List of Outcomes during the visit of Hon’ble Prime Minister to Slovakia
June 15th, 05:17 pm
During PM Modi’s historic visit to Slovakia, India and Slovakia elevated their relationship to a Comprehensive Partnership and announced a wide-ranging set of outcomes across defence, digital technology, higher education, research, labour mobility, quantum communication, healthcare, tourism and culture. The two sides also agreed to establish a Joint Working Group on Counter Terrorism and a Consular Dialogue.ਫ਼ਰਾਂਸ ਵਿੱਚ ‘ਭਾਰਤ ਇਨੋਵੇਟਸ 2026’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 14th, 04:36 pm
ਅਤੇ ਇਸੇ ਰਿਸ਼ਤੇ ਦੀ ਨੀਂਹ ਉੱਤੇ, ਪਿਛਲੇ ਸਾਲਾਂ ਵਿੱਚ ਅਸੀਂ ਮਿਲ ਕੇ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਨਵੇਂ ਵਿਚਾਰਾਂ ਨੂੰ ਦਿਸ਼ਾ ਦਿੱਤੀ ਹੈ ਅਤੇ ਆਲਮੀ ਚੁਣੌਤੀਆਂ ਦੇ ਹੱਲ ਲੱਭਣ ਦਾ ਪੂਰਾ ਯਤਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਭਾਰਤ ਇਨੋਵੇਟਸ 2026 ਪ੍ਰੋਗਰਾਮ ਵਿੱਚ ਹਿੱਸਾ ਲਿਆ
June 14th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕਰੌਂ ਨੇ ਅੱਜ ਪੈਲੇਸ ਡੇਸ ਐਕਸਪੋਜ਼ੀਸ਼ਨਜ਼, ਨੀਸ ਵਿੱਚ ਸਾਂਝੇ ਤੌਰ 'ਤੇ ਭਾਰਤ ਇਨੋਵੇਟਸ 2026 ਦਾ ਉਦਘਾਟਨ ਕੀਤਾ। 'ਭਾਰਤ ਇਨੋਵੇਟਸ' ਤਿੰਨ ਦਿਨਾਂ ਦਾ ਇੱਕ ਪ੍ਰੋਗਰਾਮ ਹੈ, ਜੋ ਭਾਰਤੀ ਡੀਪ-ਟੈੱਕ ਸਟਾਰਟਅੱਪਸ, ਇਨੋਵੇਟਰਸ, ਖੋਜਾਰਥੀਆਂ ਅਤੇ ਇਨਵੈਸਟਰਸ ਨੂੰ ਗਲੋਬਲ ਇਨੋਵੇਸ਼ਨ ਫੰਡਸ ਅਤੇ ਫੁੱਟਪ੍ਰਿੰਟਸ ਵਾਲੇ ਲੋਕਾਂ ਨਾਲ ਇੱਕ ਮੰਚ ’ਤੇ ਲਿਆਉਂਦਾ ਹੈ। ਇਹ ਵਿਸ਼ਵ ਪੱਧਰ 'ਤੇ ਭਾਰਤ ਦੀ ਬਿਹਤਰੀਨ ਡੀਪ ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਵਿਸ਼ਵ ਮਹੱਤਵ ਦੇ 13 ਅਹਿਮ ਟੈਕਨੋਲੋਜੀ ਖੇਤਰਾਂ ਵਿੱਚ 120 ਕ੍ਰਾਂਤੀਕਾਰੀ ਸਟਾਰਟਅੱਪਸ ਅਤੇ 20 ਤੋਂ ਵੱਧ ਬਿਹਤਰੀਨ ਅਦਾਰੇ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ 350 ਤੋਂ ਵੱਧ ਪ੍ਰਮੁੱਖ ਨਿਵੇਸ਼ਕ ਅਤੇ ਵੈਂਚਰ ਕੈਪੀਟਲਿਸਟ ਵੀ ਹਿੱਸਾ ਲੈ ਰਹੇ ਹਨ।ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਦਰਲੈਂਡਜ਼ ਯਾਤਰਾ ’ਤੇ ਭਾਰਤ-ਨੀਦਰਲੈਂਡਜ਼ ਸੰਯੁਕਤ ਬਿਆਨ
May 17th, 03:45 am
ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬ ਜੈਟਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16-17 ਮਈ, 2026 ਨੂੰ ਨੀਦਰਲੈਂਡਜ਼ ਦੀ ਅਧਿਕਾਰਤ ਯਾਤਰਾ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨੀਦਰਲੈਂਡਜ਼ ਦੀ ਦੂਜੀ ਯਾਤਰਾ ਸੀ।ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ [2026-2030]
May 17th, 03:15 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ੍ਰੀ ਰੌਬ ਜੇਟਨ ਨੇ 16 ਮਈ, 2026 ਨੂੰ ਹੇਗ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰਿਤ ਅਤੇ ਸਮਾਂਬੱਧ ਯਤਨਾਂ ਅਤੇ ਸਾਂਝੀਆਂ ਕਾਰਜ ਯੋਜਨਾਵਾਂ ਦੀ ਪਾਲਣਾ ਕਰਦਿਆਂ ਭਾਰਤ-ਨੀਦਰਲੈਂਡਜ਼ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ। ਇਸੇ ਉਦੇਸ਼ ਨਾਲ ਭਾਰਤ ਅਤੇ ਨੀਦਰਲੈਂਡਜ਼ ਨੇ ਅਗਲੇ 5 ਸਾਲਾਂ (2026-2030) ਲਈ 'ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ' ਅਪਣਾਈ।