤ-ਫ਼ਰਾਂਸ ਸਾਂਝਾ ਬਿਆਨ
February 18th, 08:10 am
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੋਨ ਨੇ 17 ਤੋਂ 19 ਫਰਵਰੀ, 2026 ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹਨ। ਇਸ ਦਰਮਿਆਨ ਉਨ੍ਹਾਂ ਨੇ 'ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ 2026' ਵਿੱਚ ਹਿੱਸਾ ਲਿਆ। ਇਸ ਦੌਰੇ ਦੌਰਾਨ, ਦੋਵਾਂ ਨੇਤਾਵਾਂ ਨੇ ਦੁਵੱਲੀ ਗੱਲਬਾਤ ਕੀਤੀ ਅਤੇ 17 ਫਰਵਰੀ ਨੂੰ ਮੁੰਬਈ ਵਿੱਚ ਸਾਂਝੇ ਤੌਰ 'ਤੇ 2026 ਭਾਰਤ-ਫ਼ਰਾਂਸ ਨਵੀਨਤਾ ਸਾਲ ਦਾ ਉਦਘਾਟਨ ਕੀਤਾ। ਇਹ ਰਾਸ਼ਟਰਪਤੀ ਮੈਕਰੋਨ ਦਾ ਚੌਥਾ ਭਾਰਤ ਦੌਰਾ ਹੈ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ,2025 ਵਿੱਚ ਫ਼ਰਾਂਸ ਦੌਰੇ ਤੋਂ ਬਾਅਦ ਹੋਇਆ ਹੈ।ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਯਾਤਰਾ: ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਅਤੇ ਏਆਈ ਸਹਿਯੋਗ ਨੂੰ ਮੋਹਰੀ ਬਣਾਉਣਾ
February 13th, 03:06 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫਰਾਂਸ ਅਤੇ ਅਮਰੀਕਾ ਦੇ ਹਾਲੀਆ ਕੂਟਨੀਤਕ ਦੌਰੇ ਨੇ ਭਾਰਤ ਦੇ ਆਲਮੀ ਗਠਬੰਧਨਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਪ੍ਰਭਾਵ ਪਾਇਆ, ਜਿਸ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਆਰਥਿਕ ਸੁਧਾਰਾਂ ਅਤੇ ਇਤਿਹਾਸਿਕ ਸਬੰਧਾਂ ਦਾ ਸਨਮਾਨ ਕਰਨ 'ਤੇ ਜ਼ੋਰ ਦਿੱਤਾ ਗਿਆ। ਇਸ ਵਿਆਪਕ ਦੌਰੇ ਨੇ ਰਿਸਪੌਂਸਿਬਲ ਏਆਈ ਡਿਵੈਲਪਮੈਂਟ, ਆਰਥਿਕ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਨੂੰ ਗਹਿਰਾ ਕਰਨ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਇਆ।ਪੈਰਿਸ ਵਿੱਚ ਭਾਰਤ-ਫਰਾਂਸ ਸੀਈਓ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 12th, 12:45 am
ਇਸ ਰੂਮ ਵਿੱਚ, ਮੈਂ ਇੱਕ ਅਦਭੁਤ ਊਰਜਾ, ਉਤਸ਼ਾਹ ਅਤੇ dynamism ਨੂੰ ਮਹਿਸੂਸ ਕਰ ਰਿਹਾ ਹਾਂ। ਇਹ ਕੇਵਲ ਇੱਕ ਸਾਧਾਰਣ ਬਿਜ਼ਨਸ ਈਵੈਂਟ ਨਹੀਂ ਹੈ। ਇਹ ਭਾਰਤ ਅਤੇ ਫਰਾਂਸ ਦੇ ਬੈਸਟ ਬਿਜ਼ਨਸ ਮਾਇੰਡਸ ਦਾ ਸੰਗਮ ਹੈ। ਹੁਣੇ ਪ੍ਰਸਤੁਤ ਕੀਤੀ ਗਈ CEO ਫੋਰਮ ਦੀ ਰਿਪੋਰਟ ਦਾ ਸੁਆਗਤ ਹੈ। ਮੈਂ ਦੇਖ ਰਿਹਾ ਹਾਂ ਕਿ ਆਪ ਸਭ Innovate, Collaborate ਅਤੇ Elevate ਉਸ ਮੰਤਰ ਨੂੰ ਲੈਕੇ ਚਲ ਰਹੇ ਹੋ, ਤੁਸੀਂ ਸਿਰਫ਼ ਬੋਰਡ ਰੂਮ ਕਨੈਕਸ਼ਨਸ ਨਹੀਂ ਬਣਾ ਰਹੇ ਹੋ। ਆਪ (ਤੁਸੀਂ) ਸਭ ਭਾਰਤ-ਫਰਾਂਸ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਭੀ ਮਜ਼ਬੂਤ ਕਰ ਰਹੇ ਹੋ। (I feel a wonderful energy, excitement and dynamism in this room. This isn't just a normal business event. It is a confluence of the best business minds of India and France. The report of the CEO Forum that has just been presented is welcome.ਪ੍ਰਧਾਨ ਮੰਤਰੀ ਨੇ 14ਵੀਂ ਭਾਰਤ-ਫਰਾਂਸ ਸੀਈਓਜ਼ ਫੋਰਮ ਨੂੰ ਸੰਬੋਧਨ ਕੀਤਾ
February 12th, 12:25 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੂਅਲ ਮੈਕ੍ਰੋਂ (Emmanuel Macron) ਨੇ ਅੱਜ ਪੈਰਿਸ ਵਿੱਚ 14ਵੀਂ ਭਾਰਤ-ਫਰਾਂਸ ਸੀਈਓਜ਼ ਫੋਰਮ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ। ਇਸ ਫੋਰਮ ਨੇ ਰੱਖਿਆ , ਏਅਰੋਸਪੇਸ, ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ, ਬੁਨਿਆਦੀ ਢਾਂਚੇ, ਐਡਵਾਂਸਡ ਮੈਨੂਫੈਕਚਰਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਲਾਇਫ ਸਾਇੰਸਿਜ਼, ਕਲਿਆਣ ਅਤੇ ਜੀਵਨਸ਼ੈਲੀ ਅਤੇ ਭੋਜਨ ਅਤੇ ਪਰਾਹੁਣਚਾਰੀ ਜਿਹੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੋਹਾਂ ਧਿਰਾਂ ਦੀਆਂ ਕੰਪਨੀਆਂ ਦੇ ਵਿਵਿਧ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੂੰ ਇਕੱਠਿਆਂ ਲਿਆਂਦਾ ਗਿਆ।