ਪ੍ਰਧਾਨ ਮੰਤਰੀ ਨੇ ਸ਼੍ਰੀ ਇਮਕੋਂਗ ਐੱਲ. ਇਮਚੇਨ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
November 12th, 07:04 pm
ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਇਮਚੇਨ ਨੂੰ ਨਾਗਾਲੈਂਡ ਦੇ ਵਿਕਾਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਚੇਤੇ ਕੀਤਾ ਜਾਵੇਗਾ। ਉਹ ਕਈ ਸਾਲਾਂ ਤੋਂ ਜਨਤਕ ਜੀਵਨ ਵਿੱਚ ਸਰਗਰਮ ਸਨ ਅਤੇ ਕਬਾਇਲੀ ਭਾਈਚਾਰਿਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਸਨ। ਉਨ੍ਹਾਂ ਦੇ ਵਿਧਾਨਕ ਅਤੇ ਮੰਤਰੀ ਕਾਰਜਕਾਲ ਨੂੰ ਹਮੇਸ਼ਾ ਉਨ੍ਹਾਂ ਦੇ ਪ੍ਰਭਾਵ ਅਤੇ ਸਮਰਪਣ ਲਈ ਚੇਤੇ ਕੀਤਾ ਜਾਵੇਗਾ।