ਪ੍ਰਧਾਨ ਮੰਤਰੀ ਨੇ ਬੈਲਜੀਅਮ ਦੇ ਮਹਾਮਹਿਮ ਕਿੰਗ ਫਿਲਿਪ ਨਾਲ ਗੱਲਬਾਤ ਕੀਤੀ

March 27th, 08:59 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਲਜੀਅਮ ਦੇ ਮਹਾਮਹਿਮ ਕਿੰਗ ਫਿਲਿਪ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਹਾਲ ਹੀ ਵਿੱਚ ਮਹਾਮਹਿਮ ਰਾਜਕੁਮਾਰੀ ਐਸਟ੍ਰਿਡ ਦੀ ਅਗਵਾਈ ਵਿੱਚ ਭਾਰਤ ਆਏ ਬੈਲਜੀਅਮ ਆਰਥਿਕ ਮਿਸ਼ਨ ਦੀ ਸ਼ਲਾਘਾ ਕੀਤੀ। ਦੋਹਾਂ ਨੇਤਾਵਾਂ ਨੇ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਕਰਨ, ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਇਨੋਵੇਸ਼ਨ ਅਤੇ ਸਥਿਰਤਾ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ ਕੀਤੀ

March 04th, 05:49 pm

ਦੋਵਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਟੈਕਨੋਲੋਜੀ, ਇਨੋਵੇਸ਼ਨ, ਰੱਖਿਆ, ਖੇਤੀਬਾੜੀ, ਜੀਵਨ ਵਿਗਿਆਨ, ਪੁਲਾੜ, ਕੌਸ਼ਲ ਸਮੇਤ ਹੋਰ ਖੇਤਰਾਂ ਵਿੱਚ ਬੈਲਜੀਅਮ ਦੇ ਨਾਲ ਨਵੀਂ ਆਪਸੀ ਲਾਭਕਾਰੀ ਸਾਂਝੇਦਾਰੀ ਲਈ ਪ੍ਰਤੀਬੱਧਤਾ ਵਿਅਕਤ ਕੀਤੀ।