'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
December 28th, 11:30 am
ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।ਦ ਵਰਲਡ ਦਿਸ ਵੀਕ ਔਨ ਇੰਡੀਆ
March 20th, 12:22 pm
ਅਸਮਾਨ ਤੋਂ ਸਮੁੰਦਰਾਂ ਤੱਕ, ਏਆਈ ਤੋਂ ਪ੍ਰਾਚੀਨ ਸ਼ਿਲਪਕਾਰੀ ਤੱਕ, ਇਸ ਹਫ਼ਤੇ ਭਾਰਤ ਦੀ ਕਹਾਣੀ ਵਿਸਤਾਰ, ਸਫ਼ਲਤਾਵਾਂ ਅਤੇ ਸਾਹਸਿਕ ਕਦਮਾਂ ਦੀ ਹੈ। ਇੱਕ ਵਧਦਾ ਹਵਾਬਾਜ਼ੀ ਉਦਯੋਗ, ਹਿੰਦ ਮਹਾਸਾਗਰ ਵਿੱਚ ਇੱਕ ਵਿਗਿਆਨਕ ਖੁਲਾਸਾ, ਇੱਕ ਇਤਿਹਾਸਿਕ ਸੈਟੇਲਾਇਟ ਲਾਂਚ, ਅਤੇ ਏਆਈ ਨੌਕਰੀਆਂ ਵਿੱਚ ਵਾਧਾ - ਭਾਰਤ ਵਿਸ਼ਵਾਸ ਨਾਲ ਭਵਿੱਖ ਵਿੱਚ ਕਦਮ ਰੱਖ ਰਿਹਾ ਹੈ। ਇਸ ਦੌਰਾਨ, ਅਰਮੀਨੀਆ ਨਾਲ ਸਬੰਧ ਗਹਿਰੇ ਹੋ ਰਹੇ ਹਨ, ਇੱਕ ਪ੍ਰਮੁੱਖ ਏਅਰੋਸਪੇਸ ਫਰਮ ਭਾਰਤੀ ਕਿਨਾਰਿਆਂ 'ਤੇ ਨਜ਼ਰ ਰੱਖ ਰਹੀ ਹੈ, ਅਤੇ ਕਾਰੀਗਰ ਵਿਰਾਸਤੀ ਖਿਡੌਣੇ ਬਣਾਉਣ ਵਿੱਚ ਨਵੀਂ ਜਾਨ ਪਾ ਰਹੇ ਹਨ। ਆਓ ਉਨ੍ਹਾਂ ਕਹਾਣੀਆਂ ਵਿੱਚ ਡੁੱਬੀਏ ਜੋ ਭਾਰਤ ਦੇ ਅਟੱਲ ਉਭਾਰ ਨੂੰ ਪਰਿਭਾਸ਼ਿਤ ਕਰਦੀਆਂ ਹਨ।ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਆਈਸੀਸੀ ਚੈਂਪਅਨਸ ਟ੍ਰਾਫੀ ਜਿੱਤਣ ֲ‘ਤੇ ਵਧਾਈਆਂ ਦਿੱਤੀਆਂ
March 09th, 10:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਅੱਜ ਆਈਸੀਸੀ ਚੈਂਪੀਅਨ ਟ੍ਰਾਫੀ ਜਿੱਤਣ ‘ਤੇ ਵਧਾਈ ਦਿੱਤੀ।