ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਦਰਲੈਂਡਜ਼ ਯਾਤਰਾ ’ਤੇ ਭਾਰਤ-ਨੀਦਰਲੈਂਡਜ਼ ਸੰਯੁਕਤ ਬਿਆਨ
May 17th, 03:45 am
ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬ ਜੈਟਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16-17 ਮਈ, 2026 ਨੂੰ ਨੀਦਰਲੈਂਡਜ਼ ਦੀ ਅਧਿਕਾਰਤ ਯਾਤਰਾ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨੀਦਰਲੈਂਡਜ਼ ਦੀ ਦੂਜੀ ਯਾਤਰਾ ਸੀ।ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ [2026-2030]
May 17th, 03:15 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ੍ਰੀ ਰੌਬ ਜੇਟਨ ਨੇ 16 ਮਈ, 2026 ਨੂੰ ਹੇਗ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰਿਤ ਅਤੇ ਸਮਾਂਬੱਧ ਯਤਨਾਂ ਅਤੇ ਸਾਂਝੀਆਂ ਕਾਰਜ ਯੋਜਨਾਵਾਂ ਦੀ ਪਾਲਣਾ ਕਰਦਿਆਂ ਭਾਰਤ-ਨੀਦਰਲੈਂਡਜ਼ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ। ਇਸੇ ਉਦੇਸ਼ ਨਾਲ ਭਾਰਤ ਅਤੇ ਨੀਦਰਲੈਂਡਜ਼ ਨੇ ਅਗਲੇ 5 ਸਾਲਾਂ (2026-2030) ਲਈ 'ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ' ਅਪਣਾਈ।ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਫਿਨਲੈਂਡ ਦਾ ਸਾਂਝਾ ਬਿਆਨ
March 05th, 08:03 pm
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਅਲੈਗਜ਼ੈਂਡਰ ਸਟੱਬ 4-7 ਮਾਰਚ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਸਟੱਬ, ਜੋ ਆਪਣੀ ਮੌਜੂਦਾ ਸਮਰੱਥਾ ਵਿੱਚ ਭਾਰਤ ਦੇ ਪਹਿਲੇ ਦੌਰੇ 'ਤੇ ਹਨ, ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਫਿਨਲੈਂਡ ਦੀ ਜਲਵਾਯੂ ਅਤੇ ਵਾਤਾਵਰਨ ਮੰਤਰੀ ਮਿਸ ਸਾਰੀ ਮੁਲਤਾਲਾ, ਫਿਨਲੈਂਡ ਦੇ ਰੁਜ਼ਗਾਰ ਮੰਤਰੀ ਮਿਸਟਰ ਮੈਟਿਆਸ ਮਾਰਟੀਨੇਨ ਅਤੇ ਅਧਿਕਾਰੀਆਂ ਅਤੇ ਵਪਾਰਕ ਨੇਤਾਵਾਂ ਵਾਲਾ ਇੱਕ ਉੱਚ-ਪੱਧਰੀ ਵਫ਼ਦ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 5 ਮਾਰਚ, 2026 ਨੂੰ ਨਵੀਂ ਦਿੱਲੀ ਵਿੱਚ ਰਾਏਸੀਨਾ ਵਾਰਤਾ ਦੇ 11ਵੇਂ ਐਡੀਸ਼ਨ ਦਾ ਉਦਘਾਟਨ ਕੀਤਾ, ਜਿਸ ਵਿੱਚ ਰਾਸ਼ਟਰਪਤੀ ਸਟੱਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਦਘਾਟਨੀ ਭਾਸ਼ਣ ਦਿੱਤਾ। ਰਾਸ਼ਟਰਪਤੀ ਸਟੱਬ ਦੀ ਇਹ ਫੇਰੀ ਫਰਵਰੀ, 2026 ਵਿੱਚ ਫਿਨਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਪੇਟੇਰੀ ਓਰਪੋ ਦੇ ਏਆਈ ਪ੍ਰਭਾਵ ਸੰਮੇਲਨ ਲਈ ਦੌਰੇ ਤੋਂ ਬਾਅਦ ਹੈ।ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਅਧਿਕਾਰਤ ਗੱਲਬਾਤ ਕੀਤੀ
