PM Modi interacts with CEOs and Experts working in AI Sector

January 29th, 06:33 pm

Prime Minister Shri Narendra Modi interacted with CEOs and Experts working in the field of Artificial Intelligence (AI), at his residence at Lok Kalyan Marg earlier today.

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਯੁਗਮ ਕਨਕਲੇਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

April 29th, 11:01 am

ਅੱਜ ਇਥੇ ਸਰਕਾਰ, ਅਕੇਡਮੀਆ, ਸਾਇੰਸ ਅਤੇ ਰਿਸਰਚ ਨਾਲ ਜੁੜੇ ਭਿੰਨ-ਭਿੰਨ ਖੇਤਰ ਦੇ ਲੋਕ, ਇੰਨੀ ਵੱਡੀ ਸੰਖਿਆ ਵਿੱਚ ਮੌਜੂਦ ਹਨ। ਇਹ ਇਕਜੁੱਟਤਾ, ਇਹ confluence, ਇਸੇ ਨੂੰ ਯੁਗਮ ਕਹਿੰਦੇ ਹਨ। ਇੱਕ ਅਜਿਹਾ ਯੁਗਮ, ਜਿਸ ਵਿੱਚ ਵਿਕਸਿਤ ਭਾਰਤ ਦੇ, future tech ਨਾਲ ਜੁੜੇ stakeholders ਇੱਕਠੇ ਜੁੜੇ ਹਨ, ਇੱਕ ਸਾਥ ਜੁੜੇ ਹਨ। ਮੈਨੂੰ ਵਿਸ਼ਵਾਸ਼ ਹੈ, ਭਾਰਤ ਦੀ ਇਨੋਵੇਸ਼ਨ ਕਪੈਸਿਟੀ ਅਤੇ Deep-tech ਵਿੱਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੇ ਲਈ ਅਸੀਂ ਜੋ ਯਤਨ ਕਰ ਰਹੇ ਹਾਂ, ਉਸ ਨੂੰ ਇਸ ਆਯੋਜਨ ਨਾਲ ਹੋਰ ਬਲ ਮਿਲੇਗਾ। ਅੱਜ IIT ਕਾਨਪੁਰ ਅਤੇ IIT ਬੰਬੇ ਵਿੱਚ AI, ਇੰਟੈਲੀਜੈਂਸ ਸਿਸਟਮ, ਅਤੇ ਬਾਇਓ ਸਾਇੰਸ ਬਾਇਓਟੈਕਨੋਲੋਜੀ ਹੈਲਥ ਐਂਡ ਮੈਡੀਸਨ ਦੇ ਸੁਪਰ ਹੱਬਸ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਵੀ ਸ਼ੁਰੂਆਤ ਹੋਈ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਨਾਲ ਮਿਲ ਕੇ ਰਿਸਰਚ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਕੀਤਾ ਗਿਆ ਹੈ। ਮੈਂ ਇਸ ਯਤਨ ਲਈ ਵਾਧਵਾਨੀ ਫਾਊਂਡੇਸ਼ਨ ਨੂੰ, ਸਾਡੀਆਂ IITs ਨੂੰ, ਅਤੇ ਦੂਸਰੇ ਸਾਰੇ ਸਟੇਕਹੋਲਡਰਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ 'ਤੇ, ਮੈਂ ਮੇਰੇ ਮਿੱਤਰ ਰੋਮੇਸ਼ ਵਾਧਵਾਨੀ ਜੀ ਦੀ ਸਰਾਹਨਾ ਕਰਦਾ ਹਾਂ। ਤੁਹਾਡੀ dedication ਅਤੇ ਸਰਗਰਮੀ ਨਾਲ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਨੇ ਮਿਲ ਕੇ ਦੇਸ਼ ਦੀ ਸਿੱਖਿਆ ਵਿਵਸਥਾ ਵਿੱਚ ਕਈ ਸਕਰਾਤਮਕ ਬਦਲਾਅ ਕੀਤੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਗਮ (YUGM -ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ

April 29th, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਯੁਗਮ (ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ, ਵਿਗਿਆਨ ਅਤੇ ਖੋਜ ਪੇਸ਼ੇਵਰਾਂ ਦੇ ਮਹੱਤਵਪੂਰਨ ਇਕੱਠ ਨੂੰ ਉਜਾਗਰ ਕੀਤਾ, ਅਤੇ ਇੱਕ ਯੁਗਮ ਦੇ ਰੂਪ ਵਿੱਚ ਹਿਤਧਾਰਕਾਂ ਦੇ ਸੰਗਮ 'ਤੇ ਜ਼ੋਰ ਦਿੱਤਾ - ਜੋ ਇੱਕ ਸਹਿਯੋਗ ਹੈ ਜਿਸ ਦਾ ਮਕਸਦ ਵਿਕਸਿਤ ਭਾਰਤ ਲਈ ਭਵਿੱਖ ਦੀਆਂ ਤਕਨੀਕਾਂ ਨੂੰ ਅੱਗੇ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਸਮਾਗਮ ਰਾਹੀਂ ਭਾਰਤ ਦੀ ਨਵੀਨਤਾ ਸਮਰੱਥਾ ਅਤੇ ਡੂੰਘੀ-ਤਕਨੀਕ ਵਿੱਚ ਇਸ ਦੀ ਭੂਮਿਕਾ ਨੂੰ ਵਧਾਉਣ ਦੇ ਯਤਨਾਂ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਆਈਆਈਟੀ ਕਾਨਪੁਰ ਅਤੇ ਆਈਆਈਟੀ ਬੌਂਬੇ ਵਿਖੇ ਸੁਪਰ ਹੱਬਸ ਦੇ ਉਦਘਾਟਨ 'ਤੇ ਟਿੱਪਣੀ ਕੀਤੀ, ਜੋ ਏਆਈ, ਬੁੱਧੀਮਾਨ ਪ੍ਰਣਾਲੀਆਂ ਅਤੇ ਬਾਇਓਸਾਇੰਸ, ਬਾਇਓਟੈਕਨੋਲੋਜੀ, ਸਿਹਤ ਅਤੇ ਦਵਾਈਆਂ 'ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜੋ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੋਜ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਵਾਧਵਾਨੀ ਫਾਊਂਡੇਸ਼ਨ, ਆਈਆਈਟੀਜ਼ ਅਤੇ ਇਨ੍ਹਾਂ ਪਹਿਲਕਦਮੀਆਂ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਨਿਜੀ ਅਤੇ ਜਨਤਕ ਖੇਤਰਾਂ ਦਰਮਿਆਨ ਸਹਿਯੋਗ ਰਾਹੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸਕਾਰਾਤਮਕ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਰਗਰਮ ਭੂਮਿਕਾ ਲਈ ਸ਼੍ਰੀ ਰੋਮੇਸ਼ ਵਾਧਵਾਨੀ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਵੀ ਕੀਤੀ।

ਪ੍ਰਧਾਨ ਮੰਤਰੀ 29 ਅਪ੍ਰੈਲ ਨੂੰ ਯੁਗਮ ਕਨਕਲੇਵ (YUGM Conclave ) ਵਿੱਚ ਹਿੱਸਾ ਲੈਣਗੇ

April 28th, 07:07 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਪ੍ਰੈਲ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਯੁਗਮ ਕਨਕਲੇਵ ਵਿੱਚ ਹਿੱਸਾ ਲੈਣਗੇ ਅਤੇ ਇਸ ਨੂੰ ਸੰਬੋਧਨ ਕਰਨਗੇ।