
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵਰਲਡ ਏਅਰ ਟ੍ਰਾਂਸਪੋਰਟ ਸਮਿਟ ਦੇ ਪਲੀਨਰੀ (ਸੰਪੂਰਨ) ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 02nd, 05:34 pm
ਕੇਂਦਰ ਵਿੱਚ ਮੇਰੇ ਸਹਿਯੋਗੀ ਰਾਮਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, IATA ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਪੀਟਰ ਐਲਬਰਸ ਜੀ, IATA ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਜੀ, ਇੰਡੀਗੋ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਏਟੀਏ (IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਦੇ ਸੰਪੂਰਨ ਸੈਸ਼ਨ (plenary Session) ਨੂੰ ਸੰਬੋਧਨ ਕੀਤਾ
June 02nd, 05:00 pm
ਵਿਸ਼ਵ ਪੱਧਰੀ ਹਵਾਈ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ (ਏਜੀਐੱਮ-AGM) ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) ਦੇ ਸੰਪੂਰਨ ਸੈਸ਼ਨ (plenary session) ਨੂੰ ਸੰਬੋਧਨ ਕੀਤਾ। ਭਾਰਤ ਮੰਡਪਮ (Bharat Mandapam), ਵਿੱਚ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅਤਿਥੀਆਂ ਦਾ ਸੁਆਗਤ ਕੀਤਾ ਅਤੇ ਚਾਰ ਦਹਾਕਿਆਂ ਦੇ ਬਾਅਦ ਭਾਰਤ ਵਿੱਚ ਆਯੋਜਿਤ ਇਸ ਸਮਾਗਮ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਅਵਧੀ ਦੇ ਦੌਰਾਨ ਭਾਰਤ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਭਾਰਤ ਪਹਿਲੇ ਤੋਂ ਕਿਤੇ ਅਧਿਕ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਨਾ ਕੇਵਲ ਇੱਕ ਵਿਸ਼ਾਲ ਬਜ਼ਾਰ ਦੇ ਰੂਪ ਵਿੱਚ, ਬਲਕਿ ਨੀਤੀ ਅਗਵਾਈ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਦੇ ਰੂਪ ਵਿੱਚ ਗਲੋਬਲ ਏਵੀਏਸ਼ਨ ਈਕੋਸਿਸਟਮ (global aviation ecosystem) ਵਿੱਚ ਭਾਰਤ ਦੀ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਭਾਰਤ ਸਪੇਸ-ਏਵੀਏਸ਼ਨ ਕਨਵਰਜੈਂਸ (space-aviation convergence) ਵਿੱਚ ਇੱਕ ਗਲੋਬਲ ਲੀਡਰ (global leader) ਦੇ ਰੂਪ ਵਿੱਚ ਉੱਭਰ ਰਿਹਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਸਿਵਲ ਏਵੀਏਸ਼ਨ ਸੈਕਟਰ ਵਿੱਚ ਪਿਛਲੇ ਦਹਾਕੇ ਵਿੱਚ ਇਤਿਹਾਸਿਕ ਪ੍ਰਗਤੀ ਹੋਈ ਹੈ, ਜਿਸ ਨੂੰ ਸਾਰੇ ਜਾਣਦੇ ਹਨ।
ਪ੍ਰਧਾਨ ਮੰਤਰੀ 2 ਜੂਨ ਨੂੰ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੀ 81ਵੀਂ ਸਲਾਨਾ ਜਨਰਲ ਮੀਟਿੰਗ ਵਿੱਚ ਹਿੱਸਾ ਲੈਣਗੇ
June 01st, 08:01 pm
ਵਿਸ਼ਵ-ਪੱਧਰੀ ਹਵਾਈ ਬਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਜੂਨ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ਾਮ ਲਗਭਗ 5 ਵਜੇ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਸਲਾਨਾ ਜਨਰਲ ਮੀਟਿੰਗ (ਏਜੀਐੱਮ-AGM) ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ।