ਪ੍ਰਧਾਨ ਮੰਤਰੀ ਦੀ ਇਥੋਪੀਆ ਯਾਤਰਾ : ਨਤੀਜਿਆਂ ਦੀ ਸੂਚੀ

December 16th, 10:41 pm

ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਪੱਧਰ ਤੱਕ ਉੱਚਾ ਚੁੱਕਣਾ।

ਪ੍ਰਧਾਨ ਮੰਤਰੀ ਦਾ ਜੌਰਡਨ, ਇਥੋਪੀਆ ਅਤੇ ਓਮਾਨ ਦਾ ਦੌਰਾ

December 11th, 08:43 pm

ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15-16 ਦਸੰਬਰ, 2025 ਨੂੰ ਜੌਰਡਨ ਦਾ ਦੌਰਾ ਕਰਨਗੇ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਭਾਰਤ ਅਤੇ ਜੌਰਡਨ ਵਿਚਾਲੇ ਹਰ ਤਰ੍ਹਾਂ ਦੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਭਾਰਤ-ਜੌਰਡਨ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ, ਸਾਂਝੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਨਵੇਂ ਮੌਕੇ ਭਾਲਣ ਅਤੇ ਖੇਤਰੀ ਸ਼ਾਂਤੀ, ਖ਼ੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦੁਹਰਾਉਣ ਦਾ ਮੌਕਾ ਦਿੰਦੀ ਹੈ।