ਪ੍ਰਧਾਨ ਮੰਤਰੀ ਨੇ ਮਾਲਦੀਵ ਦੀ ਸੁਤੰਤਰਤਾ ਦੇ 60ਵੀਂ ਵਰ੍ਹੇਗੰਢ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
July 26th, 06:47 pm
ਆਪਣੀ ਮਾਲੇ ਦੀ ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਲਦੀਵ ਦੀ ਸੁਤੰਤਰਤਾ ਦੇ 60ਵੀਂ ਵਰ੍ਹੇਗੰਢ ਸਮਾਰੋਹ ਵਿੱਚ ‘ਮੁੱਖ ਮਹਿਮਾਨ’ ਵਜੋਂ ਹਿੱਸਾ ਲਿਆ। ਇਹ ਪਹਿਲਾਂ ਮੌਕਾ ਹੈ ਜਦੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਮਾਲਦੀਵ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ (President Muizzu) ਦੁਆਰਾ ਸੱਦੇ ਜਾਣ ਵਾਲੇ ਰਾਜ ਜਾਂ ਸਰਕਾਰ ਦੇ ਮੁਖੀ ਦੇ ਪੱਧਰ 'ਤੇ ਪਹਿਲੇ ਵਿਦੇਸ਼ੀ ਨੇਤਾ ਵੀ ਹਨ।ਪ੍ਰਧਾਨ ਮੰਤਰੀ ਨੇ ਮਾਲਦ੍ਵੀਪ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 25th, 08:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਲੇ ਸਥਿਤ ਰਾਸ਼ਟਰਪਤੀ ਦਫ਼ਤਰ ਵਿੱਚ ਮਾਲਦ੍ਵੀਪ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਇੱਜੂ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਪਹਿਲ਼ਾਂ ਰਾਸ਼ਟਰਪਤੀ ਮੁਇੱਜੂ ਨੇ ਪ੍ਰਧਾਨ ਮੰਤਰੀ ਦਾ ਰਿਪਬਲਿਕ ਸਕਵਾਇਰ ‘ਤੇ ਰਸਮੀ ਸੁਆਗਤ ਕੀਤਾ।ਇਹ ਮੁਲਾਕਾਤ ਗਰਮਜੋਸ਼ੀ ਵਾਲੀ ਰਹੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੀ ਦੋਸਤੀ ਦੀ ਪੁਸ਼ਟੀ ਹੋਈ ।ਪ੍ਰਧਾਨ ਮੰਤਰੀ ਦਾ ਯੂਨਾਈਟਿਡ ਕਿੰਗਡਮ ਅਤੇ ਮਾਲਦੀਵ ਦੇ ਦੌਰੇ ਦੀ ਪੂਰਵ ਸੰਧਿਆ 'ਤੇ ਬਿਆਨ
July 23rd, 01:05 pm
ਭਾਰਤ ਅਤੇ ਯੂਕੇ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਸਾਂਝਾ ਕਰਦੇ ਹਨ ਜਿਸ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਜ਼ਿਕਰਯੋਗ ਪ੍ਰਗਤੀ ਦੇਖੀ ਗਈ ਹੈ। ਸਾਡਾ ਸਹਿਯੋਗ ਵਪਾਰ, ਨਿਵੇਸ਼, ਟੈਕਨੋਲੋਜੀ, ਇਨੋਵੇਸ਼ਨ, ਰੱਖਿਆ, ਸਿੱਖਿਆ, ਖੋਜ, ਸਥਿਰਤਾ, ਸਿਹਤ ਅਤੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਪ੍ਰਧਾਨ ਮੰਤਰੀ, ਮਾਣਯੋਗ ਸਰ ਕੀਰ ਸਟਾਰਮਰ (Sir Keir Starmer) ਦੇ ਨਾਲ ਮੇਰੀ ਮੁਲਾਕਾਤ ਦੌਰਾਨ, ਸਾਨੂੰ ਆਪਣੀ ਆਰਥਿਕ ਸਾਂਝੇਦਾਰੀ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿੱਚ ਸਮ੍ਰਿੱਧੀ, ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣਾ ਹੈ। ਮੈਂ ਇਸ ਦੌਰੇ ਦੌਰਾਨ ਮਹਾਮਹਿਮ ਰਾਜਾ ਚਾਰਲਸ III ਨੂੰ ਵੀ ਮਿਲਣ ਲਈ ਉਤਸੁਕ ਹਾਂ।