February 08th, 11:19 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਅੱਜ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਦਾਤੋ' ਸੇਰੀ ਅਨਵਰ ਇਬਰਾਹਿਮ ਨੇ ਪੇਰਡਾਨਾ ਪੁੱਤਰਾ ਕੰਪਲੈਕਸ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। ਇਸ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਸਰਕਾਰੀ ਨਿਵਾਸ ਸਥਾਨ ਸੇਰੀ ਪੇਰਡਾਨਾ ਵਿਖੇ ਸੀਮਤ ਅਤੇ ਵਫ਼ਦ-ਪੱਧਰ ਦੇ ਫਾਰਮੈੱਟਸ ਵਿੱਚ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਏਆਈ ਸੈਕਟਰ ਵਿੱਚ ਕੰਮ ਕਰਨ ਵਾਲੇ ਸੀਈਓਜ਼ ਅਤੇ ਮਾਹਰਾਂ ਨਾਲ ਗੱਲਬਾਤ ਕੀਤੀ
January 29th, 06:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਲੋਕ ਕਲਿਆਣ ਮਾਰਗ ਵਿਖੇ ਆਪਣੇ ਨਿਵਾਸ ਸਥਾਨ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸੀਈਓਜ਼ ਅਤੇ ਮਾਹਰਾਂ ਨਾਲ ਗੱਲਬਾਤ ਕੀਤੀ।ਪਰਿਣਾਮਾਂ ਦੀ ਸੂਚੀ: ਮੌਰੀਸ਼ਸ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਸਰਕਾਰੀ ਯਾਤਰਾ
September 11th, 02:10 pm
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਮੌਰੀਸ਼ਸ ਦੇ ਤੀਸਰੀ ਸਿੱਖਿਆ, ਵਿਗਿਆਨ ਅਤੇ ਖੋਜ ਮੰਤਰਾਲੇ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
September 11th, 12:30 pm
ਸਾਡੀ ਸੰਸਕ੍ਰਿਤੀ ਅਤੇ ਸੰਸਕਾਰ, ਸਦੀਆਂ ਪਹਿਲਾਂ ਭਾਰਤ ਤੋਂ ਮੌਰੀਸ਼ਸ ਪਹੁੰਚੇ, ਅਤੇ ਉੱਥੋਂ ਦੀ ਜੀਵਨ-ਧਾਰਾ ਵਿੱਚ ਰਚ-ਬਸ ਗਏ। ਕਾਸ਼ੀ ਵਿੱਚ ਮਾਂ ਗੰਗਾ ਦੇ ਅਵਿਰਲ ਪ੍ਰਵਾਹ ਦੀ ਤਰ੍ਹਾਂ, ਭਾਰਤੀ ਸੱਭਿਆਚਾਰ ਦਾ ਟਿਕਾਊ ਪ੍ਰਵਾਹ ਮੌਰੀਸ਼ਸ ਨੂੰ ਸਮ੍ਰਿੱਧ ਕਰਦਾ ਰਿਹਾ ਹੈ। ਅਤੇ ਅੱਜ, ਜਦੋਂ ਅਸੀਂ ਮੌਰੀਸ਼ਸ ਦੇ ਦੋਸਤਾਂ ਦਾ ਸੁਆਗਤ ਕਾਸ਼ੀ ਵਿੱਚ ਕਰ ਰਹੇ ਹਾਂ, ਇਹ ਸਿਰਫ਼ ਰਸਮੀ ਨਹੀਂ, ਸਗੋਂ ਇੱਕ ਆਤਮਿਕ ਮਿਲਣ ਹੈ। ਇਸ ਲਈ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਭਾਰਤ ਅਤੇ ਮੌਰੀਸ਼ਸ ਸਿਰਫ਼ partners ਨਹੀਂ, ਸਗੋਂ ਇੱਕ ਪਰਿਵਾਰ ਹਨ।