ਪ੍ਰਧਾਨ ਮੰਤਰੀ ਨੇ ਅਮੂਲ ਅਤੇ ਇਫਕੋ ਨੂੰ ਸਹਿਕਾਰੀ ਸੰਸਥਾਵਾਂ ਦੀ ਵਿਸ਼ਵ ਰੈਂਕਿੰਗ ਵਿੱਚ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ

November 05th, 10:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੋ ਪ੍ਰਮੁੱਖ ਭਾਰਤੀ ਸਹਿਕਾਰੀ ਸੰਸਥਾਵਾਂ ਅਮੂਲ ਅਤੇ ਇਫਕੋ ਨੂੰ ਸਹਿਕਾਰੀ ਸੰਸਥਾਵਾਂ ਦੀ ਵਿਸ਼ਵ ਰੈਂਕਿੰਗ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਦਾ ਸਹਿਕਾਰੀ ਖੇਤਰ ਬਹੁਤ ਊਰਜਾਵਾਨ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਵੀ ਰਿਹਾ ਹੈ। ਸਾਡੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਕਈ ਕਦਮ ਚੁੱਕ ਰਹੀ ਹੈ।

ਪ੍ਰਧਾਨ ਮੰਤਰੀ 25 ਨਵੰਬਰ ਨੂੰ ਅੰਤਰਰਾਸ਼ਟਰੀ ਸਹਿਕਾਰਤਾ ਗਠਬੰਧਨ (ਆਈਸੀਏ-ICA) ਆਲਮੀ ਸਹਿਕਾਰੀ ਸੰਮਲੇਨ 2024 ਦਾ ਉਦਘਾਟਨ ਕਰਨਗੇ

November 24th, 05:54 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਨਵੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਾਪਮ (Bharat Mandapam) ਵਿੱਚ ਦੁਪਹਿਰ ਕਰੀਬ 3 ਵਜੇ ਅੰਤਰਰਾਸ਼ਟਰੀ ਸਹਿਕਾਰਤਾ ਗਠਬੰਧਨ (ਆਈਸੀਏ-ICA) ਆਲਮੀ ਸਹਿਕਾਰੀ ਸੰਮੇਲਨ 2024 ਦਾ ਉਦਘਾਟਨ ਕਰਨਗੇ ਅਤੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ 2025 ਦੀ ਸ਼ੁਰੂਆਤ ਕਰਨਗੇ।